ਹੈਦਰਾਬਾਦ ਨੂੰ ਸਪੋਰਟ ਕਰਨ ਪਹੁੰਚੀ ਟੈਨਿਸ ਦੀ ਸਟਾਰ ਖਿਡਾਰਨ ਸਾਨੀਆ ਮਿਰਜ਼ਾ (ਦੇਖੋਂ ਤਸਵੀਰਾਂ)

Thursday, Apr 18, 2019 - 03:13 AM (IST)

ਹੈਦਰਾਬਾਦ ਨੂੰ ਸਪੋਰਟ ਕਰਨ ਪਹੁੰਚੀ ਟੈਨਿਸ ਦੀ ਸਟਾਰ ਖਿਡਾਰਨ ਸਾਨੀਆ ਮਿਰਜ਼ਾ (ਦੇਖੋਂ ਤਸਵੀਰਾਂ)

ਹੈਦਰਾਬਾਦ— ਲੈੱਗ ਸਪਿਨਰ ਰਾਸ਼ਿਦ ਖਾਨ (17 ਦੌੜਾਂ 'ਤੇ 2 ਵਿਕਟਾਂ) ਦੀ ਅਗਵਾਈ 'ਚ ਗੇਂਦਬਾਜ਼ਾਂ  ਦੇ ਸ਼ਾਨਦਾਰ ਪ੍ਰਦਰਸ਼ਨ ਤੇ ਓਪਨਰਾਂ ਡੇਵਿਡ ਵਾਰਨਰ (50) ਤੇ ਜਾਨੀ ਬੇਅਰਸਟ੍ਰਾ (ਅਜੇਤੂ 61) ਦੇ ਸ਼ਾਨਦਾਰ ਅਰਧ ਸੈਂਕੜਿਆਂ ਦੀ ਬਦੌਲਤ ਸਨਰਾਈਜ਼ਰਜ਼ ਹੈਦਰਾਬਾਦ ਨੇ ਚੋਟੀ ਦੀ ਟੀਮ ਤੇ ਪਿਛਲੀ ਚੈਂਪੀਅਨ ਚੇਨਈ ਸੁਪਰ ਕਿੰਗਜ਼ ਨੂੰ ਆਈ. ਪੀ. ਐੱਲ.-12 ਦੇ ਮੁਕਾਬਲੇ 'ਚ ਬੁੱਧਵਾਰ ਨੂੰ 6 ਵਿਕਟਾਂ ਨਾਲ ਹਰਾ ਕੇ ਉਸ ਦਾ ਜੇਤੂ ਰੱਥ ਰੋਕ ਦਿੱਤਾ। ਕਪਤਾਨ ਮਹਿੰਦਰ ਸਿੰਘ ਧੋਨੀ ਦੇ ਬਿਨਾਂ ਇਸ ਮੁਕਾਬਲੇ 'ਚ ਖੇਡਣ ਉੱਤਰੀ ਚੇਨਈ ਦੀ ਟੀਮ 20 ਓਵਰਾਂ 'ਚ 5 ਵਿਕਟਾਂ 'ਤੇ 132 ਦੌੜਾਂ ਹੀ ਬਣਾ ਸਕੀ। ਹੈਦਰਾਬਾਦ ਨੇ 16.5 ਓਵਰਾਂ 'ਚ 4 ਵਿਕਟਾਂ 'ਤੇ 137 ਦੌੜਾਂ ਬਣਾ ਕੇ ਜਿੱਤ ਆਪਣੇ ਨਾਂ ਕੀਤੀ। ਚੇਨਈ ਦੀ ਟੀਮ ਇਸ ਮੁਕਾਬਲੇ 'ਚ ਆਪਣੇ ਕਪਤਾਨ ਮਹਿੰਦਰ ਸਿੰਘ ਧੋਨੀ ਦੇ ਬਿਨਾਂ ਉੱਤਰੀ ਤੇ ਟੀਮ ਦੀ ਕਪਤਾਨੀ ਸੁਰੇਸ਼ ਰੈਨਾ ਨੇ ਸੰਭਾਲੀ ਸੀ।

PunjabKesari
ਇਸ ਦੌਰਾਨ ਟੈਨਿਸ ਦੀ ਸਟਾਰ ਖਿਡਾਰਨ ਸਾਨੀਆ ਮਿਰਜ਼ਾ ਆਈ. ਪੀ. ਐੱਲ. ਦੇ 33ਵੇਂ ਮੁਕਾਬਲੇ 'ਚ ਸਨਰਾਈਜ਼ਰਜ਼ ਹੈਦਰਾਬਾਦ ਨੂੰ ਸਪੋਰਟ ਕਰਨ ਪਹੁੰਚੀ ਸੀ ਤੇ ਉਸ ਨੇ ਆਪਣੇ ਹੱਥ 'ਚ ਹੈਦਰਾਬਾਦ ਦਾ ਝੰਡਾ ਫੜਿਆ ਹੋਇਆ ਹੈ।

PunjabKesariPunjabKesariPunjabKesariPunjabKesari

 

ਸਾਨੀਆ ਮਿਰਜ਼ਾ ਨੇ ਆਪਣੇ ਟਵਿਟਰ ਅਕਾਊਂਟ 'ਤੇ ਤਸਵੀਰ ਸ਼ੇਅਰ ਕਰਕੇ ਆਪਣੀ ਨਵੀਂ ਲੁੱਕ ਨੂੰ ਦਿਖਾਇਆ ਹੈ।

PunjabKesari

 


author

Gurdeep Singh

Content Editor

Related News