ਵਿੰਡੀਜ਼ ਖਿਲਾਫ ਅੱਜ ਦੇ ਮੈਚ ''ਚ ਭਾਰਤੀ ਕ੍ਰਿਕਟਰ ਲਾ ਸਕਦੇ ਹਨ ਰਿਕਾਰਡਾਂ ਦੀ ਝੜੀ
Saturday, Aug 03, 2019 - 04:31 PM (IST)

ਸਪੋਰਟਸ ਡੈਸਕ— ਭਾਰਤ ਅਤੇ ਵੈਸਟਇੰਡੀਜ਼ ਵਿਚਾਲੇ ਸ਼ਨੀਵਾਰ ਨੂੰ 3 ਮੈਚਾਂ ਦੀ ਟੀ-20 ਸੀਰੀਜ਼ ਦਾ ਆਗਾਜ਼ ਫਲੋਰਿਡਾ 'ਚ ਹੋਵੇਗਾ। ਟੀਮ ਇੰਡੀਆ 'ਚ ਕਈ ਅਜਿਹੇ ਧਾਕੜ ਕ੍ਰਿਕਟਰ ਮੌਜੂਦ ਹਨ ਜੋ ਆਪਣੇ ਦਮ 'ਤੇ ਮੈਚ ਦਾ ਰੁਖ ਬਦਲ ਸਕਦੇ ਹਨ। ਅੱਜ ਦੇ ਮੈਚ 'ਚ ਕੁਝ ਅਜਿਹੇ ਖਾਸ ਰਿਕਾਰਡ ਬਣਨਗੇ ਜੋ ਕਿ ਭਾਰਤੀ ਖਿਡਾਰੀ ਆਪਣੇ ਨਾਂ ਕਰ ਸਕਦੇ ਹਨ। ਅਜਿਹੇ 'ਚ ਆਓ ਜਾਣਦੇ ਹਾਂ ਪਹਿਲੇ ਟੀ-20 'ਚ ਬਣਨ ਵਾਲੇ ਕੁਝ ਰਿਕਾਰਡ ਬਾਰੇ।
1. ਰੋਹਿਤ ਸ਼ਰਮਾ ਬਣਨਗੇ ਸਿਕਸਰ ਕਿੰਗ
ਰੋਹਿਤ ਸ਼ਰਮਾ ਨੇ ਵੀ ਅਜੇ ਤਕ ਆਪਣੇ ਕੌਮਾਂਤਰੀ ਟੀ-20 ਕਰੀਅਰ 'ਚ 86 ਪਾਰੀਆਂ 'ਚ ਕੁਲ 102 ਛੱਕੇ ਲਗਾਏ ਹਨ। ਰੋਹਿਤ ਪਹਿਲੇ ਟੀ-20 'ਚ 4 ਛੱਕੇ ਮਾਰਦੇ ਹੀ ਇੰਟਰਨੈਸ਼ਨਲ ਟੀ-20 'ਚ ਸਭ ਤੋਂ ਜ਼ਿਆਦਾ ਛੱਕੇ ਲਗਾਉਣ ਦੇ ਰਿਕਾਰਡ ਆਪਣੇ ਨਾਂ ਕਰਨਗੇ। ਰੋਹਿਤ ਤੋਂ ਅੱਗੇ ਕ੍ਰਿਸ ਗੇਲ (105 ਛੱਕੇ) ਅਤੇ ਮਾਰਟਿਨ ਗੁਪਟਿਲ (103 ਛੱਕੇ) ਮੌਜੂਦ ਹਨ।
2. ਵਿਰਾਟ ਕਰਨਗੇ ਇਹ ਕਾਰਨਾਮਾ
ਭਾਰਤੀ ਕਪਤਾਨ ਵਿਰਾਟ ਕੋਹਲੀ ਨੇ ਅਜੇ ਤਕ ਆਪਣੇ ਟੀ-20 ਇੰਟਰਨੈਸ਼ਨਲ 'ਚ 67 ਮੈਚ ਖੇਡੇ ਹਨ ਜਿਸ 'ਚ ਉਨ੍ਹਾਂ ਨੇ 223 ਚੌਕੇ ਲਗਾਏ ਹੈ। ਸ਼੍ਰੀਲੰਕਾ ਦੇ ਸਾਬਕਾ ਬੱਲੇਬਾਜ਼ ਤਿਲਕਰਤਨੇ ਦਿਲਸ਼ਾਨ ਨੇ ਵੀ ਆਪਣੇ ਕੌਮਾਂਤਰੀ ਟੀ-20 ਕਰੀਅਰ 'ਚ 223 ਚੌਕੇ ਲਗਾਏ ਹਨ। ਅਜਿਹੇ 'ਚ ਵਿਰਾਟ 1 ਚੌਕਾ ਲਗਾਉਂਦੇ ਹੀ ਦਿਲਸ਼ਾਨ ਨੂੰ ਪਿੱਛੇ ਛੱਡਦੇ ਹੋਏ ਇੰਟਰਨੈਸ਼ਨਲ ਟੀ-20 'ਚ ਸਭ ਤੋਂ ਜ਼ਿਆਦਾ ਚੌਕੇ ਲਗਾਉਣ ਦਾ ਰਿਕਾਰਡ ਬਣਾ ਲੈਣਗੇ।
3. ਗੁਪਟਿਲ ਨੂੰ ਪਿੱਛੇ ਛੱਡਣਗੇ ਵਿਰਾਟ
ਵਿਰਾਟ ਕੋਹਲੀ 67 ਕੌਮਾਂਤਰੀ ਟੀ-20 ਮੈਚਾਂ 'ਚ ਕੁਲ 2263 ਦੌੜਾਂ ਬਣਾਕੇ ਇਸ ਮਾਮਲੇ 'ਚ ਤੀਜੇ ਨੰਬਰ 'ਤੇ ਕਾਬਜ ਹਨ ਜਦਕਿ ਮਾਰਟਿਨ 2272 ਦੌੜਾਂ ਦੇ ਨਾਲ ਦੂਜੇ ਸਥਾਨ 'ਤੇ ਮੌਜੂਦ ਹਨ। ਵਿਰਾਟ ਜੇਕਰ 9 ਦੌੜਾਂ ਬਣਾ ਲੈਂਦੇ ਹਨ ਤਾਂ ਉਹ ਇੰਟਰਨੈਸ਼ਨਲ ਟੀ-20 'ਚ ਸਭ ਤੋਂ ਜ਼ਿਆਦਾ ਦੌੜਾਂ ਬਣਾਉਣ ਦੇ ਮਾਮਲੇ 'ਚ ਮਾਰਟਿਨ ਗੁਪਟਿਲ ਨੂੰ ਪਿੱਛੇ ਛੱਡਦੇ ਹੋਏ ਦੂਜੇ ਸਥਾਨ 'ਤੇ ਆ ਜਾਣਗੇ।
4. ਰਵਿੰਦਰ ਜਡੇਜਾ ਦੇ 400 ਇੰਟਰਨੈਸ਼ਨਲ ਵਿਕਟ
ਰਵਿੰਦਰ ਜਡੇਡਾ ਨੇ ਅਜੇ ਤਕ ਆਪਣੇ ਇੰਟਰਨੈਸ਼ਨਲ ਕ੍ਰਿਕਟ ਕਰੀਅਰ 'ਚ ਕੁਲ 399 ਵਿਕਟ ਝਟਕਾਏ ਹਨ ਜਿਸ 'ਚ ਉਨ੍ਹਾਂ ਨੇ ਟੈਸਟ 'ਚ 192, ਵਨ-ਡੇ 'ਚ 176 ਅਤੇ ਟੀ-20 'ਚ 31 ਵਿਕਟ ਝਟਕਾਏ ਹਨ। ਜਡੇਜਾ ਅੱਜ ਹੋਣ ਵਾਲੇ ਮੈਚ 'ਚ ਵੈਸਟਇੰਡੀਜ਼ ਖਿਲਾਫ 1 ਵਿਕਟ ਲੈਂਦੇ ਹੀ ਇੰਟਰਨੈਸ਼ਨਲ ਕ੍ਰਿਕਟ ਕਰੀਅਰ 'ਚ 400 ਵਿਕਟਾਂ ਦਾ ਅੰਕੜਾ ਛੂਹ ਲੈਣਗੇ।