ਵਿੱਤੀ ਸਾਲ 2023-24 ’ਚ GDP ਵਿਕਾਸ ਦਰ 8 ਫ਼ੀਸਦੀ ਤੱਕ ਪਹੁੰਚਣ ਦੀ ਸੰਭਾਵਨਾ ਜ਼ਿਆਦਾ: ਅਨੰਤ ਨਾਗੇਸ਼ਵਰਨ

05/09/2024 11:59:30 AM

ਨਵੀਂ ਦਿੱਲੀ (ਭਾਸ਼ਾ) - ਮੁੱਖ ਆਰਥਿਕ ਸਲਾਹਕਾਰ (ਸੀ. ਈ. ਏ.) ਵੀ. ਅਨੰਤ ਨਾਗੇਸ਼ਵਰਨ ਨੇ ਕਿਹਾ ਕਿ 31 ਮਾਰਚ, 2024 ਨੂੰ ਖ਼ਤਮ ਹੋਏ ਵਿੱਤੀ ਸਾਲ ਦੀਆਂ 3 ਤਿਮਾਹੀਆਂ ’ਚ ਦਰਜ ਕੀਤੀ ਮਜ਼ਬੂਤ ​​ਵਿਕਾਸ ਦਰ ਦੇ ਆਧਾਰ ’ਤੇ ਵਿੱਤੀ ਸਾਲ 2023-24 ’ਚ ਕੁੱਲ ਘਰੇਲੂ ਉਤਪਾਦ (ਜੀ. ਡੀ. ਪੀ.) ਵਿਕਾਸ ਦਰ ਦੇ 8 ਫ਼ੀਸਦੀ ਤੱਕ ਪਹੁੰਚਣ ਦੀ ਕਾਫ਼ੀ ਸੰਭਾਵਨਾ ਹੈ। ਭਾਰਤ ਦਾ ਕੁੱਲ ਘਰੇਲੂ ਉਤਪਾਦ ਦਸੰਬਰ 2023 ਨੂੰ ਖ਼ਤਮ ਤੀਜੀ ਤਿਮਾਹੀ ’ਚ 8.4 ਫ਼ੀਸਦੀ ਵਧਿਆ ਹੈ। ਦੂਜੀ ਤਿਮਾਹੀ ’ਚ ਜੀ. ਡੀ. ਪੀ. ਵਿਕਾਸ ਦਰ 7.6 ਫ਼ੀਸਦੀ ਰਹੀ, ਜਦੋਂਕਿ ਪਹਿਲੀ ਤਿਮਾਹੀ ’ਚ ਇਹ 7.8 ਫ਼ੀਸਦੀ ਸੀ।

ਇਹ ਵੀ ਪੜ੍ਹੋ - Air India Express ਦੀਆਂ 90 ਉਡਾਣਾਂ ਰੱਦ, ਹਵਾਈ ਅੱਡੇ 'ਤੇ ਫਸੇ ਕਈ ਯਾਤਰੀ, ਅੱਖਾਂ 'ਚੋਂ ਨਿਕਲੇ ਹੰਝੂ

ਉਨ੍ਹਾਂ ਨੇ ਐੱਨ. ਸੀ. ਏ. ਈ. ਆਰ. ਵੱਲੋਂ ਆਯੋਜਿਤ ਇਕ ਸਮਾਗਮ ’ਚ ਕਿਹਾ,‘‘ ਆਈ. ਐੱਮ. ਐੱਫ. ਨੇ ਵਿੱਤੀ ਸਾਲ 2023-24 ਲਈ 7.8 ਫ਼ੀਸਦੀ ਦੀ ਵਿਕਾਸ ਦਰ ਦਾ ਅਨੁਮਾਨ ਲਾਇਆ ਹੈ। ਜੇਕਰ ਅਸੀਂ ਪਹਿਲੀਆਂ 3 ਤਿਮਾਹੀਆਂ ’ਚ ਵਿਕਾਸ ਦੀ ਰਫ਼ਤਾਰ ’ਤੇ ਨਜ਼ਰ ਮਾਰਦੇ ਹਾਂ ਤਾਂ ਸਪੱਸ਼ਟ ਤੌਰ ’ਤੇ ਵਿਕਾਸ ਦਰ ਦੇ 8 ਫ਼ੀਸਦੀ ਤੱਕ ਪਹੁੰਚਣ ਦੀ ਸੰਭਾਵਨਾ ਕਾਫ਼ੀ ਜ਼ਿਆਦਾ ਹੈ।’’

ਇਹ ਵੀ ਪੜ੍ਹੋ - 'ਸੋਨੇ' ਤੋਂ ਜ਼ਿਆਦਾ ਰਿਟਰਨ ਦੇਵੇਗੀ 'ਚਾਂਦੀ', 1 ਲੱਖ ਰੁਪਏ ਪ੍ਰਤੀ ਕਿਲੋ ਤੱਕ ਹੋ ਸਕਦੀ ਹੈ 'ਕੀਮਤ'

ਆਰ. ਬੀ. ਆਈ. ਦੇ ਅੰਦਾਜ਼ੇ ਤੋਂ ਜ਼ਿਆਦਾ
ਇਹ 2023-24 ’ਚ ਭਾਰਤੀ ਅਰਥਵਿਵਸਥਾ ਲਈ ਭਾਰਤੀ ਰਿਜ਼ਰਵ ਬੈਂਕ (ਆਰ. ਬੀ. ਆਈ.) ਦੇ 7.5 ਫ਼ੀਸਦੀ ਵਾਧੇ ਦੇ ਅੰਦਾਜ਼ੇ ਤੋਂ ਵੱਧ ਹੈ। ਉਨ੍ਹਾਂ ਨੇ ਕਿਹਾ ਕਿ ਮੌਜੂਦਾ ਵਿੱਤੀ ਸਾਲ ਲਈ ਅੰਤਰਰਾਸ਼ਟਰੀ ਕਰੰਸੀ ਫੰਡ (ਆਈ. ਐੱਮ. ਐੱਫ.) ਦਾ ਅਨੁਮਾਨ 6.8 ਫ਼ੀਸਦੀ ਹੈ ਪਰ ਭਾਰਤੀ ਰਿਜ਼ਰਵ ਬੈਂਕ ਨੂੰ ਵਿੱਤੀ ਸਾਲ 2024-25 ਲਈ 7 ਫ਼ੀਸਦੀ ਜੀ. ਡੀ. ਪੀ. ਵਾਧੇ ਦੀ ਉਮੀਦ ਹੈ। ਵਿੱਤੀ ਸਾਲ 2024-25 ਤੋਂ ਬਾਅਦ ਦੀ ਵਿਕਾਸ ਦਰ ਬਾਰੇ ’ਚ ਉਨ੍ਹਾਂ ਨੇ ਕਿਹਾ ਕਿ ਭਾਰਤ ਦੀ ਵਿਕਾਸ ਦਰ 6.5 ਤੋਂ 7 ਫ਼ੀਸਦੀ ਦੇ ਵਿਚਕਾਰ ਰਹਿਣ ਦੀ ਸੰਭਾਵਨਾ ਹੈ, ਕਿਉਂਕਿ ਪਿਛਲੇ ਦਹਾਕੇ ਦੇ ਮੁਕਾਬਲੇ ਇਸ ਦਹਾਕੇ ’ਚ ਮੁੱਖ ਫ਼ਰਕ ਵਿੱਤੀ ਅਤੇ ਕਾਰਪੋਰੇਟ ਖੇਤਰ ’ਚ ਗੈਰ-ਵਿੱਤੀ ਖੇਤਰ ਦੀ ਬੈਲੇਂਸ ਸ਼ੀਟ ਦੀ ਮਜ਼ਬੂਤੀ ਨਾਲ ​​ਹੈ।

ਇਹ ਵੀ ਪੜ੍ਹੋ - ਰੈਪਰ ਨਸੀਬ ਨੇ ਦਿਲਜੀਤ ਦੋਸਾਂਝ 'ਤੇ ਸਾਧਿਆ ਨਿਸ਼ਾਨਾ, ਦਿਲਜੀਤ ਨੇ ਇੰਝ ਦਿੱਤਾ ਜਵਾਬ

ਇੰਡੀਆ ਰੇਟਿੰਗਸ ਨੇ ਜਤਾਇਆ ਇਹ ਅੰਦਾਜ਼ਾ
ਹਾਲ ਹੀ ’ਚ ਘਰੇਲੂ ਰੇਟਿੰਗ ਏਜੰਸੀ ਇੰਡੀਆ ਰੇਟਿੰਗਸ ਐਂਡ ਰਿਸਰਚ ਨੇ ਵਿੱਤੀ ਸਾਲ 2024-25 ਲਈ ਦੇਸ਼ ਦੀ ਜੀ. ਡੀ. ਪੀ. ਦੇ ਅਨੁਮਾਨ ਨੂੰ 6.5 ਤੋਂ ਵਧਾ ਕੇ 7.1 ਫ਼ੀਸਦੀ ਕੀਤਾ ਗਿਆ ਸੀ। ਇਹ ਅਨੁਮਾਨ ਰਿਜ਼ਰਵ ਬੈਂਕ ਦੇ 7 ਫ਼ੀਸਦੀ ਦੇ ਅਨੁਮਾਨ ਤੋਂ ਥੋੜ੍ਹਾ ਜ਼ਿਆਦਾ ਹੈ। ਘਰੇਲੂ ਰੇਟਿੰਗ ਏਜੰਸੀ ਨੇ ਕਿਹਾ ਕਿ ਸਰਕਾਰੀ ਪੂੰਜੀਗਤ ਖ਼ਰਚ ਬਣੇ ਰਹਿਣ, ਕਾਰਪੋਰੇਟ ਅਤੇ ਬੈਂਕਿੰਗ ਸੈਕਟਰ ਦੇ ਬਹਿ-ਖਾਤੇ ’ਚ ਕਰਜ਼ੇ ਦੀ ਕਮੀ ਅਤੇ ਸ਼ੁਰੂਆਤੀ ਪ੍ਰਾਈਵੇਟ ਕਾਰਪੋਰੇਟ ਪੂੰਜੀਗਤ ਖ਼ਰਚ ਤੋਂ ਮਿਲੇ ਮਜ਼ਬੂਤ ​​ਸਮਰਥਨ ਨੇ ਉਸ ਨੂੰ ਆਪਣੇ ਵਿਕਾਸ ਦੇ ਅਨੁਮਾਨ ਨੂੰ ਘਟਾਉਣ ਲਈ ਮਜ਼ਬੂਰ ਕੀਤਾ ਹੈ।

ਇਹ ਵੀ ਪੜ੍ਹੋ - ਗਿਰਾਵਟ ਤੋਂ ਬਾਅਦ ਸੋਨੇ-ਚਾਂਦੀ ਦੀਆਂ ਕੀਮਤਾਂ 'ਚ ਆਇਆ ਵੱਡਾ ਬਦਲਾਅ, ਜਾਣੋ ਅੱਜ ਦਾ ਰੇਟ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


rajwinder kaur

Content Editor

Related News