ਭਾਰਤੀ ਟੀਮ ਕੋਲ ਹਨ 8 ਤੋਂ 9 ਤੇਜ਼ ਗੇਂਦਬਾਜ਼ : ਇਸ਼ਾਂਤ
Sunday, Jul 22, 2018 - 11:10 PM (IST)
ਲੰਡਨ— ਭਾਰਤੀ ਕ੍ਰਿਕਟ ਟੀਮ ਦੇ ਤੇਜ਼ ਗੇਂਦਬਾਜ਼ ਇਸ਼ਾਂਤ ਸ਼ਰਮਾ ਨੂੰ ਲੱਗਦਾ ਹੈ ਕਿ ਹੁਣ ਭਾਰਤੀ ਟੀਮ ਕੋਲ 8 ਤੋਂ 9 ਤੇਜ਼ ਗੇਂਦਬਾਜ਼ਾਂ ਦਾ ਪੂਲ ਹੈ। ਟੀਮ ਦੀ ਇਹ ਨਵੀਂ ਤਾਕਤ ਭਾਰਤ ਨੂੰ ਮਜ਼ਬੂਤ ਟੈਸਟ ਟੀਮ ਬਣਾਉਦੇ ਹਨ। ਪਹਿਲਾਂ ਭਾਰਤ ਕੋਲ ਕਪਿਲ ਦੇਵ, ਜਵਾਗਲ ਸ਼੍ਰੀਨਾਥ ਤੇ ਜ਼ਹੀਰ ਖਾਨ ਦੇ ਰੂਪ 'ਚ ਇਕੱਲਿਆ ਜ਼ਿੰਮੇਵਾਰੀ ਸੰਭਾਲਣ ਵਾਲੇ ਤੇਜ਼ ਗੇਂਦਬਾਜ਼ ਹੋਇਆ ਕਰਦੇ ਸਨ। ਭਾਰਤ ਲਈ 82 ਟੈਸਟ ਮੈਚਾਂ 'ਚ 238 ਵਿਕਟਾਂ ਹਾਸਲ ਕਰਨ ਵਾਲੇ ਇਸ਼ਾਂਤ ਸ਼ਰਮਾ ਨੇ ਟੈਸਟ ਟੀਮ ਲਈ ਸਭ ਤੋਂ ਜ਼ਿਆਦਾ ਮੁਕਾਬਲੇ ਖੇਡੇ ਹਨ। ਉਮੇਸ਼ ਯਾਦਵ ਤੇ ਮੁਹੰਮਦ ਸ਼ਮੀ 1 ਅਗਸਤ ਤੋਂ ਸ਼ੁਰੂ ਹੋਣ ਵਾਲੀ ਆਗਾਮੀ 5 ਟੈਸਟ ਸੀਰੀਜ਼ 'ਚ ਜੋ ਰੂਟ ਤੇ ਜਾਨੀ ਦੇ ਸਾਹਮਣੇ ਸਖਤ ਚੁਣੌਤੀ ਪੇਸ਼ ਕਰਨਗੇ।
ਇਸ਼ਾਂਤ ਨੇ ਕਿਹਾ ਹਰ ਕੋਈ ਕਹਿੰਦਾ ਸੀ ਭਾਰਤ 'ਚ ਤੇਜ਼ ਗੇਂਦਬਾਜ਼ ਨਹੀਂ ਹੋ ਸਕਦਾ। ਹੁਣ ਸਾਡੇ ਕੋਲ ਸ਼ਾਇਦ 8 ਤੋਂ 9 ਵਧੀਆ ਗੇਂਦਬਾਜ਼ ਹਨ। ਇਹ ਕਦੀ ਵੀ ਭਾਰਤ ਲਈ ਟੈਸਟ ਕ੍ਰਿਕਟ ਖੇਡ ਸਕਦੇ ਹਨ ਤੇ ਸਾਡੇ ਕੋਲ ਇੰਗਲੈਂਡ ਤੇ ਆਸਟਰੇਲੀਆ 'ਚ ਸੀਰੀਜ਼ ਜਿੱਤਣ ਦਾ ਵਧੀਆ ਮੌਕਾ ਹੈ।
