ਟਾਟਾ ਸਟੀਲ ਮਾਸਟਰਸ : ਆਨੰਦ ਨੇ ਕਾਰਲਸਨ ਨੂੰ ਡਰਾਅ ''ਤੇ ਰੋਕਿਆ

Sunday, Jan 19, 2020 - 07:37 PM (IST)

ਟਾਟਾ ਸਟੀਲ ਮਾਸਟਰਸ : ਆਨੰਦ ਨੇ ਕਾਰਲਸਨ ਨੂੰ ਡਰਾਅ ''ਤੇ ਰੋਕਿਆ

ਵਿਜਕ ਆਨ ਜੀ :  ਵਿਸ਼ਵਨਾਥਨ ਆਨੰਦ ਨੇ ਟਾਟਾ ਸਟੀਲ ਮਾਸਟਰਸ ਦੇ ਸੱਤਵੇਂ ਦੌਰ ਵਿਚ ਵਿਸ਼ਵ ਚੈਂਪੀਅਨ ਮੈਗਨਸ ਕਾਰਲਸਨ ਨਾਲ ਡਰਾਅ ਖੇਡਿਆ। ਸਫੇਦ ਮੋਹਰਿਆਂ ਨਾਲ ਖੇਡਦੇ ਹੋਏ ਆਨੰਦ ਨੇ ਕਾਰਲਸਨ ਦੀਆਂ ਗਲਤੀਆਂ ਦਾ ਪੂਰਾ ਫਾਇਦਾ ਚੁੱਕਿਆ। ਟੂਰਨਾਮੈਂਟ ਦੇ ਛੇ ਦੌਰ ਬਾਕੀ ਹਨ ਜਦਕਿ ਆਨੰਦ, ਕਾਰਲਸਨ ਤੇ ਤਿੰਨ ਹੋਰ ਸਾਂਝੇ ਤੌਰ 'ਤੇ ਪੰਜਵੇਂ ਸਥਾਨ 'ਤੇ ਹਨ। 16 ਸਾਲਾ ਅਲੀਰਜਾ ਫਿਰੋਜਾ ਨੇ ਅਮਰੀਕਾ ਦੇ ਜੇਫਰੀ ਸ਼ਿਯੋਂਗ ਨੂੰ ਹਰਾ ਕੇ ਸਿੰਗਲ ਬੜ੍ਹਤ ਬਣਾ ਲਈ, ਹੈ, ਜਿਸ ਦੇ 7 ਵਿਚੋਂ 5 ਅੰਕ ਹਨ। ਚੈਲੰਜਰ ਵਰਗ ਵਿਚ ਨਿਹਾਲ ਸਰੀਨ ਨੇ ਕਜਾਕਿਸਤਾਨ ਦੀ ਦਿਨਾਰਾ ਸਾਦੂਆਕਾਸੋਵਾ ਨੂੰ ਹਰਾਆਿ। ਭਾਰਤ ਦਾ ਸੂਰਯਸ਼ੇਖਰ ਗਾਂਗੁਲੀ ਸਾਂਝੇ ਤੌਰ 'ਤੇ ਦੂਜੇ ਸਥਾਨ 'ਤੇ ਹੈ।


Related News