ਏਸ਼ੀਆਈ ਖੇਡਾਂ ਦਾ ਥੀਮ ਸੌਂਗ ਖਿਡਾਰੀਆਂ ''ਚ ਹਿੱਟ

Thursday, Aug 23, 2018 - 02:09 AM (IST)

ਜਕਾਰਤਾ — ਇੰਡੋਨੇਸ਼ੀਆ ਨੂੰ ਏਸ਼ੀਆਈ ਖੇਡਾਂ ਦੌਰਾਨ ਚਾਹੇ ਜਕਾਰਤਾ ਅਤੇ ਪਾਲੇਮਬੈਂਗ ਵਿਚ ਆਵਾਜਾਈ ਸੰਬੰਧੀ ਦਿੱਕਤਾਂ ਲਈ ਆਲੋਚਨਾਵਾਂ ਦਾ ਸਾਹਮਣਾ ਕਰਨਾ ਪਿਆ ਹੋਵੇ ਪਰ ਉਸ ਵਿਚ ਕਈ ਚੀਜ਼ਾਂ ਕਾਫੀ ਚੰਗੀਆਂ ਵੀ ਹਨ। ਇਨ੍ਹਾਂ 'ਚ ਖੇਡਾਂ ਦਾ ਬੇਹੱਦ ਲੋਕਪ੍ਰਿਯ ਹੋਇਆ 'ਥੀਮ ਸੌਂਗ' ਸ਼ਾਮਲ ਹੈ। ਇਹ ਗਾਣਾ ਹਿੰਦੀ ਵਿਚ ਵੀ ਉਪਲੱਬਧ ਹੈ। 6 ਵੱਖ-ਵੱਖ ਭਾਸ਼ਾਵਾਂ ਵਿਚ ਜਾਰੀ ਕੀਤਾ ਗਿਆ ਗਾਣਾ ਖਿਡਾਰੀਆਂ ਨੂੰ ਕਾਫੀ ਪਸੰਦ ਆ ਰਿਹਾ ਹੈ। ਇਹ ਗਾਣਾ ਬਹਾਸਾ, ਹਿੰਦੀ, ਅਰਬੀ, ਕੋਰੀਆਈ, ਜਾਪਾਨੀ ਅਤੇ ਥਾਈ ਭਾਸ਼ਾ ਵਿਚ ਉਪਲੱਬਧ ਹੈ। ਗਾਣੇ ਦਾ ਮੂਲ ਸੌਂਗ 'ਮੇਰਈਹ ਬਿੰਤਾਂਗ' (ਸਿਤਾਰੋਂ ਕੋ ਛੂਏਂ) ਇੰਡੋਨੇਸ਼ੀਆ ਦੇ ਉੱਭਰਦੇ ਦਾਨਦੁੰਗ ਸੰਗੀਤ ਸਟਾਰ ਵੀ ਵਾਲੇਨ ਨੇ ਗਾਇਆ ਹੈ। 
ਗਾਣਾ ਏਸ਼ੀਆਈ ਖੇਡਾਂ ਦੀ ਸ਼ੁਰੂਆਤ ਤੋਂ 50 ਦਿਨ ਪਹਿਲਾਂ ਰਿਲੀਜ਼ ਕੀਤਾ ਗਿਆ ਸੀ ਅਤੇ ਇਸ ਨੂੰ ਯੂ-ਟਿਊਬ 'ਤੇ 3.1 ਕੋਰੜ ਹਿੱਟ ਮਿਲ ਚੁੱਕੇ ਹਨ। ਹਿੰਦੀ ਵਿਚ ਇਹ ਗਾਣਾ ਸਿਧਾਰਥ ਸਲਾਥੀਆ ਨੇ ਗਾਇਆ ਹੈ, ਜਿਸ ਨੂੰ ਹੁਣ ਤੱਕ ਲਗਭਗ  20 ਲੱਖ ਹਿੱਟ ਮਿਲ ਚੁੱਕੇ ਹਨ। ਜਕਾਰਤਾ ਅਤੇ ਪਾਲੇਮਬੈਂਗ ਦੀਆਂ ਸੜਕਾਂ, ਖੇਡ ਪਿੰਡ ਅਤੇ ਖੇਡ ਆਯੋਜਨ ਵਾਲੀਆਂ ਥਾਵਾਂ 'ਤੇ 'ਮੇਰਾਈਹ ਬਿੰਤਾਂਗ' ਲਗਾਤਾਰ ਵੱਜ ਰਿਹਾ ਹੈ।


Related News