ਕੈਨੇਡਾ ''ਚ ਹਰਦੀਪ ਨਿੱਝਰ ਦੀ ਬਰਸੀ ਮੌਕੇ ਹੋ ਸਕਦੈ ਵਿਰੋਧ ਪ੍ਰਦਰਸ਼ਨ, ਪੂਰੀ ਤਰ੍ਹਾਂ ਅਲਰਟ ਹੈ ਭਾਰਤੀ ਦੂਤਘਰ

Monday, Jun 17, 2024 - 01:38 PM (IST)

ਟੋਰਾਂਟੋ- ਪਿਛਲੇ ਸਾਲ 18 ਜੂਨ ਨੂੰ ਹੋਏ ਵੱਖਵਾਦੀ ਨੇਤਾ ਹਰਦੀਪ ਨਿੱਝਰ ਦੇ ਕਤਲ ਦੀ ਬਰਸੀ ਤੋਂ ਪਹਿਲਾਂ ਕੈਨੇਡਾ 'ਚ ਭਾਰਤੀ ਦੂਤਘਰ ਪੂਰੀ ਤਰ੍ਹਾਂ ਅਲਰਟ ਹਨ। ਕੈਨੇਡਾ 'ਚ ਸਥਿਤ ਭਾਰਤੀ ਦੂਤਘਰ ਦੇ ਬਾਹਰ ਮੰਗਲਵਾਰ ਯਾਨੀ 18 ਜੂਨ ਨੂੰ ਵਿਰੋਧ ਪ੍ਰਦਰਸ਼ਨ ਦਾ ਖ਼ਦਸ਼ਾ ਹੈ। ਇਕ ਅੰਗਰੇਜ਼ੀ ਅਖ਼ਬਾਰ ਦੀ ਰਿਪੋਰਟ ਅਨੁਸਾਰ, ਸਰੇ ਸਥਿਤ ਸ੍ਰੀ ਗੁਰੂ ਨਾਨਕ ਸਿੱਖ ਗੁਰਦੁਆਰਾ 'ਚ ਵਿਸ਼ੇਸ਼ ਪ੍ਰਾਰਥਨਾ ਦਾ ਐਲਾਨ ਕੀਤਾ ਗਿਆ ਹੈ। ਇਹ ਉਹੀ ਜਗ੍ਹਾ ਹੈ, ਜਿੱਥੇ 18 ਜੂਨ 2023 ਨੂੰ ਵੱਖਵਾਦੀ ਨੇਤਾ ਹਰਦੀਪ ਸਿੰਘ ਨਿੱਝਰ ਦਾ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਇਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਭਾਰਤ ਨੇ ਮੰਗਲਵਾਰ ਨੂੰ ਆਪਣੇ ਮਿਸ਼ਨਾਂ ਲਈ ਸੁਰੱਖਿਆ ਨੂੰ ਲੈ ਕੇ ਕੈਨੇਡਾ ਦੇ ਅਧਿਕਾਰੀਆਂ ਨੂੰ ਪਹਿਲੇ ਹੀ ਜਾਣੂ ਕਰਵਾ ਦਿੱਤਾ ਹੈ। ਡਿਪਲੋਮੈਟ ਸੁਰੱਖਿਆ ਕਰਮੀਆਂ ਅਤੇ ਸਥਾਨਕ ਕਾਨੂੰਨੀ ਇਨਫੋਰਸਮੈਂਟ ਦੋਹਾਂ ਨੇ ਹੀ ਕਤਲ ਦੇ ਬਾਅਦ ਤੋਂ ਓਟਾਵਾ 'ਚ ਹਾਈ ਕਮਿਸ਼ਨ ਅਤੇ ਵੈਂਕੂਵਰ ਤੇ ਟੋਰਾਂਟੋ 'ਚ ਵਣਜ ਦੂਤਘਰਾਂ ਦੇ ਬਾਹਰ ਆਯੋਜਿਤ ਕਈ ਵਿਰੋਧ ਪ੍ਰਦਰਸ਼ਨਾਂ ਦੌਰਾਨ ਹੁਣ ਤੱਕ ਕਿਸੇ ਵੀ ਵੱਡੀ ਘਟਨਾ ਨੂੰ ਹੋਣ ਤੋਂ ਰੋਕਿਆ ਹੈ।

ਕੈਨੇਡਾ 'ਚ ਪਿਛਲੇ ਇਕ ਸਾਲ ਤੋਂ ਭਾਰਤ ਦੇ ਡਿਪਲੋਮੈਟ ਘੇਰਾਬੰਦੀ ਦੀ ਸਥਿਤੀ 'ਚ ਰਹੇ ਹਨ, ਜਿਨ੍ਹਾਂ ਨੂੰ ਨਿੱਝਰ ਦੇ ਕਤਲ ਦੇ ਬਾਅਦ ਤੋਂ ਨਾਂ ਲੈ ਕੇ ਨਿਸ਼ਾਨਾ ਬਣਾਇਆ ਗਿਆ ਹੈ। ਨਾਲ ਹੀ ਉਨ੍ਹਾਂ ਖ਼ਿਲਾਫ਼ ਪੋਸਟਰ ਵੀ ਲਗਾਏ ਗਏ ਹਨ। ਇਹ ਸਾਰੀਆਂ ਘਟਨਾਵਾਂ, ਨਿੱਝਰ ਦੇ ਕਤਲ ਤੋਂ ਬਾਅਦ ਸ਼ੁਰੂ ਹੋਈਆਂ ਹਨ। ਪਿਛਲੇ ਸਾਲ 8 ਜੁਲਾਈ 2023 ਨੂੰ ਕਤਲ ਦੇ ਵਿਰੋਧ 'ਚ ਖ਼ਾਲਿਸਤਾਨੀ ਸੁਤੰਤਰਤਾ ਰੈਲੀ ਆਯੋਜਿਤ ਕੀਤੀ ਗਈ। 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


DIsha

Content Editor

Related News