ਪੰਜਾਬ: ਭਾਰੀ ਜੁਰਮਾਨੇ ਸਿਰਫ਼ ਕਾਗਜ਼ਾਂ ''ਚ? ਬਸੰਤ ਪੰਚਮੀ ''ਤੇ ਸ਼ਰੇਆਮ ਉੱਡੀ ਚਾਈਨਾ ਡੋਰ, ਮੂਕ ਦਰਸ਼ਕ ਬਣੀ ਪੁਲਸ

Saturday, Jan 24, 2026 - 12:32 PM (IST)

ਪੰਜਾਬ: ਭਾਰੀ ਜੁਰਮਾਨੇ ਸਿਰਫ਼ ਕਾਗਜ਼ਾਂ ''ਚ? ਬਸੰਤ ਪੰਚਮੀ ''ਤੇ ਸ਼ਰੇਆਮ ਉੱਡੀ ਚਾਈਨਾ ਡੋਰ, ਮੂਕ ਦਰਸ਼ਕ ਬਣੀ ਪੁਲਸ

ਅੰਮ੍ਰਿਤਸਰ(ਨੀਰਜ)- ਇਕ ਪਾਸੇ ਜਿੱਥੇ ਲੋਹੜੀ ਅਤੇ ਮਾਘੀ ਦੇ ਤਿਉਹਾਰ ’ਤੇ ਚਾਰੇ ਪਾਸੇ ਖ਼ੂਨੀ ਡੋਰ ਉੱਡੀ ਤਾਂ ਉੱਥੇ ਹੀ ਬਸੰਤ ਪੰਚਮੀ ’ਤੇ ਵੀ ਚਾਰੇ ਪਾਸੇ ਇਹੀ ਖ਼ੂਨੀ ਡੋਰ ਉੱਡਦੀ ਨਜ਼ਰ ਆਈ। ਜਦਕਿ ਪ੍ਰਸ਼ਾਸਨ ਦੀਆਂ ਬਣਾਈਆਂ ਟੀਮਾਂ ਲੋਹੜੀ ਤੋਂ ਬਾਅਦ ਪਤੰਗ ਵਿਕਰੇਤਾਵਾਂ ਦੇ ਪ੍ਰਤੀਸ਼ਠਾਨਾਂ ’ਤੇ ਇਹ ਕਹਿੰਦੀਆਂ ਨਜ਼ਰ ਆਈਆਂ ਕਿ ਆਪਣੀਆਂ ਦੁਕਾਨਾਂ ’ਤੇ ਚਾਈਨਾ ਡੋਰ ਦੀ ਰੋਕ ਦੇ ਪੋਸਟਰ ਲਗਾਓ। ਇੰਨਾ ਵੀ ਨਹੀਂ ਪਤਾ ਕਿ ਚਾਈਨਾ ਡੋਰ ਪਤੰਗ ਵਿਕਰੇਤਾਵਾਂ ਦੀਆਂ ਦੁਕਾਨਾਂ ’ਤੇ ਨਹੀਂ, ਸਗੋਂ ਕੁਝ ਅਜਿਹੇ ਲੋਕ ਚੋਰੀ-ਛਿਪੇ ਵੇਚਦੇ ਹਨ, ਜਿਨ੍ਹਾਂ ਦਾ ਪਤੰਗ ਅਤੇ ਡੋਰ ਦੇ ਕੰਮਕਾਜ ਤੋਂ ਦੂਰ ਦਾ ਵੀ ਨਾਤਾ ਨਹੀਂ ਹੈ।

ਇਹ ਵੀ ਪੜ੍ਹੋ-26 ਜਨਵਰੀ ਨੂੰ ਪੂਰੇ ਪੰਜਾਬ 'ਚ ਅਲਰਟ, ਇਹ ਜ਼ਿਲ੍ਹੇ ਹੋ ਜਾਣ ਸਾਵਧਾਨ, ਮੌਸਮ ਵਿਭਾਗ ਨੇ ਕੀਤੀ ਭਵਿੱਖਬਾਣੀ

ਇਨ੍ਹਾਂ ਲੋਕਾਂ ਵਿੱਚ ਮੁਨਿਆਰੀ ਦਾ ਕੰਮ ਕਰਨ ਵਾਲੇ ਕੁਝ ਲੋਕ, ਆਮ ਪਾਪੜ ਵੇਚਣ ਵਾਲੇ ਕੁਝ ਲੋਕ, ਹਲਵਾਈ ਅਤੇ ਕਰਿਆਨਾ ਆਦਿ ਦਾ ਕੰਮ ਕਰਨ ਵਾਲੇ ਕੁਝ ਲੋਕ ਸ਼ਾਮਲ ਹਨ, ਜੋ ਆਪਣੇ ਜ਼ਰਾ ਜਿਹੇ ਮੁਨਾਫ਼ੇ ਲਈ ਲੋਕਾਂ ਦੀ ਜ਼ਿੰਦਗੀ ਨਾਲ ਖਿਲਵਾੜ ਕਰ ਰਹੇ ਹਨ ਅਤੇ ਮਨੁੱਖ ਤੋਂ ਲੈ ਕੇ ਪਸ਼ੂ-ਪੰਛੀ ਇਸ ਖ਼ੂਨੀ ਡੋਰ ਦੀ ਚਪੇਟ ’ਚ ਆ ਕੇ ਤੜਫ਼-ਤੜਫ਼ ਕੇ ਮਰਦੇ ਹਨ ਜਾਂ ਫਿਰ ਬੁਰੀ ਤਰ੍ਹਾਂ ਨਾਲ ਜ਼ਖ਼ਮੀ ਹੁੰਦੇ ਹਨ। ਸਭ ਤੋਂ ਵੱਡੀ ਗੱਲ ਇਹ ਹੈ ਕਿ ਚਾਈਨਾ ਡੋਰ ਦੇ ਮਾਮਲੇ ’ਚ 15 ਲੱਖ ਰੁਪਏ ਤੱਕ ਦੇ ਜੁਰਮਾਨੇ ਦਾ ਪ੍ਰਾਵਧਾਨ ਹੋਣ ਦੇ ਬਾਵਜੂਦ ਅੰਮ੍ਰਿਤਸਰ ਜ਼ਿਲਾ ਵਿੱਚ ਪੀ. ਸੀ. ਬੀ. ਅਤੇ ਹੋਰ ਵਿਭਾਗਾਂ ਵੱਲੋਂ ਇਕ ਵੀ ਕੇਸ ਨਹੀਂ ਬਣਾਇਆ ਗਿਆ ਹੈ। ਪੁਲਸ ਵੱਲੋਂ ਕੁਝ ਕੇਸ ਜ਼ਰੂਰ ਬਣਾਏ ਗਏ ਹਨ ਪਰ ਉਨ੍ਹਾਂ ਵਿੱਚ ਮੌਕੇ ’ਤੇ ਹੀ ਜ਼ਮਾਨਤ ਮਿਲ ਜਾਂਦੀ ਹੈ।

ਇਹ ਵੀ ਪੜ੍ਹੋ- ਪੰਜਾਬ 'ਚ 27 ਜਨਵਰੀ ਨੂੰ ਕੀਤੀ ਜਾਵੇ ਸਰਕਾਰੀ ਛੁੱਟੀ, ਉੱਠੀ ਇਹ ਮੰਗ

ਡਰੋਨ ਦਾ ਵੀ ਨਹੀਂ ਕੀਤਾ ਗਿਆ ਪ੍ਰਯੋਗ

ਸਾਲ 2025 ਦੌਰਾਨ ਲੋਹੜੀ ਦੇ ਤਿਉਹਾਰ ਅਤੇ ਹੋਰ ਤਿਉਹਾਰਾਂ ਦੌਰਾਨ ਪੁਲਸ ਵੱਲੋਂ ਸ਼ਹਿਰੀ ਅਤੇ ਦਿਹਾਤੀ ਇਲਾਕਿਆਂ ਵਿਚ ਡਰੋਨ ਦੀ ਮਦਦ ਲਈ ਗਈ ਸੀ ਅਤੇ ਡਰੋਨ ਰਾਹੀਂ ਚਾਈਨਾ ਡੋਰ ਦਾ ਪ੍ਰਯੋਗ ਕਰਨ ਵਾਲਿਆਂ ’ਤੇ ਨਜ਼ਰ ਰੱਖੀ ਗਈ ਸੀ। ਇਸ ਸਾਲ ਰਿਕਵਰੀ ਵੀ ਕਾਫ਼ੀ ਜ਼ਿਆਦਾ ਹੋਈ ਸੀ ਪਰ ਇਸ ਵਾਰ ਡਰੋਨ ਵੀ ਨਹੀਂ ਉਡਾਇਆ ਗਿਆ, ਜਿਸ ਨਾਲ ਚਾਈਨਾ ਡੋਰ ਦਾ ਪ੍ਰਯੋਗ ਕਰਨ ਵਾਲੇ ਨਿਸ਼ਚਿੰਤ ਨਜ਼ਰ ਆਏ।

ਇਹ ਵੀ ਪੜ੍ਹੋ- ਗੁਰਦਾਸਪੁਰ: ਬੰਬ ਨਾਲ ਉੱਡਾ ਦਿੱਤੇ ਜਾਣਗੇ ਸਕੂਲ..., ਮਿਲੀ ਧਮਕੀ ਭਰੀ ਈਮੇਲ

ਚਾਈਨਾ ਡੋਰ ਦਾ ਪ੍ਰਯੋਗ ਕਰਨ ਵਾਲਿਆਂ ’ਤੇ ਇਕ ਵੀ ਕੇਸ ਨਹੀਂ

ਸਾਲ 2026 ਵਿਚ ਪੁਲਸ ਅਤੇ ਪ੍ਰਸ਼ਾਸਨ ਵੱਲੋਂ ਚਾਈਨਾ ਡੋਰ ਦੀ ਵਿਕਰੀ ਕਰਨ ਵਾਲੇ ਕੁਝ ਲੋਕਾਂ ਨੂੰ ਜ਼ਰੂਰ ਗ੍ਰਿਫ਼ਤਾਰ ਕੀਤਾ ਗਿਆ ਪਰ ਚਾਈਨਾ ਡੋਰ ਦਾ ਪ੍ਰਯੋਗ ਕਰਨ ਵਾਲੇ ਅਤੇ ਚਾਈਨਾ ਡੋਰ ਨਾਲ ਪਤੰਗ ਉਡਾਉਣ ਵਾਲਿਆਂ ’ਤੇ ਇਕ ਵੀ ਕੇਸ ਦਰਜ ਨਹੀਂ ਕੀਤਾ ਗਿਆ। ਜਦਕਿ ਨਿਯਮਾਂ ਮੁਤਾਬਕ ਚਾਈਨਾ ਡੋਰ ਦਾ ਪ੍ਰਯੋਗ ਕਰਨ ਵਾਲੇ ਵੀ ਓਨੇ ਹੀ ਜ਼ਿੰਮੇਵਾਰ ਹਨ, ਜਿੰਨੇ ਚਾਈਨਾ ਡੋਰ ਦੀ ਵਿਕਰੀ ਕਰਨ ਵਾਲੇ ਜ਼ਿੰਮੇਵਾਰ ਹਨ।

ਇਹ ਵੀ ਪੜ੍ਹੋ- ਵੱਡੇ ਸੰਕਟ 'ਚ ਪੰਜਾਬ ਦਾ ਇਹ ਜ਼ਿਲ੍ਹਾ, ਕੈਂਸਰ ਵਰਗੀਆਂ ਨਾਮੁਰਾਦ ਬੀਮਾਰੀਆਂ ਦਾ ਖ਼ਤਰਾ 90 ਫੀਸਦੀ ਫੈਲਣ ਦਾ ਡਰ

ਚਾਈਨਾ ਡੋਰ ਦਾ ਪ੍ਰਯੋਗ ਕਰਨ ਵਾਲਿਆਂ ਵਿਚ ਆਮ ਤੌਰ ’ਤੇ ਇਹ ਧਾਰਨਾ ਬਣਾਈ ਜਾਂਦੀ ਹੈ ਕਿ ਉਹ ਨਾਬਾਲਗ ਹਨ, ਪਰਚਾ ਦਰਜ ਹੋ ਗਿਆ ਤਾਂ ਭਵਿੱਖ ਖ਼ਰਾਬ ਹੋ ਜਾਵੇਗਾ। ਪਰ ਜਦੋਂ ਨਾਬਾਲਗਾਂ ਵੱਲੋਂ ਉਡਾਈ ਗਈ ਚਾਈਨਾ ਡੋਰ ਕਿਸੇ ਦਾ ਗਲਾ ਕੱਟਦੀ ਹੈ ਤਾਂ ਤਦ ਕੀ ਹਾਲਾਤ ਹੁੰਦੇ ਹਨ, ਜਿਨ੍ਹਾਂ ਦੇ ਪਰਿਵਾਰ ਦਾ ਕੋਈ ਮੈਂਬਰ ਇਸ ਡੋਰ ਦੀ ਚਪੇਟ ’ਚ ਆ ਕੇ ਮਰ ਜਾਂਦਾ ਹੈ।

ਟੈਕਸ ਮਾਫ਼ੀਆ ਟ੍ਰਾਂਸਪੋਰਟੇਸ਼ਨ ਰਾਹੀਂ ਗਰਮੀਆਂ ਵਿਚ ਹੀ ਸਟੋਰ ਹੁੰਦੀ ਹੈ ਚਾਈਨਾ ਡੋਰ

ਚਾਈਨਾ ਡੋਰ ਦੀ ਤਲਾਸ਼ ’ਚ ਆਮ ਤੌਰ ’ਤੇ ਜਿੱਥੇ ਸਰਦੀ ਦੇ ਦਿਨਾਂ ਵਿੱਚ, ਖਾਸ ਤੌਰ ’ਤੇ ਲੋਹੜੀ ਤਿਉਹਾਰ ਨੇੜੇ ਆਉਣ ’ਤੇ ਪੁਲਸ ਅਤੇ ਪ੍ਰਸ਼ਾਸਨ ਵੱਲੋਂ ਛਾਪੇਮਾਰੀ ਕੀਤੀ ਜਾਂਦੀ ਹੈ, ਉੱਥੇ ਹੀ ਸੂਤਰਾਂ ਨੇ ਦੱਸਿਆ ਹੈ ਕਿ ਆਮ ਤੌਰ ’ਤੇ ਗਰਮੀ ਦੇ ਦਿਨਾਂ ਵਿੱਚ ਹੀ ਟੈਕਸ ਮਾਫ਼ੀਆ, ਜਿਨ੍ਹਾਂ ਵਿਚ ਦੋ ਨੰਬਰੀ ਟ੍ਰਾਂਸਪੋਰਟ ਅਤੇ ਰੇਲਵੇ ਸਟੇਸ਼ਨ ਦੇ ਟੈਕਸ ਮਾਫ਼ੀਆ ਸ਼ਾਮਲ ਹਨ, ਰਾਹੀਂ ਚਾਈਨਾ ਡੋਰ ਮੰਗਵਾਈ ਜਾਂਦੀ ਹੈ ਅਤੇ ਸਟੋਰ ਕਰ ਲਈ ਜਾਂਦੀ ਹੈ।

ਚਾਈਨਾ ਡੋਰ ਦੇ ਮੈਨੂਫੈਕਚਰਰ ਨੂੰ ਨਹੀਂ ਫੜਿਆ ਜਾਂਦਾ

ਆਮ ਤੌਰ ’ਤੇ ਜਦੋਂ ਪੁਲਸ ਵੱਲੋਂ ਕਿਸੇ ਚਾਈਨਾ ਡੋਰ ਵਿਕਰੇਤਾ ਨੂੰ ਗ੍ਰਿਫ਼ਤਾਰ ਕੀਤਾ ਜਾਂਦਾ ਹੈ ਤਾਂ ਜਾਂਚ ਸਿਰਫ਼ ਉਸ ’ਤੇ ਪਰਚਾ ਦਰਜ ਕਰਨ ਤੱਕ ਸੀਮਿਤ ਕਰ ਦਿੱਤੀ ਜਾਂਦੀ ਹੈ, ਜਦਕਿ ਉਨ੍ਹਾਂ ਤੋਂ ਇਹ ਪਤਾ ਲਗਾਉਣ ਦੀ ਕੋਸ਼ਿਸ਼ ਨਹੀਂ ਕੀਤੀ ਜਾਂਦੀ ਕਿ ਕਿਸ ਮੈਨੂਫੈਕਚਰਰ ਤੋਂ ਚਾਈਨਾ ਡੋਰ ਮੰਗਵਾਈ ਹੈ। ਆਖ਼ਰਕਾਰ ਕਿਤੇ ਨਾ ਕਿਤੇ ਤਾਂ ਚਾਈਨਾ ਡੋਰ ਤਿਆਰ ਕੀਤੀ ਹੀ ਜਾਂਦੀ ਹੈ। ਸਾਲ 2025 ਦੌਰਾਨ ਵੀ ਇਕ ਨਿੱਜੀ ਟ੍ਰਾਂਸਪੋਰਟ ਕੰਪਨੀ ਦੇ ਗੁਦਾਮ ਵਿੱਚ 1200 ਚਾਈਨਾ ਡੋਰ ਗੱਟੂ ਫੜੇ ਗਏ ਸਨ। ਉਸ ਨੂੰ ਭੇਜਣ ਵਾਲੇ ਦਾ ਪਤਾ ਕਰਨਾਲ ਤੋਂ ਸੀ ਪਰ ਪੁਲਸ ਨੇ ਉੱਥੋਂ ਤੱਕ ਪਹੁੰਚ ਹੀ ਨਹੀਂ ਕੀਤੀ ਅਤੇ ਕੇਸ ਨੂੰ ਦਬਾ ਦਿੱਤਾ ਗਿਆ। ਕਾਨੂੰਨੀ ਕਾਰਵਾਈ ਤੋਂ ਬਚਣ ਲਈ ਮੈਨੂਫੈਕਚਰਰ ਗੱਟੂ ’ਤੇ ਇਹ ਲਿਖ ਦਿੰਦਾ ਹੈ ਕਿ \"ਨਾਟ-ਫ਼ਾਰ-ਕਾਈਟ ਯੂਜ਼\"। ਹੁਣ ਸਵਾਲ ਖੜ੍ਹਾ ਹੁੰਦਾ ਹੈ ਕਿ ਜੇਕਰ ਇਹ ਪਤੰਗ ਲਈ ਨਹੀਂ ਹੈ ਤਾਂ ਕਿਸ ਵਰਤੋਂ ਲਈ ਬਣਾਈ ਗਈ ਹੈ?

ਪਰੰਪਰਾਗਤ ਡੋਰ ਕੰਮਕਾਜ ਕੀਤਾ ਬੇੜਾਗਰਕ

ਕਾਈਟ ਐਂਡ ਡੋਰ ਐਸੋਸੀਏਸ਼ਨ ਦੇ ਪ੍ਰਧਾਨ ਸੁਭਾਸ਼ ਬਹਿਲ ਨੇ ਦੱਸਿਆ ਕਿ ਚਾਈਨਾ ਡੋਰ ਨੇ ਪਰੰਪਰਾਗਤ ਡੋਰ ਕੰਮਕਾਜ, ਜਿਸ ਵਿਚ ਚਲਖੜੀ ਅਤੇ ਪਿੰਨੇ ਵਾਲੀ ਡੋਰ ਸ਼ਾਮਲ ਹੈ, ਦਾ ਬੇੜਾਗਰਕ ਕਰ ਦਿੱਤਾ ਹੈ। ਚਾਈਨਾ ਡੋਰ ਦੀ ਆਮਦ ਹੁੰਦੇ ਹੀ ਪਰੰਪਰਾਗਤ ਡੋਰ ਵਿਕਰੇਤਾਵਾਂ ਵੱਲੋਂ ਡੀ. ਸੀ. ਅਤੇ ਪੁਲਸ ਅਧਿਕਾਰੀਆਂ ਨੂੰ ਮੰਗ ਪੱਤਰ ਦਿੱਤੇ ਗਏ। ਇੱਥੋਂ ਤੱਕ ਕਿ ਚਾਈਨਾ ਡੋਰ ਦੀ ਵਿਕਰੀ ਕਰਨ ਵਾਲਿਆਂ ਦੇ ਨਾਮ ਤੱਕ ਦਿੱਤੇ ਗਏ ਪਰ ਕੋਈ ਅਸਰ ਨਹੀਂ ਪਿਆ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

Whatsapp Channel: https://whatsapp.com/channel/0029Va94hsaHAdNVur4L170e


author

Shivani Bassan

Content Editor

Related News