ਬਦਲਾਖੋਰੀ ’ਚ ਨਹੀਂ, ਵਿਕਾਸ ਕਰਨ ’ਚ ਯਕੀਨ ਰੱਖਦੀ ਹੈ ਕਾਂਗਰਸ ਪਾਰਟੀ : ਰਾਜਾ ਵੜਿੰਗ

Thursday, May 09, 2024 - 10:29 PM (IST)

ਬਦਲਾਖੋਰੀ ’ਚ ਨਹੀਂ, ਵਿਕਾਸ ਕਰਨ ’ਚ ਯਕੀਨ ਰੱਖਦੀ ਹੈ ਕਾਂਗਰਸ ਪਾਰਟੀ : ਰਾਜਾ ਵੜਿੰਗ

ਲੁਧਿਆਣਾ (ਰਿੰਕੂ)- ਪੰਜਾਬ ਕਾਂਗਰਸ ਪ੍ਰਧਾਨ ਅਤੇ ਲੁਧਿਆਣਾ ਤੋਂ ਉਮੀਦਵਾਰ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਕਿਹਾ ਕਿ ਕਾਂਗਰਸ ਪਾਰਟੀ ਸਿਆਸੀ ਬਦਲਾਖੋਰੀ ਦੀ ਬਜਾਏ ਵਿਕਾਸ ’ਚ ਵਿਸ਼ਵਾਸ ਰੱਖਦੀ ਹੈ। ਰਾਜਾ ਵੜਿੰਗ ਨੇ ਵੀਰਵਾਰ ਨੂੰ ਲੁਧਿਆਣਾ ਦੇ ਹਲਕਾ ਕੇਂਦਰੀ ਅਤੇ ਪੂਰਬੀ ’ਚ ਚੋਣ ਸਭਾਵਾਂ ਨੂੰ ਜੋਸ਼ ਨਾਲ ਸੰਬੋਧਿਤ ਕੀਤਾ, ਜਿੱਥੇ ਉਨ੍ਹਾਂ ਨੂੰ ਹਰ ਵਰਗ ਵੱਲੋਂ ਸਮਰਥਨ ਦਾ ਭਰੋਸਾ ਮਿਲਿਆ।

ਉਨ੍ਹਾਂ ਕਿਹਾ ਕਿ ਲੁਧਿਆਣਾ ਸੀਟ ’ਤੇ 4 ਉਮੀਦਵਾਰ ਮੈਦਾਨ ਵਿਚ ਹਨ। ਸਾਰਿਆਂ ਦਾ ਕੰਮ ਕਰਨ ਦਾ ਪਿਛਲਾ ਰਿਕਾਰਡ ਚੈੱਕ ਕਰਵਾ ਕੇ ਦੇਖ ਲਵੋ, ਜੇਕਰ ਮੇਰੇ ’ਤੇ ਯਕੀਨ ਰੱਖਦੇ ਹੋ ਤਾਂ ਮੈਨੂੰ ਜੇਤੂ ਬਣਾਓ ਤਾਂ ਜੋ ਮੈਂ ਲੋਕ ਸਭਾ ’ਚ ਜਾ ਕੇ ਲੁਧਿਆਣਾ ਦੀ ਆਵਾਜ਼ ਬਣ ਕੇ ਗਰਜਾਂ ਸਕਾਂ। ਉਨ੍ਹਾਂ ਕਿਹਾ ਹੈ ਉਨ੍ਹਾਂ ਨੇ ਲੁਧਿਆਣਾ ਨੂੰ ਸਿੱਖਿਆ ਖੇਤਰ ਦੇ ਹੱਬ ’ਚ ਬਦਲਣ ਅਤੇ ਇਕ ਸਾਫ-ਸੁਥਰਾ ਤੇ ਹਰਿਆ-ਭਰਿਆ ਸ਼ਹਿਰ ਬਣਾਉਣ ਲਈ ਵਾਤਾਵਰਣ ਸਥਿਰਤਾ ਨੂੰ ਉਤਸ਼ਾਹ ਦੇਣ ਵਰਗੇ ਮੁੱਦਿਆਂ ਨੂੰ ਸੰਸਦ ’ਚ ਉਠਾਉਣ ਦੀ ਸਹੁੰ ਖਾਧੀ ਹੈ।

ਇਹ ਵੀ ਪੜ੍ਹੋ- ਕਲਯੁਗੀ ਪੁੱਤ ਦਾ ਕਾਰਾ, ਬਿਨਾਂ ਪੁੱਛੇ ਇਨਵਰਟਰ ਲਿਆਉਣ 'ਤੇ ਮਾਂ ਦਾ ਇੱਟ ਮਾਰ ਕੇ ਕਰ'ਤਾ ਕਤਲ

ਇਸ ਮੌਕੇ ਸਾਬਕਾ ਵਿਧਾਇਕ ਸੁਰਿੰਦਰ ਡਾਬਰ, ਜ਼ਿਲ੍ਹਾ ਕਾਂਗਰਸ ਪ੍ਰਧਾਨ ਸੰਜੇ ਤਲਵਾੜ, ਰੂਬਲ ਜੋਗੀ, ਵਿਨੋਦ ਭਾਰਤੀ, ਵਿਜੇ ਗਾਬਾ, ਰੰਗਾ ਮਦਾਨ, ਸਰਬਜੀਤ ਸਰਹਾਲੀ, ਟੀਟੂ ਨਾਗਪਾਲ, ਰਾਜਨ ਧਨੀ, ਅਜੇ ਤਲਵਾੜ, ਵਿਨੇ ਵਰਮਾ, ਜਰਨੈਲ ਸਿੰਘ, ਰਾਜੂ ਅਰੋੜਾ ਆਦਿ ਹਾਜ਼ਰ ਸਨ, ਜਦਕਿ ਵੜਿੰਗ ਨੇ ਸਮਾਜਿਕ ਤਰੱਕੀ ਨੂੰ ਆਕਾਰ ਦੇਣ ਵਿਚ ਕਾਨੂੰਨੀ ਵਕਾਲਤ ਦੇ ਮਹੱਤਵ ’ਤੇ ਚਾਨਣਾ ਪਾਉਂਦੇ ਹੋਏ ਨਿਊ ਕੋਰਟ ਕੰਪਲੈਕਸ ’ਚ ਜ਼ਿਲ੍ਹਾ ਬਾਰ ਐਸੋਸੀਏਸ਼ਨ ਦੇ ਮੈਂਬਰਾਂ ਨਾਲ ਬੈਠਕ ਕੀਤੀ।

PunjabKesari

ਇਹ ਵੀ ਪੜ੍ਹੋ- SAD ਲੀਗਲ ਵਿੰਗ ਦੇ ਪ੍ਰਧਾਨ ਦਾ ਬਿਆਨ- 'ਲਿਖੀ-ਲਿਖਾਈ ਸਕ੍ਰਿਪਟ ਬੋਲ ਕੇ ਬੁਟੇਰਲਾ ਨੇ ਕੀਤੀ ਸਿਆਸੀ ਖ਼ੁਦਕੁਸ਼ੀ'

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e

 


author

Harpreet SIngh

Content Editor

Related News