ਨਾਂ ਅਤੇ ਨੰਬਰ ਵਾਲੀ ਨਵੀਂ ਟੈਸਟ ਜਰਸੀ 'ਚ ਨਜ਼ਰ ਆਈ ਟੀਮ ਇੰਡੀਆ

08/21/2019 5:05:29 PM

ਸਪੋਰਸਟ ਡੈਸਕ— ਟੀਮ ਇੰਡਆ ਵੈਸਟਇੰਡੀਜ਼ ਖਿਲਾਫ ਐਂਟੀਗੁਆ ਦੇ ਮੈਦਾਨ 'ਤੇ ਜਦੋਂ ਪਹਿਲਾ ਟੈਸਟ ਮੈਚ ਖੇਡਣ ਉਤਰੇਗੀ ਤਾਂ ਸਭ ਦੀ ਨਜ਼ਰਾਂ ਟੀਮ ਇੰਡੀਆ ਦੀ ਨਵੀਂ ਜਰਸੀ 'ਤੇ ਵੀ ਹੋਵੇਗੀ। ਆਈ. ਸੀ. ਸੀ. ਪਹਿਲਾਂ ਹੀ ਐਲਾਨ ਕਰ ਚੁੱਕੀ ਹੈ ਕਿ ਹੁਣ ਟੈਸਟ ਕ੍ਰਿਕਟ 'ਚ ਵੀ ਖਿਡਾਰੀ ਨਾਂ ਅਤੇ ਨੰਬਰ ਵਾਲੀ ਜਰਸੀ ਨਾਲ ਖੇਡਣਗੇ। ਇਸ ਕ੍ਰਮ ਦੀ ਸ਼ੁਰੂਆਤ ਏਸ਼ੇਜ ਤੋਂ ਹੋ ਚੁੱਕੀ ਹੈ। ਹੁਣ ਟੀਮ ਇੰਡੀਆ ਵੀ ਪਹਿਲੀ ਵਾਰ ਇਸ ਨੰਬਰ ਵਾਲੀ ਜਰਸੀਆਂ 'ਚ ਦਿਖੇਗੀ। ਭਾਰਤੀ ਕਪਤਾਨ ਵਿਰਾਟ ਕੋਹਲੀ ਨੂੰ ਆਪਣੀ ਵਨ-ਡੇ ਵਾਲੀ ਜਰਸੀ ਦੇ ਸਮਾਨ ਹੀ ਨੰਬਰ 18 ਮਿਲਿਆ ਹੈ । ਇਸੇ ਤਰ੍ਹਾਂ ਰਹਾਣੇ, ਪੁਜਾਰਾ, ਪੰਤ ਅਤੇ ਸ਼ਮੀ ਵੀ ਨਵੀਂ ਜਰਸੀ 'ਚ ਨਜ਼ਰ ਆਏ ਹਨ।

ਬਹਰਹਾਲ, ਨਵੀਂ ਜਰਸੀ 'ਚ ਸਭ ਤੋਂ ਪਹਿਲਾਂ ਟੀਮ ਇੰਡੀਆ ਦੇ ਕਪਤਾਨ ਵਿਰਾਟ ਕੋਹਲੀ, ਰਿਸ਼ਭ ਪੰਤ, ਅੰਜਿਕਿਆ ਰਹਾਣੇ, ਚੇਤੇਸ਼ਵਰ ਪੁਜਾਰਾ ਅਤੇ ਕੁਲਦੀਪ ਯਾਦਵ ਨੇ ਫੋਟੋਸ਼ੂਟ ਕਰਾਇਆ ਹੈ ਜੋ ਸੋਸ਼ਲ ਮੀਡੀਆ 'ਤੇ ਵਾਇਰਲ ਚੱਲ ਰਿਹਾ ਹੈ। ਦੱਸ ਦੇਈਏ ਕਿ ਭਾਰਤੀ ਟੀਮ ਵੈਸਟਇੰਡੀਜ਼ ਦੌਰੇ 'ਤੇ ਵਨ-ਡੇ ਅਤੇ ਟੀ-20 ਸੀਰੀਜ਼ ਜਿੱਤ ਚੁੱਕੀ ਹੈ। ਹੁਣ ਦੋ ਮੈਚਾਂ ਦੀ ਟੈਸਟ ਸੀਰੀਜ਼ ਲਈ ਉਨ੍ਹਾਂ ਨੇ ਆਪਣਾ ਅਭਿਆਨ ਸ਼ੁਰੂ ਕਰਨਾ ਹੈ। ਭਾਰਤੀ ਟੀਮ ਦਾ ਪਹਿਲਾ ਟੈਸਟ 22 ਅਗਸਤ ਅਤੇ ਦੂਜਾ 30 ਅਗਸਤ ਨੂੰ ਹੋਣਾ ਹੈ। PunjabKesariPunjabKesariPunjabKesariPunjabKesariPunjabKesariਟੀਮ ਇੰਡੀਆ ਪਹਿਲਾ ਟੈਸਟ ਜਿੱਤ ਕੇ ਟੈਸਟ ਸੀਰੀਜ਼ ਦੀ ਵੀ ਜੇਤੂ ਸ਼ੁਰੂਆਤ ਕਰਨਾ ਚਾਹੇਗੀ। ਟੈਸਟ ਸੀਰੀਜ ਨੂੰ ਲੈ ਕੇ ਭਾਰਤੀ ਕਪਤਾਨ ਵਿਰਾਟ ਕੋਹਲੀ ਪਹਿਲਾਂ ਹੀ ਬੋਲ ਚੁੱਕੇ ਹਨ ਕਿ ਇਸ ਚੈਂਪੀਅਨਸ਼ਿਪ 'ਚ ਬੱਲੇਬਾਜ਼ਾਂ ਨੂੰ ਮੁਸ਼ਕਿਲ ਹੋਵੇਗੀ ਕਿਉਂਕਿ ਇਸ ਤੋਂ ਖੇਡ ਦੀ ਇਕ ਵੱਡੀ ਯੋਜਨਾ ਬਣੇਗੀ। ਪਰ ਇਸ ਨਾਲ ਟੈਸਟ ਕ੍ਰਿਕਟ ਨੂੰ ਅਤੇ ਰੋਚਕ ਬਣਾਉਣ ਦਾ ਰੱਸਤਾ ਵੀ ਆਸਾਨ ਹੋ ਜਾਵੇਗਾ।​​​​​​​PunjabKesariPunjabKesariPunjabKesari


Related News