ਪੰਜਾਬ : ਪੇਪਰ ਦੇ ਕੇ ਪਰਤ ਰਹੇ ਵਿਦਿਆਰਥੀਆਂ ਦੀ ਕਾਰ ਨਹਿਰ 'ਚ ਡਿੱਗੀ, ਇਕ ਦੀ ਮੌਤ

Tuesday, Apr 28, 2026 - 04:57 PM (IST)

ਪੰਜਾਬ : ਪੇਪਰ ਦੇ ਕੇ ਪਰਤ ਰਹੇ ਵਿਦਿਆਰਥੀਆਂ ਦੀ ਕਾਰ ਨਹਿਰ 'ਚ ਡਿੱਗੀ, ਇਕ ਦੀ ਮੌਤ

ਫਾਜ਼ਿਲਕਾ (ਸੁਨੀਲ ਨਾਗਪਾਲ) : ਇੱਥੇ ਫਾਜ਼ਿਲਕਾ-ਮਲੋਟ ਹਾਈਵੇਅ 'ਤੇ ਸਥਿਤ ਗੰਗ ਨਹਿਰ ਦੇ ਪੁਲ 'ਤੇ ਇੱਕ ਦਰਦਨਾਕ ਹਾਦਸਾ ਵਾਪਰਿਆ, ਜਿੱਥੇ ਮਲੋਟ ਤੋਂ ਪੇਪਰ ਦੇ ਕੇ ਵਾਪਸ ਪਰਤ ਰਹੇ ਤਿੰਨ ਵਿਦਿਆਰਥੀਆਂ ਦੀ ਕਾਰ ਬੇਕਾਬੂ ਹੋ ਕੇ ਨਹਿਰ 'ਚ ਜਾ ਡਿੱਗੀ। ਇਸ ਹਾਦਸੇ 'ਚ ਇੱਕ ਵਿਦਿਆਰਥੀ ਦੀ ਮੌਤ ਹੋ ਗਈ ਹੈ, ਜਦੋਂ ਕਿ ਦੋ ਹੋਰਾਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ। ਜਾਣਕਾਰੀ ਅਨੁਸਾਰ ਕਾਰ 'ਚ ਸਵਾਰ ਤਿੰਨ ਵਿਦਿਆਰਥੀ ਹਨੀ ਵਾਸੀ ਲੁਧਿਆਣਾ, ਅਰੁਣਪ੍ਰੀਤ ਵਾਸੀ ਫਾਜ਼ਿਲਕਾ ਅਤੇ ਅਰਸ਼ਦੀਪ ਵਾਸੀ ਮਲੋਟ ਤੋਂ ਪੇਪਰ ਦੇ ਕੇ ਵਾਪਸ ਆ ਰਹੇ ਸਨ। ਕਿਸੇ ਕਾਰਨ ਕਰਕੇ ਉਨ੍ਹਾਂ ਦੀ ਕਾਰ ਬੇਕਾਬੂ ਹੋ ਕੇ ਅਚਾਨਕ ਗੰਗ ਕੈਨਾਲ ਨਹਿਰ 'ਚ ਜਾ ਡਿੱਗੀ।

ਇਹ ਵੀ ਪੜ੍ਹੋ : ਪੰਜਾਬ ਵਾਸੀਆਂ ਲਈ ਖ਼ਤਰੇ ਦੀ ਘੰਟੀ! BP-ਸ਼ੂਗਰ ਦੀਆਂ ਦਵਾਈਆਂ ਬਾਰੇ ਹੋਸ਼ ਉਡਾਉਣ ਵਾਲਾ ਖ਼ੁਲਾਸਾ, ਫਿਰ ਵੀ...

ਕਾਰ ਪੁਲ ਤੋਂ ਡਿੱਗਣ ਤੋਂ ਬਾਅਦ ਕਰੀਬ 70 ਮੀਟਰ ਪਾਣੀ 'ਚ ਵਹਿ ਗਈ ਅਤੇ ਤਿੰਨੇ ਵਿਦਿਆਰਥੀ ਪਾਣੀ 'ਚ ਡੁੱਬ ਗਏ। ਮੌਕੇ 'ਤੇ ਮੌਜੂਦ ਪਿੰਡ ਵਾਸੀਆਂ ਅਤੇ ਗੋਤਾਖੋਰਾਂ, ਜਿਨ੍ਹਾਂ 'ਚ ਗੁਰਵਿੰਦਰ ਸਿੰਘ, ਮਿੱਠੂ ਸਿੰਘ ਅਤੇ ਸੁੱਚਾ ਸਿੰਘ ਸ਼ਾਮਲ ਸਨ, ਨੇ ਤੁਰੰਤ ਕਾਰਵਾਈ ਕਰਦਿਆਂ ਰੱਸੀਆਂ ਦੀ ਮਦਦ ਨਾਲ ਹਨੀ ਅਤੇ ਅਰੁਣਪ੍ਰੀਤ ਨੂੰ ਬਾਹਰ ਕੱਢ ਲਿਆ। ਤੀਜੇ ਵਿਦਿਆਰਥੀ ਅਰਸ਼ਦੀਪ ਨੂੰ ਸੜਕ ਸੁਰੱਖਿਆ ਫੋਰਸ ਅਤੇ ਸਥਾਨਕ ਗੋਤਾਖੋਰਾਂ ਦੀ ਮਦਦ ਨਾਲ ਕਾਫੀ ਸਮੇਂ ਬਾਅਦ ਕਾਰ ਵਿੱਚੋਂ ਕੱਢਿਆ ਜਾ ਸਕਿਆ।

ਇਹ ਵੀ ਪੜ੍ਹੋ : ਪੰਜਾਬ 'ਚ ਨਵੀਆਂ ਇਮਾਰਤਾਂ ਬਣਾਉਣ ਵਾਲਿਆਂ ਨੂੰ ਝਟਕਾ! ਹੁਣ ਨਹੀਂ ਮਿਲੇਗੀ ਇਹ ਛੋਟ

ਉਸ ਨੂੰ ਬੇਸੁੱਧ ਹਾਲਤ 'ਚ ਫਾਜ਼ਿਲਕਾ ਦੇ ਸਰਕਾਰੀ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਬਾਕੀ ਦੋਵੇਂ ਵਿਦਿਆਰਥੀਆਂ ਦੀ ਹਾਲਤ ਹੁਣ ਠੀਕ ਦੱਸੀ ਜਾ ਰਹੀ ਹੈ। ਐੱਸ. ਐੱਸ. ਪੀ. ਫਾਜ਼ਿਲਕਾ ਗੁਰਮੀਤ ਸਿੰਘ ਨੇ ਮੌਕੇ 'ਤੇ ਪਹੁੰਚ ਕੇ ਸਥਿਤੀ ਦਾ ਜਾਇਜ਼ਾ ਲਿਆ ਅਤੇ ਦੱਸਿਆ ਕਿ ਜੇ. ਸੀ. ਬੀ. ਦੀ ਮਦਦ ਨਾਲ ਡੇਢ ਘੰਟੇ ਦੀ ਮੁਸ਼ੱਕਤ ਤੋਂ ਬਾਅਦ ਕਾਰ ਨੂੰ ਵੀ ਨਹਿਰ ਵਿੱਚੋਂ ਬਾਹਰ ਕੱਢ ਲਿਆ ਗਿਆ ਹੈ। ਪੁਲਸ ਵੱਲੋਂ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
Whatsapp Channel: https://whatsapp.com/channel/0029Va94hsaHAdNVur4L170e


author

Babita

Content Editor

Related News