ਸਟੈਂਡਜਾ ''ਚ ਸਰਵਸ੍ਰੇਸ਼ਠ ਮੁੱਕੇਬਾਜ਼ ਚੁਣਿਆ ਗਿਆ ਵਿਕਾਸ

02/26/2018 11:02:00 PM

ਨਵੀਂ ਦਿੱਲੀ— ਭਾਰਤੀ ਮੁੱਕੇਬਾਜ਼ ਵਿਕਾਸ ਕ੍ਰਿਸ਼ਣ ਨੂੰ ਸਟੈਂਡਜਾ ਮੈਮੋਰੀਅਲ ਟੂਰਨਾਮੈਂਟ 'ਚ ਦੋਹਰੀ ਖੁਸ਼ੀ ਮਿਲੀ ਤੇ ਉਹ ਜਿਥੇ ਸੋਨ ਤਮਗਾ ਜਿੱਤਣ 'ਚ ਸਫਲ ਰਿਹਾ, ਉਥੇ ਹੀ ਉਸ ਨੂੰ ਬੁਲਗਾਰੀਆ ਦੀ ਰਾਜਧਾਨੀ ਸੋਫੀਆ 'ਚ ਹੋਏ ਇਸ ਟੂਰਨਾਮੈਂਟ ਦਾ ਸਰਵਸ੍ਰੇਸ਼ਠ ਮੁੱਕੇਬਾਜ਼ ਵੀ ਚੁਣਿਆ ਗਿਆ। ਇਸ 26 ਸਾਲਾ ਮੁੱਕੇਬਾਜ਼ ਨੇ ਮਿਡਲਵੇਟ (75 ਕਿ. ਗ੍ਰਾ.) ਫਾਈਨਲ 'ਚ ਅਮਰੀਕਾ ਦੇ ਵਿਸ਼ਵ ਚੈਂਪੀਅਨਸ਼ਿਪ ਦੇ ਕਾਂਸੀ ਤਮਗਾ ਜੇਤੂ ਟ੍ਰਾਇ ਇਸਲੇ ਨੂੰ ਹਰਾ ਕੇ ਸੋਨ ਤਮਗਾ ਜਿੱਤਿਆ ਸੀ। ਇਹ ਪਿਛਲੇ ਸਾਲ ਅਪ੍ਰੈਲ-ਮਈ 'ਚ ਏਸ਼ੀਆਈ ਚੈਂਪੀਅਨਸ਼ਿਪ ਦੇ ਕਾਂਸੀ ਤਮਗੇ ਤੋਂ ਬਾਅਦ ਉਸ ਦਾ ਪਹਿਲਾ ਤਮਗਾ ਹੈ।


Related News