ਅਮਰੀਕੀ ਫੁੱਟਬਾਲ ਟੀਮ ਨੇ ਇਸਲਾਮਿਕ ਗਣਰਾਜ ਦੇ ਪ੍ਰਤੀਕ ਚਿੰਨ੍ਹ ਦੇ ਬਿਨਾਂ ਈਰਾਨ ਦਾ ਝੰਡਾ ਦਿਖਾਇਆ

Monday, Nov 28, 2022 - 05:36 PM (IST)

ਅਮਰੀਕੀ ਫੁੱਟਬਾਲ ਟੀਮ ਨੇ ਇਸਲਾਮਿਕ ਗਣਰਾਜ ਦੇ ਪ੍ਰਤੀਕ ਚਿੰਨ੍ਹ ਦੇ ਬਿਨਾਂ ਈਰਾਨ ਦਾ ਝੰਡਾ ਦਿਖਾਇਆ

ਦੋਹਾ- ਈਰਾਨ ਵਿਚ, ਜਿੱਥੇ ਧਰਮ ਸ਼ਾਸਤਰੀ ਸਰਕਾਰ ਦੇ ਖਿਲਾਫ ਦੇਸ਼ ਪੱਧਰੀ ਪ੍ਰਦਰਸ਼ਨ ਜਾਰੀ ਹਨ, ਉੱਥੇ ਹੀ ਅਮਰੀਕਾ ਦੀ ਫੁੱਟਬਾਲ ਟੀਮ ਨੇ ਸੋਸ਼ਲ ਮੀਡੀਆ ’ਤੇ ਇਕ ਝੰਡਾ ਦਿਖਾਉਣਾ ਸ਼ੁਰੂ ਕਰ ਦਿੱਤਾ ਹੈ, ਜਿਸ ਵਿਚ ਇਸਲਾਮਿਕ ਗਣਰਾਜ ਦਾ ਚਿੰਨ੍ਹ ਨਹੀਂ ਹੈ। ਐਤਵਾਰ ਨੂੰ ਅਮਰੀਕੀ ਫੁੱਟਬਾਲ ਟੀਮ ਦੇ ਟਵਿੱਟਰ ਅਕਾਊਂਟ ’ਤੇ ਪ੍ਰਦਰਸ਼ਿਤ ਈਰਾਨ ਦੇ ਝੰਡੇ ’ਤੇ ਸਿਰਫ ਹਰਾ, ਚਿੱਟਾ ਅਤੇ ਲਾਲ ਰੰਗ ਹੈ।

ਅਮਰੀਕਾ ਦੀ ਟੀਮ ਦੇ ਫੇਸਬੁੱਕ ਅਤੇ ਇੰਸਟਾਗ੍ਰਾਮ ਅਕਾਊਂਟ ’ਤੇ ਵੀ ਅਜਿਹਾ ਹੀ ਝੰਡਾ ਦੇਖਿਆ ਜਾ ਸਕਦਾ ਹੈ। ਯੂ. ਐੱਸ. ਫੁਟਬਾਲ ਟੀਮ ਵਲੋਂ ਤੁਰੰਤ ਕੋਈ ਪ੍ਰਤੀਕਿਰਿਆ ਨਹੀਂ ਆਈ ਪਰ 16 ਸਤੰਬਰ ਨੂੰ 22 ਸਾਲਾ ਮਾਹਸਾ ਅਮੀਨੀ ਦੀ ਹਿਰਾਸਤ ਵਿਚ ਮੌਤ ਤੋਂ ਬਾਅਦ ਈਰਾਨ ਵਿਚ ਦੇਸ਼ ਪੱਧਰੀ ਵਿਰੋਧ ਪ੍ਰਦਰਸ਼ਨਾਂ ਦੌਰਾਨ ਨਿਸ਼ਾਨ ਤੋਂ ਬਿਨਾਂ ਝੰਡੇ ਨੂੰ ਪ੍ਰਦਰਸ਼ਿਤ ਕੀਤਾ ਗਿਆ। ਈਰਾਨ ਵਿਚ ਮਨੁੱਖੀ ਅਧਿਕਾਰ ਕਾਰਕੁਨਾਂ ਮੁਤਾਬਕ ਇਸ ਵਿਰੋਧ ਪ੍ਰਦਰਸ਼ਨ ਵਿਚ 450 ਤੋਂ ਵੱਧ ਲੋਕਾਂ ਦੀ ਜਾਨ ਜਾ ਚੁੱਕੀ ਹੈ ਅਤੇ 18,000 ਤੋਂ ਵੱਧ ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਫੀਫਾ ਵਿਸ਼ਵ ਕੱਪ ’ਚ ਮੰਗਲਵਾਰ ਨੂੰ ਅਮਰੀਕਾ ਅਤੇ ਈਰਾਨ ਆਹਮੋ-ਸਾਹਮਣੇ ਹੋਣਗੇ।  


author

Tarsem Singh

Content Editor

Related News