ਡੂਰੰਡ ਕੱਪ ਦਾ ਆਗਾਜ਼ ਐਫ. ਸੀ. ਗੋਆ ਅਤੇ ਮੁਹੰਮਡਨ ਸਪੋਰਟਿੰਗ ਦਰਮਿਆਨ ਮੈਚ ਨਾਲ ਹੋਵੇਗਾ

08/15/2022 5:46:09 PM

ਕੋਲਕਾਤਾ- ਡੁਰੰਡ ਕੱਪ ਫੁੱਟਬਾਲ ਟੂਰਨਾਮੈਂਟ ਦੇ 131ਵੇਂ ਸੈਸ਼ਨ ਦੀ ਸ਼ੁਰੂਆਤ ਇੱਥੇ ਵਿਵੇਕਾਨੰਦ ਯੁਵਾ ਭਾਰਤੀ ਖੇਡ ਮੈਦਾਨ (ਵੀ.ਵਾਈ.ਬੀ.ਕੇ.) ਵਿੱਚ 16 ਅਗਸਤ (ਮੰਗਲਵਾਰ) ਤੋਂ ਮੌਜੂਦਾ ਚੈਂਪੀਅਨ ਐਫਸੀ ਗੋਆ ਅਤੇ ਮੁਹੰਮਡਨ ਸਪੋਰਟਿੰਗ ਦਰਮਿਆਨ ਮੈਚ ਨਾਲ ਹੋਵੇਗੀ। ਗਰੁੱਪ ਬੀ ਦੀਆਂ ਇਨ੍ਹਾਂ ਦੋ ਟੀਮਾਂ ਵਿਚਕਾਰ ਪਿਛਲੇ ਸਾਲ ਫਾਈਨਲ ਮੈਚ ਖੇਡਿਆ ਗਿਆ ਸੀ। 

ਟੂਰਨਾਮੈਂਟ ਵਿਚ 20 ਟੀਮਾਂ ਦਰਮਿਆਨ ਕੁੱਲ 47 ਮੈਚ ਖੇਡੇ ਜਾਣਗੇ, ਜਿਸ ਦਾ ਫਾਈਨਲ ਮੁਕਾਬਲਾ 18 ਸਤੰਬਰ ਨੂੰ ਹੋਵੇਗਾ। ਇਸ 'ਚ ਇੰਡੀਅਨ ਸੁਪਰ ਲੀਗ ਦੀਆਂ 11 ਟੀਮਾਂ ਤੋਂ ਇਲਾਵਾ ਆਈ-ਲੀਗ ਦੀਆਂ ਪੰਜ ਟੀਮਾਂ ਅਤੇ ਫੌਜ ਨਾਲ ਜੁੜੀਆਂ ਚਾਰ ਟੀਮਾਂ ਹੋਣਗੀਆਂ। ਪਹਿਲੀ ਵਾਰ ਤਿੰਨ ਸੂਬਿਆਂ ਵਿੱਚ ਡੁਰੰਡ ਕੱਪ ਦੇ ਮੈਚ ਕਰਵਾਏ ਜਾਣਗੇ। ਬੰਗਾਲ ਦੇ ਨਾਲ ਆਸਾਮ ਅਤੇ ਮਿਜ਼ੋਰਮ ਇਸ ਦੇ ਮੈਚਾਂ ਦੀ ਮੇਜ਼ਬਾਨੀ ਕਰਨਗੇ।


Tarsem Singh

Content Editor

Related News