ਪੰਜਾਬ: ਆਉਣ ਵਾਲੇ ਦਿਨਾਂ ’ਚ ਮੀਂਹ ਦੇ ਫਿਰ ਬਣੇ ਆਸਾਰ, ਲੋਕਾਂ ਲਈ ਬਣੀ ਮੁਸੀਬਤ
Sunday, Jan 25, 2026 - 10:59 AM (IST)
ਅੰਮ੍ਰਿਤਸਰ (ਜਸ਼ਨ, ਰਮਨ)- ਸਾਲ ਦਾ ਪਹਿਲਾ ਮਹੀਨਾ ਬੀਤਣ ਵਾਲਾ ਹੈ ਅਤੇ ਤੜਕੇ ਤੇ ਸ਼ਾਮ ਢਲਦਿਆਂ ਹੀ ਹੁਣ ਵੀ ਠੰਡ ਨੇ ਆਪਣਾ ਰੁਦਰ ਰੂਪ ਜਾਰੀ ਰੱਖਿਆ ਹੋਇਆ ਹੈ। ਇਸ ਨਾਲ ਦਿਹਾੜੀਦਾਰਾਂ ਅਤੇ ਆਮ ਲੋਕਾਂ ਦੀਆਂ ਮੁਸ਼ਕਿਲਾਂ ਜਿਉਂ ਦੀਆਂ ਤਿਉਂ ਬਣੀਆਂ ਹੋਈਆਂ ਹਨ। ਪਿਛਲੇ ਕਈ ਦਿਨਾਂ ਤੋਂ ਪੈ ਰਹੀ ਸੁੱਕੀ ਠੰਡ ਨੇ ਲੋਕਾਂ ਦੀ ਸਿਹਤ ’ਤੇ ਬੁਰਾ ਅਸਰ ਪਾਇਆ ਹੈ। ਹਾਲਾਂਕਿ ਦੋ ਦਿਨ ਪਹਿਲਾਂ ਮੀਂਹ ਨੇ ਸਮੌਗ ਤੇ ਧੁੰਦ ਤੋਂ ਕੁਝ ਰਾਹਤ ਜ਼ਰੂਰ ਦਿਵਾਈ ਹੈ ਪਰ ਪਿਛਲੇ ਦੋ ਦਿਨਾਂ ਤੋਂ ਤੇਜ਼ ਚੱਲ ਰਹੀਆਂ ਠੰਡੀਆਂ ਹਵਾਵਾਂ ਨੇ ਤੜਕੇ ਤੇ ਰਾਤ ਦੀ ਠੰਡ ਨੂੰ ਹੋਰ ਵਧਾ ਦਿੱਤਾ ਹੈ।
ਇਹ ਵੀ ਪੜ੍ਹੋ-26 ਜਨਵਰੀ ਨੂੰ ਪੂਰੇ ਪੰਜਾਬ 'ਚ ਅਲਰਟ, ਇਹ ਜ਼ਿਲ੍ਹੇ ਹੋ ਜਾਣ ਸਾਵਧਾਨ, ਮੌਸਮ ਵਿਭਾਗ ਨੇ ਕੀਤੀ ਭਵਿੱਖਬਾਣੀ
ਹਾਲਾਂਕਿ ਦੁਪਹਿਰ ਨੂੰ ਧੁੱਪ ਨਿਕਲਣ ਕਾਰਨ ਲੋਕਾਂ ਦਾ ਠੰਡ ਤੋਂ ਬਚਾਅ ਹੋ ਰਿਹਾ ਹੈ ਅਤੇ ਸਵੇਰੇ ਸੂਰਜ ਦੇਵਤਾ ਦੇ ਦਰਸ਼ਨਾਂ ਨਾਲ ਹੀ ਲੋਕਾਂ ਦੇ ਚਿਹਰੇ ਖਿੜ ਉੱਠਦੇ ਹਨ ਅਤੇ ਕਾਫ਼ੀ ਲੋਕ ਧੁੱਪ ਸੇਕਦੇ ਹੋਏ ਨਜ਼ਰ ਵੀ ਆਉਂਦੇ ਹਨ। ਉਥੇ ਹੀ ਲਗਾਤਾਰ ਵਧ ਰਹੀ ਠੰਡ ਦਾ ਕਾਰਨ ਪਿਛਲੇ ਦਿਨੀਂ ਪਹਾੜਾਂ ’ਤੇ ਹੋਈ ਬਰਫ਼ਬਾਰੀ ਨੂੰ ਮੰਨਿਆ ਜਾ ਰਿਹਾ ਹੈ।
ਇਹ ਵੀ ਪੜ੍ਹੋ-ਵੱਡੇ ਸੰਕਟ 'ਚ ਪੰਜਾਬ ਦਾ ਇਹ ਜ਼ਿਲ੍ਹਾ, ਕੈਂਸਰ ਵਰਗੀਆਂ ਨਾਮੁਰਾਦ ਬੀਮਾਰੀਆਂ ਦਾ ਖ਼ਤਰਾ 90 ਫੀਸਦੀ ਫੈਲਣ ਦਾ ਡਰ
ਮਾਹਿਰਾਂ ਦੀ ਮੰਨੀਏ ਤਾਂ ਆਉਣ ਵਾਲੇ ਦਿਨਾਂ ’ਚ ਮੀਂਹ ਪੈਣ ਦੇ ਪੂਰੇ ਆਸਾਰ ਹਨ ਅਤੇ ਜੇਕਰ ਪਹਾੜਾਂ ’ਤੇ ਫਿਰ ਬਰਫ਼ਬਾਰੀ ਹੁੰਦੀ ਹੈ ਤਾਂ ਪੰਜਾਬ ਦੇ ਸਾਰੇ ਮੈਦਾਨੀ ਇਲਾਕਿਆਂ ’ਚ ਸਰਦ ਤੇਜ਼ ਹਵਾਵਾਂ ਚੱਲਣ ਦਾ ਸਿਲਸਿਲਾ ਜਾਰੀ ਰਹੇਗਾ। ਮਾਹਿਰਾਂ ਦਾ ਸਾਫ਼ ਕਹਿਣਾ ਹੈ ਕਿ ਠੰਡ ਦੇ ਮੌਸਮ ’ਚ ਬਰਫ਼ੀਲੀਆਂ ਹਵਾਵਾਂ ਅਤੇ ਡਿੱਗਦੇ ਤਾਪਮਾਨ ਕਾਰਨ ਖ਼ਾਸ ਕਰਕੇ ਬੱਚਿਆਂ ਅਤੇ ਬਜ਼ੁਰਗਾਂ ਲਈ ਸਿਹਤ ਸਬੰਧੀ ਸਮੱਸਿਆਵਾਂ ਸਾਹਮਣੇ ਆ ਸਕਦੀਆਂ ਹਨ। ਮੌਸਮ ਦੇ ਬਦਲਾਅ ਨਾਲ ਖਾਂਸੀ, ਜ਼ੁਕਾਮ, ਬੁਖਾਰ ਵਰਗੀਆਂ ਬੀਮਾਰੀਆਂ ਆਮ ਹੋ ਜਾਂਦੀਆਂ ਹਨ। ਲੋਕਾਂ ਨੂੰ ਇਸ ਤਰ੍ਹਾਂ ਦੀਆਂ ਸਿਹਤ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਅਜਿਹੇ ’ਚ ਜ਼ਰੂਰੀ ਹੈ ਕਿ ਇਸ ਠੰਡ ਤੋਂ ਬਚਣ ਲਈ ਸਾਰੇ ਲੋਕ ਚੌਕਸ ਰਹਿਣ ਅਤੇ ਸਿਹਤ ਪ੍ਰਤੀ ਪੂਰੀ ਸਾਵਧਾਨੀ ਵਰਤਣ।
ਇਹ ਵੀ ਪੜ੍ਹੋ- NIA ਦੀ ਵੱਡੀ ਕਾਰਵਾਈ, ਮਾਝੇ ਦੇ 3 ਜ਼ਿਲ੍ਹਿਆਂ 'ਚ ਛਾਪੇਮਾਰੀ, ਜਾਣੋ ਕੀ ਹੈ ਪੂਰਾ ਮਾਮਲਾ
ਠੰਡ ਕਾਰਨ ਗਰਮ ਕੱਪੜਿਆਂ ਦਾ ਬਾਜ਼ਾਰ ਹੋਇਆ ਗਰਮ
ਠੰਡ ਦੇ ਮੱਦੇਨਜ਼ਰ ਲੋਕਾਂ ਨੇ ਗਰਮ ਕੱਪੜਿਆਂ ਦੀ ਖਰੀਦਦਾਰੀ ’ਚ ਤੇਜ਼ੀ ਲਿਆਂਦੀ ਹੈ। ਵਿਸ਼ੇਸ਼ ਤੌਰ ’ਤੇ ਬੱਚਿਆਂ ਅਤੇ ਬਜ਼ੁਰਗਾਂ ਲਈ ਗਰਮ ਸਵੈਟਰ, ਜੈਕੇਟਾਂ, ਊਨੀ ਮਫ਼ਲਰ, ਦਸਤਾਨੇ, ਜੁੱਤੇ ਅਤੇ ਬੂਟਾਂ ਦੀ ਜਮ ਕੇ ਖਰੀਦਦਾਰੀ ਹੋਈ ਹੈ। ਬਾਜ਼ਾਰ ’ਚ ਊਨੀ ਕੱਪੜਿਆਂ ਅਤੇ ਗਰਮ ਪਹਿਰਾਵੇ ਦੀਆਂ ਦੁਕਾਨਾਂ ’ਤੇ ਗਾਹਕਾਂ ਦੀ ਭੀੜ ਉਮੜੀ ਹੋਈ ਦਿਸ ਰਹੀ ਹੈ। ਕੱਪੜਾ ਵਿਕਰੇਤਾਵਾਂ ਦਾ ਕਹਿਣਾ ਹੈ ਕਿ ਇਸ ਸਾਲ ਠੰਡ ਦੇ ਮੌਸਮ ’ਚ ਲੋਕਾਂ ਦੀ ਖਰੀਦਦਾਰੀ ’ਚ ਪਹਿਲਾਂ ਦੇ ਮੁਕਾਬਲੇ ਜ਼ਿਆਦਾ ਵਾਧਾ ਦੇਖਿਆ ਜਾ ਰਿਹਾ ਹੈ। ਠੰਡ ਤੋਂ ਬਚਣ ਲਈ ਕਈ ਲੋਕ ਗਰਮ ਪੀਣ ਵਾਲੇ ਪਦਾਰਥਾਂ ਦਾ ਵੀ ਸੇਵਨ ਕਰ ਰਹੇ ਹਨ ਅਤੇ ਸਰਦੀ ਤੋਂ ਬਚਾਅ ਲਈ ਘਰੇਲੂ ਨੁਸਖ਼ਿਆਂ ਨੂੰ ਅਪਣਾਉਣ ’ਚ ਲੱਗੇ ਹੋਏ ਹਨ।
ਬੱਚਿਆਂ ਤੇ ਬਜ਼ੁਰਗਾਂ ਦਾ ਰੱਖੋ ਵਿਸ਼ੇਸ਼ ਧਿਆਨ
ਠੰਡ ਦੇ ਮੌਸਮ ’ਚ ਬੱਚਿਆਂ ਅਤੇ ਬਜ਼ੁਰਗਾਂ ਦਾ ਵਿਸ਼ੇਸ਼ ਧਿਆਨ ਰੱਖਣ ਦੀ ਲੋੜ ਹੈ। ਬੱਚਿਆਂ ਦਾ ਸਰੀਰ ਵਧੇਰੇ ਠੰਢ ਨੂੰ ਸਹਿਣ ਨਹੀਂ ਕਰ ਪਾਉਂਦਾ ਅਤੇ ਬਜ਼ੁਰਗਾਂ ਲਈ ਠੰਡ ਦਾ ਅਸਰ ਸਿਹਤ ’ਤੇ ਜ਼ਿਆਦਾ ਪੈਂਦਾ ਹੈ। ਸਰਦੀ-ਜ਼ੁਕਾਮ, ਬੁਖਾਰ, ਅਸਥਮਾ, ਖਾਂਸੀ ਅਤੇ ਹੋਰ ਸਾਹ ਸਬੰਧੀ ਬੀਮਾਰੀਆਂ ਵਧ ਜਾਂਦੀਆਂ ਹਨ। ਡਾਕਟਰਾਂ ਅਨੁਸਾਰ ਬੱਚਿਆਂ ਅਤੇ ਬਜ਼ੁਰਗਾਂ ਲਈ ਵਿਸ਼ੇਸ਼ ਤੌਰ ’ਤੇ ਗਰਮ ਕੱਪੜੇ ਪਹਿਨਣਾ ਅਤੇ ਉਨ੍ਹਾਂ ਨੂੰ ਠੰਡ ਤੋਂ ਬਚਾਉਣਾ ਜ਼ਰੂਰੀ ਹੈ। ਘਰਾਂ ’ਚ ਤਾਪਮਾਨ ਕੰਟਰੋਲ ’ਚ ਰੱਖਣਾ, ਉਨ੍ਹਾਂ ਨੂੰ ਗਰਮ ਪਾਣੀ ਦਾ ਸੇਵਨ ਕਰਵਾਉਣਾ ਅਤੇ ਬਾਹਰੀ ਗਤੀਵਿਧੀਆਂ ਤੋਂ ਬਚਾਉਣਾ ਚਾਹੀਦਾ ਹੈ। ਸਰਦੀ-ਜ਼ੁਕਾਮ ਦੇ ਲੱਛਣ ਦਿਸਣ ’ਤੇ ਤੁਰੰਤ ਇਲਾਜ ਕਰਵਾਉਣਾ ਵੀ ਜ਼ਰੂਰੀ ਹੁੰਦਾ ਹੈ ਤਾਂ ਜੋ ਗੰਭੀਰ ਸਿਹਤ ਸਮੱਸਿਆਵਾਂ ਤੋਂ ਬਚਿਆ ਜਾ ਸਕੇ।
ਘਰ ਤੋਂ ਬਾਹਰ ਨਿਕਲਣ ਲਈ ਸਾਵਧਾਨੀ ਰੱਖੋ
ਮਾਹਿਰਾਂ ਦਾ ਕਹਿਣਾ ਹੈ ਕਿ ਠੰਡ ਦੇ ਮੌਸਮ ’ਚ ਜੇਕਰ ਬਾਹਰ ਜਾਣਾ ਜ਼ਰੂਰੀ ਹੋਵੇ ਤਾਂ ਉਚਿਤ ਰੂਪ ’ਚ ਗਰਮ ਕੱਪੜੇ ਪਹਿਨੋ ਅਤੇ ਚਿਹਰੇ, ਹੱਥਾਂ ਤੇ ਪੈਰਾਂ ਨੂੰ ਢੱਕ ਕੇ ਰੱਖੋ। ਖ਼ਾਸ ਕਰਕੇ ਬਜ਼ੁਰਗਾਂ ਅਤੇ ਬੱਚਿਆਂ ਨੂੰ ਠੰਡ ’ਚ ਘਰ ਤੋਂ ਬਾਹਰ ਨਾ ਭੇਜੋ ਕਿਉਂਕਿ ਉਨ੍ਹਾਂ ਦਾ ਸਰੀਰ ਠੰਡ ਨੂੰ ਆਸਾਨੀ ਨਾਲ ਸਹਿਣ ਨਹੀਂ ਕਰ ਪਾਉਂਦਾ। ਸਰਦੀ ’ਚ ਜ਼ਿਆਦਾ ਸਮੇਂ ਤੱਕ ਬਾਹਰ ਰਹਿਣਾ ਖ਼ਤਰਨਾਕ ਹੋ ਸਕਦਾ ਹੈ ਕਿਉਂਕਿ ਇਸ ਨਾਲ ਸਰੀਰ ਦਾ ਤਾਪਮਾਨ ਡਿੱਗ ਸਕਦਾ ਹੈ ਅਤੇ ਇਮਿਊਨਿਟੀ ’ਤੇ ਵੀ ਅਸਰ ਪੈ ਸਕਦਾ ਹੈ।
ਠੰਡ ਤੋਂ ਬਚਣ ਲਈ ਕਰਨਾ ਚਾਹੀਦੈ
ਠੰਡ ਦੇ ਮੌਸਮ ’ਚ ਸਰੀਰ ਨੂੰ ਅੰਦਰੋਂ ਗਰਮ ਰੱਖਣ ਲਈ ਗਰਮ ਤੇ ਕੋਸੇ ਪਾਣੀ ਦਾ ਸੇਵਨ ਕਰੋ। ਇਹ ਸਰੀਰ ਦੇ ਤਾਪਮਾਨ ਨੂੰ ਸੰਤੁਲਿਤ ਬਣਾਈ ਰੱਖਣ ’ਚ ਮਦਦ ਕਰਦਾ ਹੈ ਅਤੇ ਸਰਦੀ-ਜ਼ੁਕਾਮ ਵਰਗੀਆਂ ਸਮੱਸਿਆਵਾਂ ਤੋਂ ਬਚਾਅ ਕਰਦਾ ਹੈ। ਘਰ ’ਚ ਤਾਪਮਾਨ ਨੂੰ ਕੰਟਰੋਲ ’ਚ ਰੱਖੋ। ਠੰਡੀਆਂ ਹਵਾਵਾਂ ਤੋਂ ਬਚਣ ਲਈ ਘਰ ਦੀਆਂ ਖਿੜਕੀਆਂ ਅਤੇ ਦਰਵਾਜ਼ੇ ਚੰਗੀ ਤਰ੍ਹਾਂ ਬੰਦ ਰੱਖੋ। ਜੇਕਰ ਹੀਟਰ ਜਾਂ ਕਮਰੇ ’ਚ ਗਰਮ ਹਵਾ ਦੇਣ ਵਾਲੀ ਕੋਈ ਚੀਜ਼ ਹੋਵੇ ਤਾਂ ਉਸ ਦਾ ਇਸਤੇਮਾਲ ਕਰੋ। ਬੱਚਿਆਂ ਤੇ ਬਜ਼ੁਰਗਾਂ ਲਈ ਵਧੇਰੇ ਗਰਮੀ ਦੇਣਾ ਸਿਹਤ ਲਈ ਫਾਇਦੇਮੰਦ ਹੁੰਦਾ ਹੈ। ਬਾਹਰ ਜਾਂਦੇ ਸਮੇਂ ਗਰਮ ਕੱਪੜੇ ਪਹਿਨਣ ਦੇ ਨਾਲ-ਨਾਲ ਮਫ਼ਲਰ, ਦਸਤਾਨੇ ਅਤੇ ਟੋਪੀ ਦੀ ਵਰਤੋਂ ਕਰੋ।
ਠੰਡ ਫ਼ਸਲਾਂ ਲਈ ਹੈ ਲਾਭਦਾਇਕ
ਜਿੱਥੇ ਇਕ ਪਾਸੇ ਠੰਡ ਦੇ ਮੌਸਮ ’ਚ ਲੋਕਾਂ ਨੂੰ ਕਈ ਸਿਹਤ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ, ਉਥੇ ਹੀ ਇਸ ਮੌਸਮ ਦਾ ਫ਼ਸਲਾਂ ਲਈ ਇਕ ਵੱਖਰਾ ਮਹੱਤਵ ਹੈ। ਸਰਦੀ ਫ਼ਸਲਾਂ ਲਈ ਬਹੁਤ ਫਾਇਦੇਮੰਦ ਹੁੰਦੀ ਹੈ ਕਿਉਂਕਿ ਠੰਡ ’ਚ ਫ਼ਸਲਾਂ ਦਾ ਝਾੜ ਵਧ ਹੁੰਦਾ ਹੈ ਅਤੇ ਇਹ ਫ਼ਸਲ ਦੀ ਗੁਣਵੱਤਾ ਨੂੰ ਵੀ ਬਿਹਤਰ ਬਣਾਉਂਦੀ ਹੈ। ਸਰਦੀ ’ਚ ਖਾਧ ਫ਼ਸਲਾਂ ਦੇ ਵਾਧੇ ਦਾ ਰੁਕਣਾ ਫ਼ਸਲ ਨੂੰ ਹੋਰ ਬਿਹਤਰ ਬਣਾਉਂਦਾ ਹੈ ਅਤੇ ਕੀੜਿਆਂ ਤੇ ਰੋਗਾਂ ਤੋਂ ਵੀ ਬਚਾਅ ਹੁੰਦਾ ਹੈ। ਖੇਤੀ ਮਾਹਿਰਾਂ ਅਨੁਸਾਰ ਇਹ ਮੌਸਮ ਫ਼ਸਲਾਂ ਲਈ ਆਦਰਸ਼ ਮੰਨਿਆ ਜਾਂਦਾ ਹੈ ਕਿਉਂਕਿ ਇਹ ਉਨ੍ਹਾਂ ਦੇ ਵਿਕਾਸ ਲਈ ਲਾਭਕਾਰੀ ਹੁੰਦਾ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
Whatsapp Channel: https://whatsapp.com/channel/0029Va94hsaHAdNVur4L170e
