UAE 'ਚ GCC ਲਾਇਸੰਸ ਵਾਲੇ ਟਰੱਕ ਡਰਾਈਵਰ ਤੇ ਇੰਡੀਅਨ ਲਾਇਸੰਸ ਵਾਲੇ ਮੋਟਰਸਾਈਕਲ ਡਰਾਈਵਰਾਂ ਦੀ ਲੋੜ

Friday, Apr 24, 2026 - 03:20 PM (IST)

UAE 'ਚ GCC ਲਾਇਸੰਸ ਵਾਲੇ ਟਰੱਕ ਡਰਾਈਵਰ ਤੇ ਇੰਡੀਅਨ ਲਾਇਸੰਸ ਵਾਲੇ ਮੋਟਰਸਾਈਕਲ ਡਰਾਈਵਰਾਂ ਦੀ ਲੋੜ

ਜਲੰਧਰ: UAE ਦੀ ਮਸ਼ਹੂਰ ਵੀ-ਵਨ (WE ONE) ਕੰਪਨੀ ਨੂੰ DP WORLD ਦੇ ਪ੍ਰਾਜੈਕਟਾਂ ਲਈ UAE ਦੇ 4 ਨੰਬਰ ਲਾਇਸੰਸ ਅਤੇ GCC ਵੈਲਿਡ ਲਾਇਸੰਸ ਵਾਲੇ ਟਰੱਕ ਡਰਾਈਵਰਾਂ ਦੀ ਲੋੜ ਹੈ। ਇਸ ਵਿਚ UAE ਲਾਇਸੰਸ ਵਾਲੇ ਡਰਾਈਵਰਾਂ ਨੂੰ 2800 ਦਿਰਹਾਮ ਤਨਖ਼ਾਹ ਅਤੇ ਟ੍ਰਿਪ ਅਲਾਊਂਸ ਮੁਹੱਈਆ ਕਰਵਾਇਆ ਜਾ ਰਿਹਾ ਹੈ ਅਤੇ ਜੀਸੀਸੀ ਲਾਇਸੰਸ ਵਾਲਿਆਂ ਨੂੰ 2500 ਦਿਰਹਾਮ ਤਨਖ਼ਾਹ ਤੇ ਟ੍ਰਿਪ ਅਲਾਊਂਸ ਮੁਹੱਈਆ ਕਰਵਾਇਆ ਜਾ ਰਿਹਾ ਹੈ। ਕੰਪਨੀ ਵੱਲੋਂ ਰਿਹਾਇਸ਼ ਤੇ ਟ੍ਰਾਂਸਪੋਰਟੇਸ਼ਨ ਵੀ ਮੁਹੱਈਆ ਕਰਵਾਏ ਜਾ ਰਹੇ ਹਨ, ਜਿਸ ਦੀ ਕਲਾਈਂਟ ਇੰਟਰਵਿਊ 29 ਅਪ੍ਰੈਲ ਨੂੰ ਜਲੰਧਰ ਵਿਚ ਹੋਣ ਜਾ ਰਹੀ ਹੈ। ਅਪਲਾਈ ਕਰਨ ਵਾਲੇ ਉਮੀਦਵਾਰ ਦੀ ਉਮਰ 22 ਤੋਂ 43 ਸਾਲ ਦੇ ਵਿਚਕਾਰ ਹੋਣੀ ਚਾਹੀਦੀ ਹੈ।

ਇਸੇ ਤਰ੍ਹਾਂ ਦੁਨੀਆ ਦੀ ਪ੍ਰਮੁੱਖ ਡਿਲੀਵਰੀ ਕੰਪਨੀ 'ਨੂਨ' (Noon) ਨੇ ਭਾਰਤੀ ਨੌਜਵਾਨਾਂ ਲਈ ਡਿਲੀਵਰੀ ਰਾਈਡਰਾਂ ਲਈ ਨੌਕਰੀਆਂ ਕੱਢੀਆਂ ਹਨ। ਇਹ ਕੰਪਨੀ ਦੁਬਈ ਦੇ ਮਸ਼ਹੂਰ 'ਐਮਾਰ ਗਰੁੱਪ' (Emaar Group) ਦਾ ਹਿੱਸਾ ਹੈ, ਜਿਸ ਨੇ ਦੁਨੀਆ ਦੀ ਸਭ ਤੋਂ ਉੱਚੀ ਇਮਾਰਤ ਬੁਰਜ ਖਲੀਫਾ ਦਾ ਨਿਰਮਾਣ ਕੀਤਾ ਹੈ। ਚੁਣੇ ਗਏ ਉਮੀਦਵਾਰਾਂ ਨੂੰ 2500 ਦਿਰਹਾਮ ਬੇਸਿਕ ਤਨਖ਼ਾਹ ਦਿੱਤੀ ਜਾਵੇਗੀ। ਇਸ ਤੋਂ ਇਲਾਵਾ ਕਮਿਸ਼ਨ ਅਤੇ ਟਿਪਸ ਨੂੰ ਮਿਲਾ ਕੇ ਇਕ ਰਾਈਡਰ 3500 ਤੋਂ 5000 ਦਿਰਹਾਮ ਤੱਕ ਕਮਾ ਸਕਦਾ ਹੈ, ਜੋ ਕਿ ਭਾਰਤੀ ਰੁਪਏ ਮੁਤਾਬਕ 75,000 ਤੋਂ 1,00,000 ਰੁਪਏ ਬਣਦੀ ਹੈ। ਕੰਪਨੀ ਵੱਲੋਂ ਲਾਇਸੈਂਸ ਪ੍ਰਾਪਤ ਕਰਨ ਤੱਕ ਮੁਫ਼ਤ ਰਿਹਾਇਸ਼, ਖਾਣ-ਪੀਣ ਅਤੇ ਕੰਮ ਦੀ ਸਹੂਲਤ ਵੀ ਦਿੱਤੀ ਜਾਵੇਗੀ। 
ਅਪਲਾਈ ਕਰਨ ਵਾਲੇ ਉਮੀਦਵਾਰ ਦੀ ਉਮਰ 20 ਤੋਂ 38 ਸਾਲ ਦੇ ਵਿਚਕਾਰ ਹੋਣੀ ਚਾਹੀਦੀ ਹੈ ਤੇ ਉਹ ਘੱਟੋ-ਘੱਟ 10ਵੀਂ ਪਾਸ ਹੋਣਾ ਲਾਜ਼ਮੀ ਹੈ। ਉਮੀਦਵਾਰ ਕੋਲ ਭਾਰਤੀ ਡਰਾਈਵਿੰਗ ਲਾਇਸੈਂਸ ਹੋਣਾ ਜ਼ਰੂਰੀ ਹੈ।

ਇਹ ਭਰਤੀ ਭਾਰਤ ਸਰਕਾਰ ਦੀ ਮਾਨਤਾ ਪ੍ਰਾਪਤ ਏਜੰਸੀ 'ਸ਼ਰਮਨ ਓਵਰਸੀਜ਼' (Shraman Overseas) ਵੱਲੋਂ ਕਰਵਾਈ ਜਾ ਰਹੀ ਹੈ, ਜਿਸ ਦੀ ਕਲਾਇੰਟ ਇੰਟਰਵਿਊ 30 ਅਪ੍ਰੈਲ ਨੂੰ ਜਲੰਧਰ ਵਿਖੇ ਲਏ ਜਾਣਗੇ। ਵਧੇਰੇ ਜਾਣਕਾਰੀ ਅਤੇ ਇੰਟਰਵਿਊ ਦੀ ਰਜਿਸਟ੍ਰੇਸ਼ਨ ਕਰਵਾਉਣ ਲਈ ਉਮੀਦਵਾਰ 243, ਮੋਨਿਕਾ ਟਾਵਰ, ਮਿਲਾਪ ਚੌਂਕ, ਜਲੰਧਰ ਸਥਿਤ ਦਫ਼ਤਰ ਵਿਖੇ ਸੰਪਰਕ ਕਰ ਸਕਦੇ ਹਨ। ਇਸ ਤੋਂ ਇਲਾਵਾ ਚਾਹਵਾਨ ਉਮੀਦਵਾਰ ਮੋਬਾਈਲ ਨੰਬਰ-  +91 77079-30303, +91 98883-47348, +91 93177-70773 'ਤੇ ਵੀ ਸੰਪਰਕ ਕਰ ਕੇ ਪੂਰੀ ਜਾਣਕਾਰੀ ਲੈ ਸਕਦੇ ਹਨ।
 


author

Anmol Tagra

Content Editor

Related News