ਪਤਨੀ ਨਾਲ ਪ੍ਰੇਮ ਸਬੰਧਾਂ ਦੇ ਸ਼ੱਕ ''ਚ ਚਚੇਰੇ ਭਰਾ ਨਾਲ ਕੁੱਟਮਾਰ

Thursday, Apr 30, 2026 - 05:04 PM (IST)

ਪਤਨੀ ਨਾਲ ਪ੍ਰੇਮ ਸਬੰਧਾਂ ਦੇ ਸ਼ੱਕ ''ਚ ਚਚੇਰੇ ਭਰਾ ਨਾਲ ਕੁੱਟਮਾਰ

ਅਬੋਹਰ (ਸੁਨੀਲ) : ਉਪਮੰਡਲ ਦੇ ਇੱਕ ਪਿੰਡ 'ਚ ਬੀਤੀ ਰਾਤ ਇੱਕ ਵਿਅਕਤੀ ਨੇ ਆਪਣੀ ਪਤਨੀ ਨਾਲ ਪ੍ਰੇਮ ਸਬੰਧਾਂ ਦੇ ਸ਼ੱਕ 'ਚ ਆਪਣੇ ਚਚੇਰੇ ਭਰਾ ’ਤੇ ਕੱਸੀ ਨਾਲ ਹਮਲਾ ਕਰ ਦਿੱਤਾ, ਜਿਸ ਨਾਲ ਉਹ ਜ਼ਖਮੀ ਹੋ ਗਿਆ। ਉਸਨੂੰ ਇਲਾਜ ਲਈ ਸਰਕਾਰੀ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ। ਪੁਲਸ ਨੂੰ ਘਟਨਾ ਦੀ ਜਾਣਕਾਰੀ ਦਿੱਤੀ ਗਈ ਹੈ। ਸਰਕਾਰੀ ਹਸਪਤਾਲ 'ਚ ਇਲਾਜ ਅਧੀਨ ਕਰੀਬ 21 ਸਾਲਾ ਰਾਕੇਸ਼ ਕੁਮਾਰ ਨੇ ਦੱਸਿਆ ਕਿ ਉਸਦੇ ਤਾਏ ਦਾ ਪੁੱਤਰ ਉਸ 'ਤੇ ਸ਼ੱਕ ਕਰਦਾ ਹੈ ਕਿ ਉਹ ਉਸਦੀ ਪਤਨੀ ਨਾਲ ਫੋਨ 'ਤੇ ਗੱਲ ਕਰਦਾ ਹੈ, ਜਦੋਂ ਕਿ ਉਸਨੇ ਆਪਣੀ ਭਾਬੀ ਨਾਲ ਕਦੇ ਗੱਲ ਨਹੀਂ ਕੀਤੀ।

ਰਾਕੇਸ਼ ਨੇ ਦੱਸਿਆ ਕਿ ਬੀਤੇ ਦਿਨੀ ਪਿੰਡ ਦੇ ਸਰਪੰਚ ਕੋਲ ਇਸ ਇਸ ਮਾਮਲੇ ਨੂੰ ਲੈ ਕੇ ਪੰਚਾਇਤ ਹੋਈ ਸੀ। ਜਿਸ 'ਚ ਉਸਨੇ ਆਪਣੀ ਤਰਫ਼ੋਂ ਮੁਆਫ਼ੀ ਮੰਗੀ ਅਤੇ ਕਿਹਾ ਕਿ ਉਹ ਕਦੇ ਵੀ ਆਪਣੀ ਭਾਬੀ ਨਾਲ ਗੱਲ ਕਰਨ ਦੀ ਕੋਸ਼ਿਸ਼ ਨਹੀਂ ਕਰੇਗਾ। ਹਾਲਾਂਕਿ ਬੀਤੀ ਰਾਤ ਜਦੋਂ ਉਹ ਆਪਣੇ ਘਰ 'ਚ ਸੌਂ ਰਿਹਾ ਸੀ ਤਾਂ ਉਸਦੇ ਤਾਏੇ ਦੇ ਪੁੱਤਰ ਨੇ ਉਸਦੇ ਘਰ ਵਿੱਚ ਦਾਖ਼ਲ ਹੋ ਕੇ ਉਸਦੀ ਧੌਣ ’ਤੇ ਕੱਸੀ ਨਾਲ ਹਮਲਾ ਕਰ ਦਿੱਤਾ। ਉਸਨੇ ਭੱਜ ਕੇ ਆਪਣੀ ਜਾਨ ਬਚਾਈ। ਬਾਅਦ ਵਿੱਚ ਉਸਦੇ ਪਰਿਵਾਰ ਨੇ ਉਸਨੂੰ ਹਸਪਤਾਲ 'ਚ ਦਾਖ਼ਲ ਕਰਵਾਇਆ। ਇਸ ਘਟਨਾ 'ਚ ਉਸਦੀ ਧੌਣ ’ਤੇ 9 ਟਾਂਕੇ ਲੱਗੇ ਹਨ। ਉਸਨੇ ਆਪਣੇ ਤਾਏੇ ਦੇ ਪੁੱਤਰ ਖ਼ਿਲਾਫ਼ ਪੁਲਸ ਕਾਰਵਾਈ ਦੀ ਮੰਗ ਕੀਤੀ ਹੈ।
 


author

Babita

Content Editor

Related News