ਸਚਿਨ ਤੇਂਦੁਲਕਰ ਦੇ ਬੇਟੇ ਅਰਜੁਨ ਨੂੰ ਮੁੰਬਈ ਇੰਡੀਅਨਜ਼ ਨੇ 30 ਲੱਖ ਰੁਪਏ ''ਚ ਖਰੀਦਿਆ

Monday, Feb 14, 2022 - 03:25 AM (IST)

ਸਚਿਨ ਤੇਂਦੁਲਕਰ ਦੇ ਬੇਟੇ ਅਰਜੁਨ ਨੂੰ ਮੁੰਬਈ ਇੰਡੀਅਨਜ਼ ਨੇ 30 ਲੱਖ ਰੁਪਏ ''ਚ ਖਰੀਦਿਆ

ਬੈਂਗਲੁਰੂ- ਕ੍ਰਿਕਟ ਦੇ ਮਹਾਨ ਖਿਡਾਰੀ ਸਚਿਨ ਤੇਂਦੁਲਕਰ ਦੇ ਬੇਟੇ ਅਰਜੁਨ ਨੂੰ ਮੁੰਬਈ ਇੰਡੀਅਨਜ਼ ਨੇ ਆਈ. ਪੀ. ਐੱਲ. 2022 ਦੀ ਨਿਲਾਮੀ ਵਿਚ ਐਤਵਾਰ ਨੂੰ 30 ਲੱਖ ਰੁਪਏ ਵਿਚ ਖਰੀਦਿਆ। ਮੁੰਬਈ ਨੇ ਅਰਜੁਨ ਦੇ ਲਈ ਪਹਿਲਾਂ ਬੋਲੀ ਲਗਾਈ। ਗੁਜਰਾਤ ਟਾਈਟਨਜ਼  ਨੇ ਵੀ ਹੱਥ ਅਜ਼ਮਾਇਆ ਪਰ ਅਰਜੁਨ ਦੇ ਲਈ ਆਖਰੀ ਬੋਲੀ ਮੁੰਬਈ ਦੀ ਹੀ ਰਹੀ। ਅਰਜੁਨ ਆਈ. ਪੀ. ਐੱਲ. 2022 ਦੀ ਵੱਡੀ ਨਿਲਾਮੀ ਦੇ ਆਖਰੀ ਪੜਾਅ ਵਿਚ ਵਿਕੇ। 

PunjabKesari

ਇਹ ਖ਼ਬਰ ਪੜ੍ਹੋ- ਆਸਟਰੇਲੀਆ ਨੇ ਸ਼੍ਰੀਲੰਕਾ ਨੂੰ ਸੁਪਰ ਓਵਰ 'ਚ ਹਰਾਇਆ, ਹੇਜ਼ਲਵੁਡ ਬਣੇ ਮੈਨ ਆਫ ਦਿ ਮੈਚ
ਕੁੱਲ 23 ਖਿਡਾਰੀ ਇਸ ਸੂਚੀ ਦਾ ਹਿੱਸਾ ਸਨ। ਪਹਿਲੇ 2 ਖਿਡਾਰੀ ਮੁਹੰਮਦ ਨਬੀ ਅਤੇ ਉਮੇਸ਼ ਯਾਦਵ ਕੋਲਕਾਤਾ। ਰਾਜਸਥਾਨ ਨੇ ਖਰੀਦਿਆ ਰੈਸੀ ਵਾਨ, ਡੇਰ ਡੁਸੇਨ, ਡੈਰਿਲ ਮਿਚੇਲ, ਨਾਥਨ ਕੁਲਟਰ ਨਾਈਲ  ਅਤੇ ਜਿਮੀ ਨੀਸ਼ਮ ਨੂੰ। ਇਸ਼ਾਂਤ ਸ਼ਰਮਾ, ਐਂਡਿਊ ਟਾਈ, ਰੋਹਨ ਕਦਮ, ਸਮੀਰ ਰਿਜਵੀ ਅਤੇ ਕੈਸ ਅਹਿਮਦ ਅਨਸੋਲਡ ਹੀ ਰਹਿਣਗੇ। ਅੰਡਰ-19 ਵਿਸ਼ਵ ਕੱਪ ਜੇਤੂ ਵਿਕੀ ਓਸਤਵਾਲ ਖੇਡਣਗੇ, ਦਿੱਲੀ ਦੇ ਲਈ। ਸਿਧਾਰਥ ਕੌਲ ਅਤੇ ਲਵਨਿਥ ਸਿਸੋਦੀਆ ਖੇਡਣਗੇ ਬੈਂਗਲੁਰੂ ਦੇ ਲਈ। ਬੀ ਸਾਈ ਸੁਦਰਸ਼ਨ ਬਣੇ ਗੁਜਰਾਤ ਦੇ ਨਵੇਂ ਟਾਈਟਨ। ਫ੍ਰੈਬੀਅਨ ਐਲਨ ਦੇ ਨਾਲ ਆਰੀਅਨ ਯੂਏਲ ਗਏ ਮੁੰਬਈ।

ਇਹ ਖ਼ਬਰ ਪੜ੍ਹੋ-  14 ਕਰੋੜ ਰੁਪਏ ਬੋਲੀ ਲੱਗਣ 'ਤੇ ਡਰ ਗਏ ਸਨ ਦੀਪਕ ਚਾਹਰ, ਦੱਸੀ ਵਜ੍ਹਾ

ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।
 


author

Gurdeep Singh

Content Editor

Related News