ਏਸ਼ੀਅਨ ਟੀਮ ਸਕੁਐਸ਼ ਚੈਂਪੀਅਨਸ਼ਿਪ : ਭਾਰਤੀ ਮਹਿਲਾ ਟੀਮ ਪੰਜਵੇਂ ਅਤੇ ਪੁਰਸ਼ ਟੀਮ ਛੇਵੇਂ ਸਥਾਨ ''ਤੇ
Sunday, Jun 16, 2024 - 06:40 PM (IST)

ਨਵੀਂ ਦਿੱਲੀ, (ਭਾਸ਼ਾ) ਚੀਨ ਦੇ ਡਾਲੀਆਨ ਵਿਚ ਐਤਵਾਰ ਨੂੰ ਸਮਾਪਤ ਹੋਈ ਏਸ਼ੀਅਨ ਟੀਮ ਸਕੁਐਸ਼ ਚੈਂਪੀਅਨਸ਼ਿਪ ਵਿਚ ਭਾਰਤੀ ਮਹਿਲਾ ਟੀਮ ਪੰਜਵੇਂ ਜਦਕਿ ਪੁਰਸ਼ ਟੀਮ ਛੇਵੇਂ ਸਥਾਨ 'ਤੇ ਰਹੀ। ਭਾਰਤੀ ਮਹਿਲਾ ਟੀਮ ਕੁਆਲੀਫਿਕੇਸ਼ਨ ਮੈਚ ਵਿੱਚ ਈਰਾਨ ਨੂੰ 2-0 ਨਾਲ ਹਰਾ ਕੇ ਪੰਜਵੇਂ ਸਥਾਨ ’ਤੇ ਰਹੀ। ਭਾਰਤ ਲਈ ਰਤਿਕਾ ਸੁਥੰਥਿਰਾ ਸੀਲਨ ਅਤੇ ਪੂਜਾ ਆਰਤੀ ਰਘੂ ਨੇ ਜਿੱਤ ਦਰਜ ਕੀਤੀ। ਭਾਰਤੀ ਪੁਰਸ਼ ਟੀਮ ਪੰਜਵੇਂ ਸਥਾਨ ਦੇ ਕੁਆਲੀਫ਼ਿਕੇਸ਼ਨ ਮੈਚ ਵਿੱਚ ਦੱਖਣੀ ਕੋਰੀਆ ਤੋਂ 1-2 ਨਾਲ ਹਾਰ ਗਈ। ਵੇਲਾਵਨ ਸੇਂਥਿਲਕੁਮਾਰ ਜਿੱਤ ਗਏ। ਪਰ ਸੂਰਜ ਕੁਮਾਰ ਚੰਦ ਅਤੇ ਓਮ ਸੇਮਵਾਲ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ।