ਦਿ ਗ੍ਰੇਟ ਖਲੀ ਨੇ ਗੁੱਸੇ ''ਚ ਤੋੜਿਆ ਲੈਪਟਾਪ, ਵੀਡੀਓ ਵਾਇਰਲ

Saturday, Jun 20, 2020 - 12:27 AM (IST)

ਦਿ ਗ੍ਰੇਟ ਖਲੀ ਨੇ ਗੁੱਸੇ ''ਚ ਤੋੜਿਆ ਲੈਪਟਾਪ, ਵੀਡੀਓ ਵਾਇਰਲ

ਨਵੀਂ ਦਿੱਲੀ- ਡਬਲਯੂ. ਡਬਲਯੂ. ਈ. ਦੇ ਸਾਬਕਾ ਸਟਾਰ ਰੇਸਲਰ ਦਿ ਗ੍ਰੇਟ ਖਲੀ ਭਾਵ ਦਲੀਪ ਸਿੰਘ ਰਾਣਾ ਦਾ ਇਕ ਵੀਡੀਓ ਇੰਸਟਾਗ੍ਰਾਮ 'ਤੇ ਵਾਇਰਲ ਹੋ ਰਹੀ ਹੈ। ਵੀਡੀਓ 'ਚ ਉਹ ਇਕ ਲੈਪਟਾਪ ਤੋੜਦੇ ਦਿਖ ਰਹੇ ਹਨ। ਲੈਪਟਾਪ ਜਾਪਾਨੀ ਕੰਪਨੀ Sony Vaio ਦਾ ਹੈ। ਦਰਅਸਲ ਵੀਡੀਓ 'ਚ ਉਹ ਇਕ ਸਟੋਰ 'ਚ ਦਿਖ ਰਹੇ ਹਨ, ਜਿੱਥੇ ਉਹ ਸਟੋਰ ਬੁਆਏ ਨੂੰ ਕਹਿੰਦੇ ਹਨ ਕਿ ਲੈਪੀ 'ਚ ਕੁਝ ਗੜਬੜੀ ਹੈ। ਬਹੁਤ ਸਾਰੀਆਂ ਗੱਲਾਂ ਤੋਂ ਬਾਅਦ ਸਟੋਰ ਬੁਆਏ ਕਹਿੰਦਾ ਹੈ ਕਿ ਇਸ ਦੇ ਪੈਸੇ ਕੰਪਨੀ ਵਾਪਸ ਨਹੀਂ ਦੇਵੇਗੀ। ਇਸ ਮੌਕੇ 'ਤੇ ਖਲੀ ਨੇ ਲੈਪਟਾਪ ਨੂੰ ਉੱਥੇ ਸੁੱਟ ਦਿੱਤਾ। ਇਸ ਵੀਡੀਓ ਨੂੰ ਹੁਣ ਤੱਕ ਲਗਭਗ 45 ਹਜ਼ਾਰ ਵਾਰ ਦੇਖਿਆ ਗਿਆ ਹੈ।

 

 

 
 
 
 
 
 
 
 
 
 
 
 
 
 
 
 

A post shared by The Great Khali (@thegreatkhali) on Jun 17, 2020 at 5:44pm PDT


author

Gurdeep Singh

Content Editor

Related News