ਫਾਰਮੂਲਾ-1 ਚੈਂਪੀਅਨ ਭਰਾ ਲੂਈਸ ਤੋਂ ਇਕ ਪੈਸਾ ਵੀ ਨਹੀਂ ਲੈਂਦਾ ਨਿਕੋਲਸ

04/07/2019 6:23:22 PM

ਜਲੰਧਰ : ਫਾਰਮੂਲਾ ਵਨ ਦਾ ਚੈਂਪੀਅਨ ਲੂਈਸ ਹੈਮਿਲਟਨ ਦਾ ਛੋਟੇ ਭਰਾ ਨਿਕੋਲਸ ਇਨ੍ਹਾਂ ਦਿਨਾਂ ਵਿਚ ਆਪਣੀ ਫਿਟਨੈੱਸ ਟ੍ਰੇਨਰ ਪਾਰਟਨਰ ਕਾਰਨ ਚਰਚਾ ਵਿਚ ਹੈ। ਸੇਰੇਬਰਲ ਪਾਲਸੀ ਤੋਂ ਪੀੜਤ ਨਿਕੋਲਸ ਨੇ ਵੀ ਕਾਰ ਰੇਸਿੰਗ ਵਿਚ ਨਾਂ ਕਮਾਇਆ ਹੈ।  ਖਾਸ ਗੱਲ ਇਙ ਹੈ ਕਿ ਉਸ ਨੇ ਆਪਣਾ ਕਰਅਰ ਬਣਾਉਣ ਲਈ ਵੱਡੇ ਭਰਾ ਦੀ ਮਦਦ ਨਹੀਂ ਲਈ। ਨਿਕੋਲਸ ਦਾ ਕਹਿਣਾ ਹੈ ਕਿ 2011 ਵਿਚ ਜਦੋਂ ਮੈਂ ਮੋਟਰਸਪੋਰਟ ਸ਼ੁਰੂ ਕੀਤੀ ਸੀ ਤਦ ਤੋਂ ਹੁਣ ਤਕ ਭਰਾ ਲੂਈਸ ਤੋਂ ਇਕ ਵੀ ਪੈਸਾ ਨਹੀਂ ਲਿਆ। ਦਰਅਸਲ ਇਹ ਸਾਡੇ ਪਰਿਵਾਰ ਦੀ ਰੀਤ ਹੈ। ਜੇਕਰ ਤੁਸੀਂ ਕੁਝ ਹਾਸਲ ਕਰਨਾ ਚਾਹੁੰਦੇ ਹੋ ਤਾਂ ਉਸ਼ਦੇ ਲਈ ਤੁਹਾਨੂੰ ਹੀ ਕੰਮ ਕਰਨਾ ਪਵੇਗਾ। ਮੈਂ ਇਹ ਸਭ ਆਪਣੇ ਬੈੱਡਰੂਮ ਤੋਂ ਕਰਦਾ ਹਾਂ। ਮੈਂ ਵੱਡੀਆਂ ਸੰਭਾਵਿਤ ਸਪਾਂਸਰਾਂ ਕੰਪਨੀਆਂ ਨੂੰ ਈ-ਮੇਲ ਕਰ ਕੇ ਹੀ ਸੰਪਰਕ ਕੀਤਾ ਹੈ। ਮੈਂ ਵਨ-ਮੈਨ ਬੈਂਡ ਹਾਂ। 

PunjabKesari

ਆਪਣੀ ਵਿਕਲਾਂਗਤਾ 'ਤੇ ਗੱਲ ਕਰਦੇ ਹੋਏ ਨਿਕੋਲਸ ਨੇ ਕਿਹਾ, ''ਮੈਂ ਅਜਿਹਾ ਵਿਅਕਤੀ ਨਹੀਂ ਬਣਨਾ ਚਾਹੁੰਦਾ, ਜਿਹੜਾ ਦੂਜਿਆਂ ਦੇ ਨਾਲ ਰੇਸ ਲਗਾਏ। ਮੈਂ ਅਜਿਹਾ ਵਿਕਲਾਂਗ ਵਿਅਕਤੀ ਬਣਨਾ ਚਾਹੁੰਦਾ ਹਾਂ, ਜਿਹੜਾ ਇਨ੍ਹਾਂ ਨਾਲ ਲੜੇ।'' 26 ਸਾਲਾ ਨਿਕਲੋਸ ਇਨ੍ਹਾਂ ਦਿਨਾਂ ਵਿਚ ਆਪਣੀ ਫਿਟਨੈੱਸ ਟ੍ਰੇਨਰ ਸੋਫੀਆ ਹਮਸ਼ੇਰ ਨੂੰ ਡੇਟ ਕਰ ਰਿਹਾ ਹੈ। ਵਿਕਲਾਂਗ ਹੋਣ ਦੇ ਬਾਵਜੂਦ ਚੰਗਾ ਪਾਰਟਨਰ ਮਿਲਣ 'ਤੇ ਨਿਕੋਲਸ ਦਾ ਕਹਿਣਾ ਹੈ ਕਿ ਉਹ ਲੱਕੀ ਹੁੰਦਾ ਹੈ, ਜਿਸ ਨੂੰ  ਅਜਿਹਾ ਪਾਰਟਨਰ ਮਿਲਦਾ ਹੈ।  ਨਿਕਲੋਸ ਨੂੰ ਚੰਗੀ ਤਰ੍ਹਾਂ ਨਾਲ ਪਤਾ ਹੈ ਕਿ ਲੂਈਸ ਦੀ ਪ੍ਰਾਪਰਟੀ ਵਿਚੋਂ ਮੈਨੂੰ ਕੁਝ ਨਹੀਂ ਮਿਲਣਾ। ਇਸਦੇ ਬਾਵਜੂਦ ਉਹ (ਸੋਫੀਆ) ਮੇਰੇ ਨਾਲ ਹੈ, ਕਿਉਂਕਿ ਉਹ ਸਿਰਫ ਤੇ ਸਿਰਫ ਮੈਨੂੰ ਪਸੰਦ ਕਰਦੀ ਹੈ। ਜ਼ਿਕਰਯੋਗ ਹੈ ਕਿ ਸੋਫੀਆ ਇੰਸਟਾਗ੍ਰਾਮ ਦੀ ਮੰਨੀ-ਪ੍ਰਮੰਨੀ ਮਾਡਲ ਹੈ। ਉਹ ਆਪਣੇ ਅਕਾਊਂਟ 'ਤੇ ਅਕਸਰ ਫਿਟਨੈੱਸ ਟ੍ਰੇਨਿੰਗ ਤੇ ਬਿਕਿਨੀ ਫੋਟੋਸ਼ੂਟ ਦੀਆਂ ਫੋਟੋਆਂ ਪੋਸਟ ਕਰਦੀ ਰਹਿੰਦੀ ਹੈ।


Related News