ਭਾਰਤੀ ਪੁਰਸ਼ ਤੀਰਅੰਦਾਜ਼ੀ ਟੀਮ ਓਲੰਪਿਕ ਦੇ ਆਖਰੀ ਕੁਆਲੀਫਾਇਰ ਦੇ ਕੁਆਰਟਰ ਫਾਈਨਲ ''ਚ ਹਾਰੀ

06/15/2024 7:30:27 PM

ਅੰਤਾਲੀਆ (ਤੁਰਕੀ), (ਭਾਸ਼ਾ) ਓਲੰਪਿਕ ਦੇ ਆਖਰੀ ਕੁਆਲੀਫਾਇਰ ਤੋਂ ਕੋਟਾ ਹਾਸਲ ਕਰਨ 'ਚ ਨਾਕਾਮ ਰਹਿਣ ਤੋਂ ਬਾਅਦ ਭਾਰਤੀ ਪੁਰਸ਼ ਤੀਰਅੰਦਾਜ਼ੀ ਟੀਮ ਵੀ ਮਹਿਲਾ ਟੀਮ ਵਾਂਗ ਅਸਫਲ਼ ਰਹੀ। ਸ਼ਨੀਵਾਰ ਨੂੰ ਇੱਥੇ ਵਿਸ਼ਵ ਰੈਂਕਿੰਗ 'ਚ ਦੂਜੇ ਸਥਾਨ 'ਤੇ ਕਾਬਜ਼ ਭਾਰਤੀ ਟੀਮ ਨੂੰ ਮੈਕਸਿਕੋ  ਖਿਲਾਫ ਕੁਆਰਟਰ ਫਾਈਨਲ 'ਚ ਹਾਰ ਦਾ ਸਾਹਮਣਾ ਕੀਤਾ। ਇਸ ਤੋਂ ਪਹਿਲਾਂ ਸ਼ੁੱਕਰਵਾਰ ਨੂੰ ਮਹਿਲਾ ਟੀਮ ਨੂੰ ਯੂਕਰੇਨ ਦੇ ਖਿਲਾਫ ਅਚਾਨਕ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਸਿਖਰਲਾ ਦਰਜਾ ਪ੍ਰਾਪਤ ਭਾਰਤ 4-0 ਨਾਲ ਅੱਗੇ ਹੋਣ ਤੋਂ ਬਾਅਦ 4-5 (57-56, 57-53, 55-56, 55-58) (26-26*) ਨਾਲ ਹਾਰ ਗਿਆ। ਪੁਰਸ਼ ਵਰਗ ਵਿੱਚ ਚੋਟੀ ਦੀਆਂ ਤਿੰਨ ਰੈਂਕਿੰਗ ਵਾਲੀਆਂ ਟੀਮਾਂ ਨੂੰ ਓਲੰਪਿਕ ਕੋਟਾ ਮਿਲੇਗਾ। 

ਇਹ ਹਾਰ ਭਾਰਤੀ ਤੀਰਅੰਦਾਜ਼ੀ ਲਈ ਇੱਕ ਵੱਡਾ ਝਟਕਾ ਹੈ ਕਿਉਂਕਿ ਪਹਿਲੇ ਦੋ ਸੈੱਟਾਂ ਤੋਂ ਬਾਅਦ ਟੀਮ ਨੂੰ ਸੈਮੀਫਾਈਨਲ ਵਿੱਚ ਪਹੁੰਚਣ ਲਈ ਤੀਜੇ ਸੈੱਟ ਵਿੱਚ ਸਿਰਫ਼ ਡਰਾਅ ਦੀ ਲੋੜ ਸੀ। ਮੈਕਸੀਕੋ ਨੇ ਹਾਲਾਂਕਿ ਤੀਜਾ ਅਤੇ ਚੌਥਾ ਸੈੱਟ ਜਿੱਤ ਕੇ ਸਕੋਰ 4-4 ਨਾਲ ਬਰਾਬਰ ਕਰ ਲਿਆ। ਇਸ ਤੋਂ ਬਾਅਦ ਸ਼ੂਟ ਆਫ ਵਿੱਚ ਵੀ ਦੋਵਾਂ ਟੀਮਾਂ ਦਾ ਸਕੋਰ ਬਰਾਬਰ ਰਿਹਾ ਪਰ ਤੀਰ ਟੀਚੇ ਦੇ ਕੇਂਦਰ ਦੇ ਨੇੜੇ ਹੋਣ ਕਾਰਨ ਮੈਕਸੀਕੋ ਜੇਤੂ ਬਣ ਗਿਆ। ਇਸ ਤੋਂ ਪਹਿਲਾਂ ਤਰੁਣਦੀਪ ਰਾਏ, ਧੀਰਜ ਬੋਮਾਦੇਵਰਾ ਅਤੇ ਪ੍ਰਵੀਨ ਜਾਧਵ ਦੀ ਭਾਰਤੀ ਤਿਕੜੀ ਕੁਆਲੀਫਾਇਰ 'ਚ ਚੋਟੀ 'ਤੇ ਰਹੀ ਸੀ। ਟੀਮ ਨੇ ਆਖ਼ਰੀ 16 ਗੇੜ ਵਿੱਚ ਲਕਸਮਬਰਗ ਨੂੰ ਹਰਾਇਆ ਸੀ ਪਰ ਆਖਰੀ ਅੱਠ ਵਿੱਚ ਮੈਕਸੀਕੋ ਦੀ ਚੁਣੌਤੀ ਨੂੰ ਪਾਰ ਨਹੀਂ ਕਰ ਸਕੀ। ਪੁਰਸ਼ ਅਤੇ ਮਹਿਲਾ ਟੀਮਾਂ ਅਜੇ ਵੀ ਪੈਰਿਸ ਓਲੰਪਿਕ ਲਈ ਕੱਟ-ਆਫ ਤਾਰੀਖ ਤੋਂ ਪਹਿਲਾਂ ਆਪਣੀ ਰੈਂਕਿੰਗ ਦੇ ਆਧਾਰ 'ਤੇ ਕੁਆਲੀਫਾਈ ਕਰ ਸਕਦੀਆਂ ਹਨ। 


Tarsem Singh

Content Editor

Related News