T20 WC: ਸੁਪਰ-8 'ਚ ਭਾਰਤ ਦਾ ਸਾਹਮਣਾ ਅੱਜ ਅਫਗਾਨਿਸਤਾਨ ਨਾਲ, ਟੀਮ 'ਚ ਇਸ ਖਿਡਾਰੀ ਦੀ ਹੋ ਸਕਦੀ ਹੈ ਐਂਟਰੀ
Thursday, Jun 20, 2024 - 11:45 AM (IST)
ਸਪੋਰਟਸ ਡੈਸਕ- ਅਮਰੀਕਾ ਅਤੇ ਵੈਸਟਇੰਡੀਜ਼ ਦੀ ਮੇਜ਼ਬਾਨੀ 'ਚ ਹੋਣ ਵਾਲੇ ਟੀ-20 ਵਿਸ਼ਵ ਕੱਪ 2024 'ਚ ਹੁਣ ਸੁਪਰ-8 ਦੌਰ ਸ਼ੁਰੂ ਹੋ ਗਿਆ ਹੈ। ਰੋਹਿਤ ਸ਼ਰਮਾ ਦੀ ਕਪਤਾਨੀ ਹੇਠ ਭਾਰਤੀ ਟੀਮ ਆਪਣਾ ਪਹਿਲਾ ਮੈਚ ਅੱਜ (20 ਜੂਨ) ਬਾਰਬਾਡੋਸ ਦੇ ਕਿੰਗਸਟਨ ਓਵਲ ਵਿੱਚ ਅਫ਼ਗਾਨਿਸਤਾਨ ਖ਼ਿਲਾਫ਼ ਖੇਡੇਗੀ। ਇਹ ਮੈਚ ਭਾਰਤੀ ਸਮੇਂ ਅਨੁਸਾਰ ਰਾਤ 8 ਵਜੇ ਸ਼ੁਰੂ ਹੋਵੇਗਾ। ਇਹ ਮੈਦਾਨ ਹੁਣ ਤੱਕ ਭਾਰਤੀ ਟੀਮ ਲਈ ਬਦਕਿਸਮਤ ਸਾਬਤ ਹੋਇਆ ਹੈ।
ਇੱਥੇ ਉਸ ਨੇ ਦੋ ਟੀ-20 ਮੈਚ ਖੇਡੇ ਹਨ ਅਤੇ ਦੋਵਾਂ ਵਿੱਚ ਉਸ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਹੈ। ਪਰ ਇਸ ਵਾਰ ਕਪਤਾਨ ਰੋਹਿਤ ਸ਼ਰਮਾ ਪੂਰੀ ਤਿਆਰੀ ਨਾਲ ਮੈਦਾਨ 'ਚ ਉਤਰਨਗੇ। ਸੂਤਰਾਂ ਮੁਤਾਬਕ ਭਾਰਤੀ ਟੀਮ 'ਚ ਵੱਡਾ ਬਦਲਾਅ ਦੇਖਣ ਨੂੰ ਮਿਲ ਸਕਦਾ ਹੈ। ਸਟਾਰ ਸਪਿਨਰ ਕੁਲਦੀਪ ਯਾਦਵ ਦੀ ਐਂਟਰੀ ਹੋ ਸਕਦੀ ਹੈ ਅਤੇ ਇਸ ਦੇ ਲਈ ਤੇਜ਼ ਗੇਂਦਬਾਜ਼ ਮੁਹੰਮਦ ਸਿਰਾਜ ਨੂੰ ਬਾਹਰ ਬਿਠਾਇਆ ਜਾ ਸਕਦਾ ਹੈ। ਬਾਰਬਾਡੋਸ ਦੀ ਇਸ ਪਿੱਚ ਨੂੰ ਸਪਿਨ ਫ੍ਰੈਂਡਲੀ ਮੰਨਿਆ ਜਾਂਦਾ ਹੈ, ਜਿੱਥੇ ਸਪਿਨਰਾਂ ਨੂੰ ਕਾਫੀ ਮਦਦ ਮਿਲਦੀ ਹੈ।
Gearing 🆙 for the Super 8s 👌 👌
— BCCI (@BCCI) June 19, 2024
Prep Mode 🔛 for #TeamIndia 👍 👍#T20WorldCup pic.twitter.com/DjR38cuJZi
ਪਿਛਲੇ ਮੁਕਾਬਲੇ 'ਚ, ਜੋ 8 ਜੂਨ ਨੂੰ ਆਸਟ੍ਰੇਲੀਆ ਅਤੇ ਇੰਗਲੈਂਡ ਵਿਚਾਲੇ ਹੋਇਆ ਸੀ, ਆਸਟ੍ਰੇਲੀਆਈ ਸਪਿਨਰ ਐਡਮ ਜੰਪਾ 'ਪਲੇਅਰ ਆਫ ਦਿ ਮੈਚ' ਬਣੇ ਸਨ। ਭਾਰਤੀ ਤੇਜ਼ ਗੇਂਦਬਾਜ਼ ਸਿਰਾਜ ਇਸ ਵਿਸ਼ਵ ਕੱਪ ਵਿੱਚ ਫਾਰਮ ਵਿੱਚ ਨਹੀਂ ਹਨ। ਉਨ੍ਹਾਂ ਨੇ ਹੁਣ ਤੱਕ ਤਿੰਨ ਮੈਚ ਖੇਡੇ ਹਨ ਅਤੇ ਸਿਰਫ਼ ਇੱਕ ਵਿਕਟ ਲਈ ਹੈ। ਅਜਿਹੇ 'ਚ ਕਪਤਾਨ ਰੋਹਿਤ ਕੁਲਦੀਪ ਯਾਦਵ ਨੂੰ ਮੌਕਾ ਦੇ ਕੇ ਤਿੰਨ ਸਪਿਨਰਾਂ ਨਾਲ ਫੀਲਡਿੰਗ ਕਰ ਸਕਦੇ ਹਨ। ਕੁਲਦੀਪ ਤੋਂ ਇਲਾਵਾ ਰਵਿੰਦਰ ਜਡੇਜਾ ਅਤੇ ਅਕਸ਼ਰ ਪਟੇਲ ਨੂੰ ਵੀ ਪਲੇਇੰਗ-11 'ਚ ਸ਼ਾਮਲ ਕੀਤਾ ਜਾ ਸਕਦਾ ਹੈ।
ਸੰਭਾਵਿਤ ਪਲੇਇੰਗ-11
ਭਾਰਤੀ ਟੀਮ: ਰੋਹਿਤ ਸ਼ਰਮਾ (ਕਪਤਾਨ), ਵਿਰਾਟ ਕੋਹਲੀ, ਰਿਸ਼ਭ ਪੰਤ (ਵਿਕਟਕੀਪਰ), ਸੂਰਿਆਕੁਮਾਰ ਯਾਦਵ, ਸ਼ਿਵਮ ਦੂਬੇ, ਹਾਰਦਿਕ ਪੰਡਯਾ, ਰਵਿੰਦਰ ਜਡੇਜਾ, ਅਕਸ਼ਰ ਪਟੇਲ, ਕੁਲਦੀਪ ਯਾਦਵ, ਜਸਪ੍ਰੀਤ ਬੁਮਰਾਹ, ਅਰਸ਼ਦੀਪ ਸਿੰਘ।
ਅਫਗਾਨਿਸਤਾਨ ਟੀਮ: ਰਹਿਮਾਨਉੱਲ੍ਹਾ ਗੁਰਬਾਜ਼ (ਵਿਕਟਕੀਪਰ), ਇਬਰਾਹਿਮ ਜ਼ਦਰਾਨ, ਗੁਲਬਦੀਨ ਨਾਇਬ, ਅਜ਼ਮਤੁੱਲਾ ਉਮਰਜ਼ਈ, ਨਜੀਬੁੱਲਾ ਜ਼ਦਰਾਨ, ਮੁਹੰਮਦ ਨਬੀ, ਰਾਸ਼ਿਦ ਖਾਨ (ਕਪਤਾਨ), ਕਰੀਮ ਜਨਤ, ਨਵੀਨ ਉਲ ਹੱਕ, ਨੂਰ ਅਹਿਮਦ, ਫਜ਼ਲਹਕ ਫਾਰੂਕੀ।
ਭਾਰਤੀ ਟੀਮ ਲਈ ਇਹ ਮੈਚ ਬਹੁਤ ਮਹੱਤਵਪੂਰਨ ਹੋਵੇਗਾ ਅਤੇ ਟੀਮ ਪੂਰੀ ਤਿਆਰੀ ਨਾਲ ਮੈਦਾਨ 'ਚ ਉਤਰੇਗੀ। ਹੁਣ ਦੇਖਣਾ ਇਹ ਹੋਵੇਗਾ ਕਿ ਰੋਹਿਤ ਸ਼ਰਮਾ ਦੀ ਅਗਵਾਈ 'ਚ ਭਾਰਤੀ ਟੀਮ ਇਸ ਮੈਚ 'ਚ ਕਿਹੋ ਜਿਹਾ ਪ੍ਰਦਰਸ਼ਨ ਕਰਦੀ ਹੈ।