ਮੰਧਾਨਾ ਅਤੇ ਹਰਮਨਪ੍ਰੀਤ ਮਹਿਲਾ ਵਨਡੇ ਰੈਂਕਿੰਗ ''ਚ ਸਿਖਰਲੇ 10 ''ਚ

Tuesday, Jun 25, 2024 - 07:38 PM (IST)

ਮੰਧਾਨਾ ਅਤੇ ਹਰਮਨਪ੍ਰੀਤ ਮਹਿਲਾ ਵਨਡੇ ਰੈਂਕਿੰਗ ''ਚ ਸਿਖਰਲੇ 10 ''ਚ

ਦੁਬਈ, (ਭਾਸ਼ਾ) ਭਾਰਤੀ ਕਪਤਾਨ ਹਰਮਨਪ੍ਰੀਤ ਕੌਰ ਆਈਸੀਸੀ ਮਹਿਲਾ ਵਨਡੇ ਬੱਲੇਬਾਜ਼ੀ ਰੈਂਕਿੰਗ 'ਚ ਦੋ ਸਥਾਨ ਦੇ ਫਾਇਦੇ ਨਾਲ ਨੌਵੇਂ ਸਥਾਨ 'ਤੇ ਪਹੁੰਚ ਗਈ ਹੈ ਜਦਕਿ ਉਪ ਕਪਤਾਨ ਸਮ੍ਰਿਤੀ ਮੰਧਾਨਾ ਇਕ ਸਥਾਨ ਖਿਸਕ ਕੇ ਚੌਥੇ ਸਥਾਨ 'ਤੇ ਪਹੁੰਚ ਗਈ ਹੈ। ਮੰਧਾਨਾ ਦੇ 738 ਰੇਟਿੰਗ ਅੰਕ ਹਨ ਜਦਕਿ ਹਰਮਨਪ੍ਰੀਤ ਦੇ 648 ਰੇਟਿੰਗ ਅੰਕ ਹਨ। ਮੰਧਾਨਾ ਨੇ ਦੱਖਣੀ ਅਫਰੀਕਾ ਖਿਲਾਫ ਹਾਲ ਹੀ 'ਚ ਖਤਮ ਹੋਈ ਤਿੰਨ ਮੈਚਾਂ ਦੀ ਸੀਰੀਜ਼ 'ਚ 343 ਦੌੜਾਂ ਬਣਾ ਕੇ ਚੋਟੀ ਦੇ 10 'ਚ ਆਪਣਾ ਸਥਾਨ ਬਰਕਰਾਰ ਰੱਖਿਆ।

ਦੱਖਣੀ ਅਫਰੀਕਾ ਦੀ ਕਪਤਾਨ ਲੌਰਾ ਵੋਲਵਾਰਡ ਨੇ ਚੋਟੀ ਦੀ ਰੈਂਕਿੰਗ ਹਾਸਲ ਕਰਨ ਦੀ ਦਿਸ਼ਾ 'ਚ ਮਜ਼ਬੂਤ ​​ਕਦਮ ਚੁੱਕੇ ਹਨ। ਉਹ ਤਿੰਨ ਸਥਾਨ ਚੜ੍ਹ ਕੇ ਦੂਜੇ ਸਥਾਨ 'ਤੇ ਪਹੁੰਚ ਗਈ ਹੈ ਅਤੇ ਇੰਗਲੈਂਡ ਦੀ ਨੰਬਰ ਇਕ ਬੱਲੇਬਾਜ਼ ਨੇਟ ਸਾਇਵਰ-ਬਰੰਟ ਤੋਂ ਸਿਰਫ 16 ਅੰਕ ਪਿੱਛੇ ਹੈ। ਦੱਖਣੀ ਅਫਰੀਕਾ ਨੇ ਇਸ ਸੀਰੀਜ਼ ਦੇ ਤਿੰਨੋਂ ਮੈਚ ਹਾਰੇ ਸਨ ਪਰ ਵੋਲਵਾਰਡਟ ਨੇ ਦੂਜੇ ਮੈਚ ਵਿੱਚ 135 ਦੌੜਾਂ ਦੀ ਅਜੇਤੂ ਪਾਰੀ ਖੇਡੀ ਸੀ। ਗੇਂਦਬਾਜ਼ੀ 'ਚ ਭਾਰਤੀ ਸਪਿਨਰ ਦੀਪਤੀ ਸ਼ਰਮਾ ਚੌਥੇ ਸਥਾਨ 'ਤੇ ਬਰਕਰਾਰ ਹੈ। ਉਸ ਦੇ 671 ਰੇਟਿੰਗ ਅੰਕ ਹਨ। 


author

Tarsem Singh

Content Editor

Related News