ਚੋਣ ਮਾਹੌਲ ਵਿਚਾਲੇ ਤਾਬੜ-ਤੋੜ ਬਿਕਵਾਲੀ, ਮਈ ’ਚ ਡੁੱਬੇ 15,36,718.24 ਕਰੋੜ

Friday, May 10, 2024 - 10:17 AM (IST)

ਚੋਣ ਮਾਹੌਲ ਵਿਚਾਲੇ ਤਾਬੜ-ਤੋੜ ਬਿਕਵਾਲੀ, ਮਈ ’ਚ ਡੁੱਬੇ 15,36,718.24 ਕਰੋੜ

ਮੁੰਬਈ (ਇੰਟ.) – ਭਾਰਤੀ ਸ਼ੇਅਰ ਬਾਜ਼ਾਰ ਵਿਚ ਅੱਜ ਜ਼ਬਰਦਸਤ ਬਿਕਵਾਲੀ (ਸੈਲਿੰਗ ਆਊਟ) ਵੇਖਣ ਨੂੰ ਮਿਲੀ। ਅੱਜ ਨਿਫਟੀ ਵੀਕਲੀ ਐਕਸਪਾਇਰੀ ਵਾਲੇ ਦਿਨ ਬਾਜ਼ਾਰ ਵਿਚ ਭਾਰੀ ਬਿਕਵਾਲੀ ਵੇਖੀ ਗਈ। ਅੱਜ ਦੀ ਇਸ ਗਿਰਾਵਟ ਦੇ ਨਾਲ ਹੀ ਸਿਰਫ਼ ਇਕ ਸੈਸ਼ਨ ਵਿਚ ਕੁਲ ਮਾਰਕੀਟ ਕੈਪੀਟਲਾਈਜ਼ੇਸ਼ਨ ਵਿਚ 7.34 ਲੱਖ ਕਰੋੜ ਰੁਪਏ ਦੀ ਗਿਰਾਵਟ ਵੇਖਣ ਨੂੰ ਮਿਲੀ ਹੈ। ਬੀ. ਐੱਸ. ਈ. ਆਟੋ ਇੰਡੈਕਸ ਨੂੰ ਛੱਡ ਕੇ ਸਾਰੇ ਸੈਕਟਰਾਂ ਵਿਚ ਗਿਰਾਵਟ ਨਜ਼ਰ ਆਈ। ਸੈਂਸੈਕਸ ਤੇ ਨਿਫਟੀ ਵਿਚ ਅੱਜ 1.5 ਫ਼ੀਸਦੀ ਤਕ ਦੀ ਗਿਰਾਵਟ ਆਈ।

ਇਹ ਵੀ ਪੜ੍ਹੋ - ਰੈਪਰ ਨਸੀਬ ਨੇ ਦਿਲਜੀਤ ਦੋਸਾਂਝ 'ਤੇ ਸਾਧਿਆ ਨਿਸ਼ਾਨਾ, ਦਿਲਜੀਤ ਨੇ ਇੰਝ ਦਿੱਤਾ ਜਵਾਬ

ਇਸ ਦੇ ਨਾਲ ਹੀ ਨਿਫਟੀ ਇਕ ਵਾਰ ਮੁੜ 22,000 ਤੋਂ ਹੇਠਾਂ ਫਿਸਲ ਗਿਆ ਹੈ। ਮਿਡਕੈਪ ਤੇ ਸਮਾਲਕੈਪ ਇੰਡੈਕਸ ਵਿਚ ਵੀ ਭਾਰੀ ਬਿਕਵਾਲੀ ਵੇਖੀ ਗਈ। ਆਇਲ ਤੇ ਗੈਸ, ਮੈਟਲ, ਐੱਫ. ਐੱਮ. ਸੀ. ਜੀ. ਤੇ ਰਿਐਲਿਟੀ ਸ਼ੇਅਰ ਵਿਚ ਸਭ ਤੋਂ ਵੱਧ ਬਿਕਵਾਲੀ ਰਹੀ। ਮਈ ਮਹੀਨੇ ਵਿਚ ਹੁਣ ਤਕ ਬੀ. ਐੱਸ. ਈ. ’ਤੇ ਸੂਚੀਬੱਧ ਸਾਰੀਆਂ ਕੰਪਨੀਆਂ ਦੇ ਕੁਲ ਮਾਰਕੀਟ ਕੈਪੀਟਲਾਈਜ਼ੇਸ਼ਨ ਵਿਚ 15,36,718.24 ਕਰੋੜ ਦੀ ਗਿਰਾਵਟ ਆ ਚੁੱਕੀ ਹੈ। ਮਈ ਦੇ ਪਹਿਲੇ ਟਰੇਡਿੰਗ ਸੈਸ਼ਨ ਵਿਚ ਬੀ. ਐੱਸ. ਈ. ਮਾਰਕੀਟ ਕੈਪਟਲਾਈਜ਼ੇਸ਼ਨ 4,08,49,767.90 ਸੀ, ਜੋ ਹੁਣ ਘਟ ਕੇ 3,93,13,049.66 ’ਤੇ ਆ ਚੁੱਕਾ ਹੈ।

ਇਹ ਵੀ ਪੜ੍ਹੋ - Air India Express ਦੀਆਂ 90 ਉਡਾਣਾਂ ਰੱਦ, ਹਵਾਈ ਅੱਡੇ 'ਤੇ ਫਸੇ ਕਈ ਯਾਤਰੀ, ਅੱਖਾਂ 'ਚੋਂ ਨਿਕਲੇ ਹੰਝੂ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

 


author

rajwinder kaur

Content Editor

Related News