ਜਲੰਧਰ ''ਚ ਸੰਘਣੀ ਧੁੰਦ ਦਾ ਕਹਿਰ: ਰਾਧਾ ਸੁਆਮੀ ਸਤਿਸੰਗ ਘਰ ਨੇੜੇ ਟੋਏ ''ਚ ਪਲਟੀ ਕਾਰ

Saturday, Jan 17, 2026 - 11:21 PM (IST)

ਜਲੰਧਰ ''ਚ ਸੰਘਣੀ ਧੁੰਦ ਦਾ ਕਹਿਰ: ਰਾਧਾ ਸੁਆਮੀ ਸਤਿਸੰਗ ਘਰ ਨੇੜੇ ਟੋਏ ''ਚ ਪਲਟੀ ਕਾਰ

ਜਲੰਧਰ (ਕੁੰਦਨ, ਪੰਕਜ) - ਪੰਜਾਬ ਵਿੱਚ ਪੈ ਰਹੀ ਸੰਘਣੀ ਧੁੰਦ ਹੁਣ ਜਾਨਲੇਵਾ ਸਾਬਤ ਹੋਣ ਲੱਗੀ ਹੈ। ਤਾਜ਼ਾ ਮਾਮਲਾ ਜਲੰਧਰ ਦੇ ਰਾਧਾ ਸੁਆਮੀ ਸਤਿਸੰਗ ਘਰ, ਦਾਨਿਸ਼ਮੰਦਾ ਰੋਡ ਤੋਂ ਸਾਹਮਣੇ ਆਇਆ ਹੈ, ਜਿੱਥੇ ਸੰਘਣੀ ਧੁੰਦ ਕਾਰਨ ਇੱਕ ਕਾਰ ਸੜਕ ਕਿਨਾਰੇ ਬਣੇ ਮਿੱਟੀ ਦੇ ਟੋਏ ਵਿੱਚ ਪਲਟ ਗਈ।

ਇਸ ਸੜਕ 'ਤੇ ਕਾਫੀ ਸਮੇਂ ਤੋਂ ਨਿਰਮਾਣ ਕਾਰਜ ਚੱਲ ਰਿਹਾ ਹੈ। ਸੰਘਣੀ ਧੁੰਦ ਕਾਰਨ ਸੜਕ 'ਤੇ ਦੇਖਣ ਦੀ ਸਮਰੱਥਾ (ਵਿਜ਼ੀਬਿਲਟੀ) ਬਹੁਤ ਘੱਟ ਸੀ, ਜਿਸ ਕਾਰਨ ਕਾਰ ਚਾਲਕ ਨੂੰ ਰਸਤੇ ਵਿੱਚ ਪੁੱਟੇ ਗਏ ਮਿੱਟੀ ਦੇ ਟੋਏ ਦਾ ਪਤਾ ਨਹੀਂ ਲੱਗ ਸਕਿਆ। ਅਚਾਨਕ ਸੰਤੁਲਨ ਵਿਗੜਨ ਕਾਰਨ ਕਾਰ ਸਿੱਧੀ ਟੋਏ ਵਿੱਚ ਜਾ ਡਿੱਗੀ।

ਦੱਸਿਆ ਜਾ ਰਿਹਾ ਹੈ ਕਿ ਹਾਦਸੇ ਦੇ ਸਮੇਂ ਗੱਡੀ ਵਿੱਚ ਕਾਫੀ ਲੋਕ ਸਵਾਰ ਸਨ। ਪਰ ਖੁਸ਼ਕਿਸਮਤੀ ਰਹੀ ਕਿ ਇਸ ਭਿਆਨਕ ਹਾਦਸੇ ਵਿੱਚ ਕਿਸੇ ਨੂੰ ਵੀ ਕੋਈ ਗੰਭੀਰ ਸੱਟ ਨਹੀਂ ਲੱਗੀ ਅਤੇ ਸਾਰੇ ਲੋਕ ਸੁਰੱਖਿਅਤ ਹਨ।
 


author

Inder Prajapati

Content Editor

Related News