1st ODI : ਭਾਰਤ ਨੇ ਆਸਟਰੇਲੀਆ ਨੂੰ 6 ਵਿਕਟਾਂ ਨਾਲ ਦਿੱਤੀ ਮਾਤ

Saturday, Mar 02, 2019 - 09:22 PM (IST)

1st ODI : ਭਾਰਤ ਨੇ ਆਸਟਰੇਲੀਆ ਨੂੰ 6 ਵਿਕਟਾਂ ਨਾਲ ਦਿੱਤੀ ਮਾਤ

ਹੈਦਰਾਬਾਦ— ਮੇਜ਼ਬਾਨ ਭਾਰਤ ਨੇ ਆਪਣੇ ਗੇਂਦਬਾਜ਼ਾਂ ਦੇ ਦਮਦਾਰ ਪ੍ਰਦਰਸ਼ਨ ਤੋਂ ਬਾਅਦ ਸਾਬਕਾ ਕਪਤਾਨ ਮਹਿੰਦਰ ਸਿੰਘ ਧੋਨੀ (ਅਜੇਤੂ 59) ਤੇ ਕੇਦਾਰ ਜਾਧਵ (ਅਜੇਤੂ 81) ਦੇ ਅਜੇਤੂ ਅਰਧ ਸੈਂਕੜਿਆਂ ਤੇ ਦੋਵਾਂ ਵਿਚਾਲੇ ਸੈਂਕੜੇ ਵਾਲੀ ਸਾਂਝੇਦਾਰੀ ਦੀ ਬਦੌਲਤ ਮਹਿਮਾਨ ਟੀਮ ਆਸਟਰੇਲੀਆ ਨੂੰ 6 ਵਿਕਟਾਂ ਨਾਲ ਹਰਾ ਕੇ 5 ਮੈਚਾਂ ਦੀ ਵਨ ਡੇ ਸੀਰੀਜ਼ ਵਿਚ 1-0 ਦੀ ਬੜ੍ਹਤ ਬਣਾ ਲਈ। 
ਟੀਚੇ ਦਾ ਪਿੱਛਾ ਕਰਨ ਉਤਰੀ ਭਾਰਤੀ ਟੀਮ ਨੂੰ ਹਾਲਾਂਕਿ ਚੋਟੀ ਕ੍ਰਮ ਦੇ ਬੱਲੇਬਾਜ਼ ਸ਼ਿਖਰ ਧਵਨ ਨੂੰ ਜ਼ੀਰੋ 'ਤੇ ਆਊਟ ਹੋਣ ਤੋਂ ਬਾਅਦ ਸੰਘਰਸ਼ ਕਰਨਾ ਪਿਆ  ਸੀ। ਸ਼ਿਖਰ ਦੇ ਆਊਟ ਹੋਣ ਤੋਂ ਬਾਅਦ ਸਲਾਮੀ ਬੱਲੇਬਾਜ਼ ਰੋਹਿਤ ਸ਼ਰਮਾ (37) ਤੇ ਕਪਤਾਨ ਵਿਰਾਟ ਕੋਹਲੀ (44) ਨੇ ਹਾਲਾਤ ਨੂੰ ਕੁਝ ਸੰਭਾਲਿਆ ਪਰ ਇਨ੍ਹਾਂ ਦੋਵਾਂ ਦੇ ਆਊਟ ਹੋਣ ਤੋਂ ਬਾਅਦ ਭਾਰਤ ਉਸ ਸਮੇਂ ਮੁਸ਼ਕਿਲ ਵਿਚ ਫਸ ਗਿਆ ਸੀ ਜਦੋਂ ਚੌਥੇ ਨੰਬਰ 'ਤੇ ਖੇਡਣ ਉਤਰਿਆ ਅੰਬਾਤੀ ਰਾਇਡੂ (13) ਆਊਟ ਹੋ ਗਿਆ। ਇਸ ਤੋਂ ਬਾਅਦ ਸਾਬਕਾ ਕਪਤਾਨ ਧੋਨੀ ਤੇ ਕੇਦਾਰ ਜਾਧਵ ਨੇ ਮੋਰਚਾ ਸੰਭਾਲਿਆ ਤੇ 48.2 ਓਵਰਾਂ 240 ਦੌੜਾਂ ਬਣਾ  ਜਿੱਤ ਭਾਰਤ ਦੀ ਝੋਲੀ ਵਿਚ ਪਾ ਦਿੱਤੀ। 

PunjabKesari

ਇਸ ਤੋਂ ਪਹਿਲਾਂ ਤੇਜ਼ ਗੇਂਦਬਾਜ਼ ਮੁਹੰਮਦ ਸ਼ੰਮੀ, ਚਾਈਨਾਮੈਨ ਗੇਂਦਬਾਜ਼ ਕੁਲਦੀਪ ਯਾਦਵ ਤੇ ਯਾਰਕਮੈਨ ਜਸਪ੍ਰੀਤ ਬੁਮਰਾਹ ਦੇ ਦੋ-ਦੋ ਝਟਕਿਆਂ ਨਾਲ ਭਾਰਤ ਨੇ ਆਸਟਰੇਲੀਆ ਨੂੰ ਸ਼ਨੀਵਾਰ ਨੂੰ 7 ਵਿਕਟਾਂ 'ਤੇ 236 ਦੌੜਾਂ 'ਤੇ ਰੋਕ ਦਿੱਤਾ ਸੀ ਤੇ ਬਾਅਦ ਵਿਚ ਬੱਲੇਬਾਜ਼ਾਂ ਨੇ ਇਸ ਟੀਚੇ ਨੂੰ ਆਸਾਨੀ ਨਾਲ ਹਾਸਲ ਕਰ ਲਿਆ। ਆਸਟਰੇਲੀਆ ਵਲੋਂ ਉਸਮਾਨ ਖਵਾਜਾ ਨੇ 76 ਗੇਂਦਾਂ ਵਿਚ 5 ਚੌਕਿਆਂ ਤੇ 1 ਛੱਕੇ ਦੀ ਮਦਦ ਨਾਲ ਸਭ ਤੋਂ ਵੱਧ 50 ਦੌੜਾਂ ਬਣਾਈਆਂ। ਪਿਛਲੇ ਟੀ-20 ਮੁਕਾਬਲੇ ਵਿਚ ਤੂਫਾਨੀ ਸੈਂਕੜਾ ਬਣਾਉਣ ਵਾਲੇ ਗਲੇਨ ਮੈਕਸਵੈੱਲ ਨੇ 51 ਗੇਂਦਾਂ ਵਿਚ 5 ਚੌਕਿਆਂ ਦੇ ਸਹਾਰੇ 40 ਦੌੜਾਂ ਬਣਾਈਆਂ। 

PunjabKesari

ਮਾਰਕਸ ਸਟੋਇੰਸ ਨੇ 53 ਗੇਂਦਾਂ ਵਿਚ 6 ਚੌਕਿਆਂ ਦੇ ਸਹਾਰੇ 37, ਪੀਟਰ ਹੈਂਡਸਕੌਂਬ ਨੇ 30 ਗੇਂਦਾਂ ਵਿਚ 19, ਡੈਬਿਊ ਮੈਚ ਖੇਡ ਰਹੇ ਐਸ਼ਟਨ ਟਰਨਰ ਨੇ 23 ਗੇਂਦਾਂ 'ਤੇ ਇਕ ਚੌਕੇ ਤੇ ਇਕ ਛੱਕੇ ਦੀ ਮਦਦ ਨਾਲ 21 ਦੌੜਾਂ, ਐਲਕਸ ਕੈਰੀ ਨੇ  37 ਗੇਂਦਾਂ ਵਿਚ 5 ਚੌਕਿਆਂ ਦੇ ਸਹਾਰੇ ਅਜੇਤੂ 36 ਦੌੜਾਂ ਤੇ ਨਾਥਨ ਕਾਲਟਰ ਨਾਇਲ ਨੇ 27 ਗੇਂਦਾਂ ਵਿਚ 28 ਦੌੜਾਂ ਬਣਾਈਆਂ। ਸ਼ੰਮੀ ਨੇ 44 ਦੌੜਾਂ ਦੇ ਕੇ ਮੈਕਸਵੈੱਲ ਤੇ ਟਰਨਰ ਦੀਆਂ ਵਿਕਟ ਲਈਆਂ, ਜਦਕਿ ਕੁਲਦੀਪ ਨੇ 46 ਦੌੜਾਂ ਦੇ ਕੇ ਖਵਾਜਾ ਤੇ ਹੈਂਡਸਕੌਂਬ ਨੂੰ ਪੈਵੇਲੀਅਨ ਭੇਜਿਆ। ਬੁਮਰਾਹ ਨੇ 60 ਦੌੜਾਂ ਦੇ ਕੇ ਦੋ ਵਿਕਟਾਂ ਹਾਸਲ ਕੀਤੀਆਂ।  ਉਸ ਨੇ ਆਸਟਰੇਲੀਆ ਦੇ ਕਪਤਾਨ ਆਰੋਨ ਫਿੰਚ ਨੂੰ ਜ਼ੀਰੋ 'ਤੇ ਆਊਟ ਕਰਨ ਤੋਂ ਬਾਅਦ ਆਖਰੀ ਓਵਰ ਵਿਚ ਕਾਲਟਰ ਨਾਈਲ ਦੀ ਵਿਕਟ ਲਈ।
ਬੁਮਰਾਹ ਦੇ 10 ਓਵਰਾਂ ਵਿਚ 60 ਦੌੜਾਂ ਉਸਦੇ ਪਿਛਲੇ 29 ਵਨ ਡੇ ਵਿਚ ਸਭ ਤੋਂ ਮਹਿੰਗਾ ਅੰਕੜਾ ਹੈ। ਕੇਦਾਰ ਜਾਧਵ ਨੇ 7 ਓਵਰਾਂ ਵਿਚ 71 ਦੌੜਾਂ ਦੇ ਕੇ ਸਟੋਇੰਸ ਦੀ ਵਿਕਟ ਲਈ। ਲੈਫਟ ਆਰਮ ਸਪਿਨਰ  ਰਵਿੰਦਰ ਜਡੇਜਾ ਨੇ ਕੱਸੀ ਹੋਈ ਗੇਂਦਬਾਜ਼ੀ ਕੀਤੀ ਤੇ 10 ਓਵਰਾਂ ਵਿਚ ਸਿਰਫ 33 ਦੌੜਾਂ ਦਿੱਤੀਆਂ। ਕੈਰੀ ਤੇ ਕਾਲਟਰ ਨਾਈਲ ਨੇ 62 ਦੌੜਾਂ ਦੀ ਸਾਂਝੇਦਾਰੀ ਕਰਕੇ ਆਸਟਰੇਲੀਆ ਨੂੰ 6 ਵਿਕਟਾਂ 'ਤੇ 173 ਦੌੜਾਂ ਤੋਂ ਉਭਾਰ ਕੇ 236 ਦੌੜਾਂ ਤਕ ਪਹੁੰਚਾਇਆ। ਇਸ ਤੋਂ ਪਹਿਲਾਂ ਖਵਾਜਾ ਤੇ ਸਟੋਇੰਸ ਨੇ ਦੂਜੀ ਵਿਕਟ ਲਈ 87 ਦੌੜਾਂ ਦੀ ਸਾਂਝੇਦਾਰੀ ਕੀਤੀ ਸੀ।
 


author

Tarsem Singh

Content Editor

Related News