ਹੁਣ ਬੋਰਿੰਗ ਨਹੀਂ ਰੋਮਾਂਚਕ ਹੋਣ ਲੱਗੇ ਹਨ ਟੈਸਟ ਮੈਚ, 2017 ''ਚ ਟੈਸਟ ਕ੍ਰਿਕਟ ਨੇ ਤੋੜ ਦਿੱਤੇ ਸਾਰੇ ਰਿਕਾਰਡ

11/20/2017 12:38:06 PM

ਨਵੀਂ ਦਿੱਲੀ, (ਬਿਊਰੋ)— ਭਾਵੇਂ ਹੀ ਦੁਨੀਆ ਦੇ ਸਾਰੇ ਬੱਲੇਬਾਜ਼ ਟੈਸਟ ਕ੍ਰਿਕਟ ਨੂੰ ਬੈਸਟ ਕਰਿਕਟ ਮੰਨਦੇ ਹਨ।  ਸਾਰੇ ਬੱਲੇਬਾਜ਼ਾਂ ਦਾ ਕਹਿਣਾ ਇਹੋ ਹੁੰਦਾ ਹੈ ਕਿ ਟੈਸਟ ਕ੍ਰਿਕਟ ਵਿੱਚ ਬੱਲੇਬਾਜ਼ ਦਾ ਸੰਪੂਰਨ ਟੈਸਟ ਹੋ ਜਾਂਦਾ ਹੈ।  ਪਰ ਫਿਰ ਵੀ ਟੈਸਟ ਕ੍ਰਿਕਟ ਨੂੰ ਦੇਖਣ ਲਈ ਓਨੇ ਦਰਸ਼ਕ ਨਹੀਂ ਪਹੁੰਚਦੇ, ਜਿੰਨੇ ਵਨਡੇ ਜਾਂ ਟੀ-20 ਮੈਚ ਨੂੰ ਦੇਖਣ ਲਈ ਪੁੱਜਦੇ ਹਨ। ਇੱਕ ਦੋ ਦੇਸ਼ਾਂ ਦੇ ਇਲਾਵਾ ਜਿੱਥੇ ਵੀ ਕ੍ਰਿਕਟ ਹੁੰਦਾ ਹੈ ਉੱਥੇ ਸਟੇਡੀਅਮ ਦੀਆਂ ਵਧੇਰੇ ਸੀਟਾਂ ਖਾਲੀ ਰਹਿੰਦੀਆਂ ਹਨ। 

ਮੌਜੂਦਾ ਸਮੇਂ ਵਿੱਚ ਇੰਗਲੈਂਡ, ਆਸਟਰੇਲੀਆ, ਭਾਰਤ ਅਤੇ ਸਾਊਥ ਅਫਰੀਕਾ ਜਿਹੇ ਦੇਸ਼ਾਂ ਨੂੰ ਛੱਡ ਦਿੱਤਾ ਜਾਵੇ ਤਾਂ ਕਿਤੇ ਵੀ ਇਨ੍ਹੇ ਦਰਸ਼ਕ ਟੈਸਟ ਮੈਚ ਨੂੰ ਦੇਖਣ ਨਹੀਂ ਆਉਂਦੇ। ਜਦੋਂਕਿ ਗੱਲ ਕਰੀਏ ਵਨਡੇ ਅਤੇ ਟੀ-20 ਮੈਚਾਂ ਦੀਆਂ ਤਾਂ ਇਸ ਦੌਰਾਨ ਸਟੇਡੀਅਮ ਖਚਾਖਚ ਭਰਿਆ ਹੁੰਦਾ ਹੈ ਅਤੇ ਦਰਸ਼ਕ ਖੂਬ ਆਨੰਦ ਮਾਣਦੇ ਹਨ। ਜਾਣਕਾਰ ਇਹ ਵੀ ਮੰਨਦੇ ਹਨ ਕਿ ਟੈਸਟ ਕ੍ਰਿਕਟ ਵਿੱਚ ਪੰਜ ਦਿਨ ਦਾ ਸਮਾਂ ਲੱਗਦਾ ਹੈ ਅਤੇ ਇੰਨਾ ਸਮਾਂ ਕਿਸੇ ਕੋਲ ਨਹੀਂ ਹੁੰਦਾ ਹੈ ਕਿ ਉਹ ਪੰਜੇ ਦਿਨ ਸਟੇਡੀਅਮ ਵਿੱਚ ਮੈਚ ਦੇਖਣ ਪੁੱਜੇ।  ਉਨ੍ਹਾਂ ਦਾ ਇਹ ਵੀ ਕਹਿਣਾ ਹੈ ਕਿ ਟੈਸਟ ਕ੍ਰਿਕਟ ਨੂੰ ਦਰਸ਼ਕ ਬੋਰ ਕਰਨ ਵਾਲਾ ਮੰਨਦੇ ਹਨ ਅਤੇ ਬੱਲੇਬਾਜ਼ੀ ਵੀ ਕਾਫ਼ੀ ਹੌਲੀ ਹੁੰਦੀ ਹੈ ਅਤੇ ਮੈਚ ਦਾ ਨਤੀਜਾ ਵੀ ਨਹੀਂ ਨਿਕਲਦਾ, ਇਸ ਲਈ ਦਰਸ਼ਕ ਮੈਚ ਦੇਖਣ ਨਹੀਂ ਜਾਂਦੇ। 

ਪਰ ਦਰਸ਼ਕਾਂ ਨੂੰ ਟੈਸਟ ਕ੍ਰਿਕਟ ਨੇ ਇਸ ਸਾਲ ਕਾਫ਼ੀ ਮਜ਼ੇਦਾਰ ਪਲ ਦਿੱਤੇ ਹਨ। ਇਸ ਸਾਲ ਖੇਡੇ ਗਏ ਟੈਸਟ ਮੈਚਾਂ ਵਿੱਚ ਜ਼ਿਆਦਾਤਰ ਮੈਚਾਂ ਦੇ ਨਤੀਜੇ ਨਿਕਲੇ ਹਨ, ਜਿਸਦੇ ਨਾਲ ਦਰਸ਼ਕਾਂ ਨੇ ਖੂਬ ਇਨਜੁਆਏ ਕੀਤਾ।  ਸਾਲ 2017 ਨੇ ਤਾਂ ਜਿਵੇਂ ਟੈਸਟ ਕ੍ਰਿਕਟ ਨੂੰ ਬਦਲ ਕਰ ਰੱਖ ਦਿੱਤਾ। ਇਸ ਸਾਲ ਹੁਣ ਤੱਕ 37 ਟੈਸਟ ਮੈਚ ਖੇਡੇ ਗਏ ਹਨ, ਜਿਨ੍ਹਾਂ ਵਿਚੋਂ 33 ਮੈਚਾਂ ਦੇ ਨਤੀਜੇ ਨਿਕਲੇ ਹਨ। ਪਹਿਲਾਂ ਜ਼ਿਆਦਾਤਰ ਟੈਸਟ ਮੈਚ ਡਰਾਅ ਹੋ ਜਾਂਦੇ ਸਨ, ਜਿਸਦੀ ਵਜ੍ਹਾ ਕਰਕੇ ਦਰਸ਼ਕਾਂ ਦੀ ਦਿਲਚਸਪੀ ਟੈਸਟ ਮੈਚਾਂ ਵਿੱਚ ਘੱਟ ਹੋ ਰਹੀ ਸੀ ਪਰ ਫਿਰ ਤੋਂ ਟੈਸਟ ਕ੍ਰਿਕਟ ਨੂੰ ਲੈ ਕੇ ਦਰਸ਼ਕਾਂ ਵਿੱਚ ਕਾਫ਼ੀ ਕਰੇਜ਼ ਵਧਿਆ ਹੈ। ਇਹ ਕਹਿਣਾ ਗਲਤ ਨਹੀਂ ਹੋਵੇਗਾ ਕਿ ਟੈਸਟ ਮੈਚਾਂ ਦੇ ਨਤੀਜੇ ਇਸੇ ਤਰ੍ਹਾਂ ਆਉਂਦੇ ਰਹੇ ਤਾਂ ਜ਼ਿਆਦਾ ਦਰਸ਼ਕ ਮੈਚ ਦੇਖਣ ਸਟੇਡੀਅਮ ਵਿੱਚ ਪਹੁੰਚਣਗੇ।

ਗੱਲ ਕਰੀਏ ਸਾਲ 2014 ਤੋਂ ਲੈ ਕੇ 2017 ਦੇ ਵਿਚਾਲੇ ਦੀ ਤਾਂ ਹੁਣ ਤੱਕ ਕਰੀਬ 168 ਟੈਸਟ ਮੈਚ ਖੇਡੇ ਗਏ ਹਨ, ਜਿਨ੍ਹਾਂ ਵਿੱਚ 140 ਟੈਸਟ ਮੈਚਾਂ ਦੇ ਨਤੀਜੇ ਨਿਕਲ ਕੇ ਸਾਹਮਣੇ ਆਏ ਹਨ। ਇਨ੍ਹਾਂ ਅੰਕੜਿਆਂ ਨੂੰ ਵੇਖਕੇ ਤਾਂ ਇਹੋ ਲੱਗਦਾ ਹੈ ਕਿ ਜਿਵੇਂ ਟੈਸਟ ਕ੍ਰਿਕਟ ਬਦਲਾਅ ਦੇ ਦੌਰ ਵਿੱਚ ਹੈ, ਇਸ ਲਈ ਦਰਸ਼ਕਾਂ ਵਿੱਚ ਕਰੇਜ਼ ਵਧਣਾ ਜਾਇਜ਼ ਵੀ ਹੈ। ਟੈਸਟ ਕ੍ਰਿਕਟ ਨੂੰ ਲੈ ਕੇ ਆਈ.ਸੀ.ਸੀ. ਨੇ ਵੀ ਇਨ੍ਹਾਂ ਦਿਨਾਂ 'ਚ ਕਈ ਕਦਮ ਚੁੱਕੇ ਹਨ। ਟੈਸਟ ਮੈਚਾਂ ਨੂੰ ਰੋਮਾਂਚਕ ਬਣਾਉਣ ਲਈ ਆਈ.ਸੀ.ਸੀ. ਨੇ ਡੇ-ਨਾਈਟ ਟੈਸਟ ਮੈਚਾਂ ਦਾ ਪ੍ਰਬੰਧ ਵੀ ਸ਼ੁਰੂ ਕਰ ਦਿੱਤਾ ਹੈ। ਆਈ.ਸੀ.ਸੀ. ਹੁਣ ਟੈਸਟ ਲੀਗ ਵੀ ਲੈ ਕੇ ਆਉਣ ਵਾਲੀ ਹੈ, ਜਿਸਦੇ ਨਾਲ ਨਿਸ਼ਚਿਤ ਤੌਰ ਉੱਤੇ ਦਰਸ਼ਕਾਂ ਦਾ ਕਰੇਜ਼ ਇਸ ਦੇ ਲਈ ਵੱਧ ਜਾਵੇਗਾ।

ਟੈਸਟ ਕ੍ਰਿਕਟ ਵਿੱਚ ਨਿਕਲ ਰਹੇ ਨਤੀਜੀਆਂ ਨੂੰ ਲੈ ਕੇ ਜਾਣਕਾਰਾਂ ਦਾ ਕਹਿਣਾ ਹੈ ਕਿ ਟੀ-20 ਮੈਚਾਂ ਦੇ ਪ੍ਰਭਾਵ ਦੀ ਵਜ੍ਹਾ ਨਾਲ ਅਜਿਹਾ ਹੋ ਰਿਹਾ ਹੈ। ਹਰ ਕ੍ਰਿਕਟਿੰਗ ਨੇਸ਼ਨ ਵਿੱਚ ਹੁਣ ਟੀ-20 ਲੀਗ ਖੇਡੀ ਜਾਂਦੀ ਹੈ, ਜਿਸ ਨਾਲ ਬੱਲੇਬਾਜ਼ ਹੁਣ ਖੁੱਲ੍ਹਕੇ ਖੇਡਣ ਲੱਗੇ ਹਨ।  ਇਸੇ ਕਾਰਨ ਹੀ ਟੈਸਟ ਮੈਚਾਂ ਵਿੱਚ ਤੇਜ਼ੀ ਆਈ ਹੈ।


Related News