ਘਾਟੀ ਦੀ ਪਹਿਲੀ ਮਹਿਲਾ ਫੁੱਟਬਾਲ ਕੋਚ ਬਣੀ ਨਾਦੀਆ ਨਿਗਹਤ

Thursday, Feb 07, 2019 - 03:12 AM (IST)

ਘਾਟੀ ਦੀ ਪਹਿਲੀ ਮਹਿਲਾ ਫੁੱਟਬਾਲ ਕੋਚ ਬਣੀ ਨਾਦੀਆ ਨਿਗਹਤ

ਜਲੰਧਰ — ਨਾਦੀਆ ਗਿਹਤ ਕਸ਼ਮੀਰ ਘਾਟੀ 'ਚੋਂ ਨਿਕਲ ਕੇ ਪਹਿਲੀ ਭਾਰਤੀ ਮਹਿਲਾ ਫੁੱਟਬਾਲ ਕੋਚ ਬਣੀ ਹੈ। ਹਾਲਾਂਕਿ ਨਾਦੀਆ ਰਾਸ਼ਟਰੀ ਟੀਮ ਵਿਚ ਖੇਡਣਾ ਚਾਹੁੰਦੀ ਸੀ। ਇਥੇ ਸਹੂਲਤਾਂ ਦੀ ਘਾਟ ਕਾਰਨ ਉਹ ਆਪਣਾ ਸੁਪਨਾ ਪੂਰਾ ਨਹੀਂ ਕਰ ਸਕੀ। ਹੁਣ ਉਹ ਜੰਮੂ-ਕਸ਼ਮੀਰ ਦੀਆਂ ਕੁੜੀਆਂ ਨੂੰ ਫੁੱਟਬਾਲ ਦੀ ਕੋਚਿੰਗ ਦਿੰਦੀ ਹੈ ਤਾਂ ਕਿ ਉਹ ਅੱਗੇ ਜਾ ਕੇ ਆਪਣੀ ਮੰਜ਼ਿਲ ਪਾ ਸਕਣ। 
ਨਾਦੀਆ ਨੂੰ ਪੁਰਤਗਾਲ ਦੇ ਫੁੱਟਬਾਲਰ ਕ੍ਰਿਸਟੀਆਨੋ ਰੋਨਾਲਡੋ ਅਤੇ ਲਿਓਨਿਲ ਮੇਸੀ ਬੇਹੱਦ ਪਸੰਦ ਹੈ। ਉਸ ਨੇ ਆਪਣੇ ਕਲੱਬ ਦਾ ਨਾਂ ਵੀ 'ਸੀ. ਆਰ.-1' ਦੀ ਤਰਜ਼ 'ਤੇ 'ਜੇ. ਜੇ.-7' ਰੱਖਿਆ ਹੈ। ਸ਼੍ਰੀਨਗਰ ਦੇ ਸਰਕਾਰੀ ਮਹਿਲਾ ਕਾਲਜ ਵਿਚ ਕੁੜੀਆਂ ਨੂੰ ਟਰੇਨਿੰਗ ਦੇ ਰਹੀ ਨਾਦੀਆ ਨੇ ਕਿਹਾ ਕਿ ਉਹ ਮੁੰਬਈ ਵਿਚ ਟਰੇਨਿੰਗ ਲੈ ਰਹੀ ਹੈ। ਇਥੇ ਖੇਡ ਦੀਆਂ ਬਾਰੀਕੀਆਂ ਸਿੱਖ ਕੇ ਉਹ ਜੰਮੂ-ਕਸ਼ਮੀਰ ਦੀਆਂ ਕੁੜੀਆਂ ਨੂੰ ਵਿਸ਼ਵ ਪੱਧਰੀ ਕੋਚਿੰਗ ਦੇਣ ਦੀ ਕੋਸ਼ਿਸ਼ ਕਰੇਗੀ। ਨਾਦੀਆ ਆਪਣੇ ਇਲਾਕੇ ਦੇ ਜਿਸ ਕਾਲਜ ਵਿਚ ਟਰੇਨਿੰਗ ਲੈਂਦੀ ਸੀ, ਉਥੇ 40-50 ਮੁੰਡਿਆਂ ਵਿਚਾਲੇ ਇਕੋ-ਇਕ ਕੁੜੀ ਸੀ। 
20 ਸਾਲਾ ਨਾਦੀਆ ਨੇ ਕਿਹਾ ਕਿ ਉਸ ਨੂੰ ਇਕ ਕੁੜੀ ਹੋਣ ਕਾਰਨ ਹਮੇਸ਼ਾ ਤਾਅਨੇ ਦਿੱਤੇ ਜਾਂਦੇ ਸਨ। ਉਹ ਕਹਿੰਦੀ ਹੈ ਕਿ ਬਚਪਨ ਤੋਂ ਹੀ ਫੁੱਟਬਾਲ ਪ੍ਰਤੀ ਉਸ ਦੀ ਦਿਲਚਸਪੀ ਰਹੀ ਹੈ। ਉਹ ਦੱਸਦੀ ਹੈ ਕਿ 2007 ਵਿਚ ਉਸ ਨੇ ਜਦੋਂ ਫੁੱਟਬਾਲ ਖੇਡਣਾ ਸ਼ੁਰੂ ਕੀਤਾ ਸੀ ਤਾਂ ਉਸ ਦੇ ਘਰ ਵਾਲੇ ਇਸ ਫੈਸਲੇ ਦੇ ਖਿਲਾਫ ਸਨ। ਜਦੋਂ ਉਹ ਰਾਸ਼ਟਰੀ ਖੇਡਾਂ ਤਕ ਪਹੁੰਚ ਗਈ, ਉਦੋਂ ਜਾ ਕੇ ਮੇਰੇ ਘਰ ਵਾਲਿਆਂ ਨੇ ਮੇਰੀ ਕਾਬਲੀਅਤ ਨੂੰ ਸਵੀਕਾਰ ਕੀਤਾ।


Related News