ਦੂਜੇ ਪੜਾਅ ਦੀ ਵੋਟਿੰਗ ਲਈ PM ਮੋਦੀ ਦੀ ਲੋਕਾਂ ਨੂੰ ਅਪੀਲ, ਸਾਰੇ ਵੋਟਰ ਰਿਕਾਰਡ ਗਿਣਤੀ 'ਚ ਕਰਨ ਵੋਟ

Friday, Apr 26, 2024 - 09:39 AM (IST)

ਦੂਜੇ ਪੜਾਅ ਦੀ ਵੋਟਿੰਗ ਲਈ PM ਮੋਦੀ ਦੀ ਲੋਕਾਂ ਨੂੰ ਅਪੀਲ, ਸਾਰੇ ਵੋਟਰ ਰਿਕਾਰਡ ਗਿਣਤੀ 'ਚ ਕਰਨ ਵੋਟ

ਨਵੀਂ ਦਿੱਲੀ (ਭਾਸ਼ਾ)- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਲੋਕ ਸਭਾ ਚੋਣਾਂ ਦੇ ਦੂਜੇ ਪੜਾਅ 'ਚ ਵੋਟਰਾਂ ਨੂੰ ਸ਼ੁੱਕਰਵਾਰ ਨੂੰ ਰਿਕਾਰਡ ਗਿਣਤੀ 'ਚ ਵੋਟਿੰਗ ਕਰਨ ਦੀ ਅਪੀਲ ਕੀਤੀ ਅਤੇ ਕਿਹਾ ਕਿ ਵੱਡੀ ਗਿਣਤੀ 'ਚ ਵੋਟਰਾਂ ਵਲੋਂ ਆਪਣੇ ਵੋਟ ਦੇ ਅਧਿਕਾਰ ਦਾ ਇਸਤੇਮਾਲ ਕਰਨਾ ਲੋਕਤੰਤਰ ਨੂੰ ਮਜ਼ਬੂਤ ਕਰਦਾ ਹੈ। ਪੀ.ਐੱਮ. ਮੋਦੀ ਨੇ ਵੋਟਰਾਂ ਨੂੰ ਕਿਹਾ ਕਿ ਉਨ੍ਹਾਂ ਦਾ ਵੋਟ ਹੀ ਉਨ੍ਹਾਂ ਦੀ ਆਵਾਜ਼ ਹੈ। ਉਨ੍ਹਾਂ ਨੇ ਵਿਸ਼ੇਸ਼ ਕਰ ਕੇ ਨੌਜਵਾਨਾਂ ਅਤੇ ਔਰਤਾਂ ਨੂੰ ਵੋਟਿੰਗ ਕੇਂਦਰਾਂ 'ਤੇ ਵੱਡੀ ਗਿਣਤੀ 'ਚ ਆਉਣ ਦੀ ਅਪੀਲ ਕੀਤੀ। 

PunjabKesari

ਪ੍ਰਧਾਨ ਮੰਤਰੀ ਨੇ ਸੋਸ਼ਲ ਮੀਡੀਆ ਮੰਚ 'ਤੇ 'ਐਕਸ' 'ਤੇ ਲਿਖਿਆ,''ਲੋਕ ਸਭਾ ਚੋਣਾਂ 'ਚ ਅੱਜ ਦੂਜੇ ਪੜ੍ਹਾਅ ਦੀਆਂ ਸਾਰੀਆਂ ਸੀਟਾਂ ਦੇ ਵੋਟਰਾਂ ਨੂੰ ਮੇਰੀ ਅਪੀਲ ਹੈ ਕਿ ਉਹ ਰਿਕਾਰਡ ਗਿਣਤੀ 'ਚ ਵੋਟਿੰਗ ਕਰਨ।'' ਉਨ੍ਹਾਂ ਕਿਹਾ,''ਜਿੰਨੀ ਵੱਧ ਵੋਟਿੰਗ ਹੋਵੇਗੀ, ਸਾਡਾ ਲੋਕਤੰਤਰ ਓਨਾ ਹੀ ਮਜ਼ਬੂਤ ਹੋਵੇਗਾ। ਮੇਰਾ ਆਪਣੇ ਨੌਜਵਾਨ ਵੋਟਰਾਂ ਅਤੇ ਦੇਸ਼ ਦੀ ਨਾਰੀਸ਼ਕਤੀ ਤੋਂ ਇਹ ਵਿਸ਼ੇਸ਼ ਅਪੀਲ ਹੈ ਕਿ ਵੋਟ ਪਾਉਣ ਲਈ ਉਹ ਵੱਧ-ਚੜ੍ਹ ਕੇ ਅੱਗੇ ਆਉਣ। ਤੁਹਾਡਾ ਵੋਟ ਤੁਹਾਡੀ ਆਵਾਜ਼ ਹੈ।'' ਲੋਕ ਸਭਾ ਚੋਣਾਂ ਦੇ ਦੂਜੇ ਪੜਾਅ 'ਚ 13 ਸੂਬਿਆਂ ਦੀਆਂ 88 ਸੀਟਾਂ 'ਤੇ ਵੋਟਿੰਗ ਜਾਰੀ ਹੈ। ਚੋਣ ਕਮਿਸ਼ਨ 19 ਅਪ੍ਰੈਲ ਨੂੰ ਹੋਈ ਪਹਿਲੇ ਪੜਾਅ 'ਚ 2019 ਦੀਆਂ ਤੁਲਨਾ 'ਚ ਘੱਟ ਵੋਟਿੰਗ ਹੋਣ ਦੇ ਮੱਦੇਨਜ਼ਰ ਵੋਟਿੰਗ ਫ਼ੀਸਦੀ ਨੂੰ ਉਤਸ਼ਾਹ ਦੇਣ ਲਈ ਹਰ ਸੰਭਵ ਕੋਸ਼ਿਸ਼ ਕਰ ਰਿਹਾ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

DIsha

Content Editor

Related News