ਤਾਹਿਰ ਦਾ ''ਪਰਪਲ ਕੈਪ'' ''ਤੇ ਕਬਜ਼ਾ, ਮਿਡਲ ਓਵਰਾਂ ''ਚ ਹਾਸਲ ਕੀਤੀਆਂ ਸਭ ਤੋਂ ਜ਼ਿਆਦਾ ਵਿਕਟਾਂ

Sunday, May 12, 2019 - 10:02 PM (IST)

ਤਾਹਿਰ ਦਾ ''ਪਰਪਲ ਕੈਪ'' ''ਤੇ ਕਬਜ਼ਾ, ਮਿਡਲ ਓਵਰਾਂ ''ਚ ਹਾਸਲ ਕੀਤੀਆਂ ਸਭ ਤੋਂ ਜ਼ਿਆਦਾ ਵਿਕਟਾਂ

ਜਲੰਧਰ— ਚੇਨਈ ਸੁਪਰ ਕਿੰਗਜ਼ ਦੇ ਸਟਾਰ ਸਪਿਨਰ ਇਮਰਾਨ ਤਾਹਿਰ ਆਖਿਰਕਾਰ 'ਪਰਪਲ ਕੈਪ' 'ਤੇ ਕਬਜ਼ਾ ਕਰਨ 'ਚ ਸਫਲ ਹੋ ਗਿਆ ਹੈ। ਆਈ. ਪੀ. ਐੱਲ.-12 ਦੇ ਫਾਈਨਲ ਮੁਕਾਬਲੇ 'ਚ ਮੁੰਬਈ ਵਿਰੁੱਧ ਤਾਹਿਰ ਨੇ 2 ਵਿਕਟਾਂ ਹਾਸਲ ਕਰਕੇ ਇਹ ਰਿਕਾਰਡ ਆਪਣੇ ਨਾਂ ਕਰ ਲਿਆ। ਤਾਹਿਰ ਤੋਂ ਪਹਿਲਾਂ ਇਹ ਕੈਪ ਦਿੱਲੀ ਕੈਪੀਟਲਸ ਦੇ ਕਾਸਿਗੋ ਰਬਾਡਾ ਦੇ ਨਾਂ ਸੀ ਜਿਸ ਨੇ ਕੁੱਲ 25 ਵਿਕਟਾਂ ਹਾਸਲ ਕੀਤੀਆਂ ਸਨ।
26 ਇਮਰਾਨ ਤਾਹਿਰ, ਚੇਨਈ ਸੁਪਰ ਕਿੰਗਜ਼
25 ਕਾਸਿਗੋ ਰਬਾਡਾ, ਦਿੱਲੀ ਕੈਪੀਟਲਸ
20 ਸ਼੍ਰੇਅਸ ਗੋਪਾਲ, ਰਾਜਸਥਾਨ ਰਾਇਲਜ਼
20 ਦੀਪਰ ਚਹਾਰ, ਚੇਨਈ ਸੁਪਰ ਕਿੰਗਜ਼
19 ਖਲੀਲ ਅਹਿਮਦ, ਹੈਦਰਾਬਾਦ
ਆਈ. ਪੀ. ਐੱਲ.-12 : 7-15 ਓਵਰਾਂ ਦੇ ਵਿਚਾਲੇ ਹਾਸਲ ਕੀਤੀਆਂ ਵਿਕਟਾਂ

PunjabKesari
ਤਾਹਿਰ ਦੇ ਇਸ ਰਿਕਾਰਡ ਦੀ ਸਭ ਤੋਂ ਵੱਡੀ ਖਾਸੀਅਤ ਇਹ ਹੈ ਕਿ ਉਸ ਨੇ 26 'ਚੋਂ 23 ਸ਼ਿਕਾਰ ਤਾਂ 7-15 ਓਵਰਾਂ ਦੇ ਵਿਚਕਾਰ ਹੀ ਕੀਤੇ ਸਨ। ਦੇਖੋਂ ਰਿਕਾਰਡ—
23 ਇਮਰਾਨ ਤਾਹਿਰ
11 ਸ਼੍ਰੇਅਸ ਗੋਪਾਲ
10 ਰਵਿੰਦਰ ਜਡੇਜਾ
10 ਰਵੀਚੰਦਰਨ ਅਸ਼ਵਿਨ
10 ਅਮਿਤ ਮਿਸ਼ਰਾ
10 ਯੁਜਵੇਂਦਰ ਚਾਹਲ
ਸੀਜ਼ਨ 'ਚ ਮੋਸਟ ਡਾਟ ਬਾਲ ਸੁੱਟਣ 'ਚ 5ਵੇਂ ਨੰਬਰ 'ਤੇ

PunjabKesari
188 ਦੀਪਕ ਚਹਾਰ, ਚੇਨਈ ਸੁਪਰ ਕਿੰਗਜ਼
168 ਭੁਵਨੇਸ਼ਵਰ ਕੁਮਾਰ, ਹੈਦਰਾਬਾਦ
166 ਰਾਸ਼ਿਦ ਖਾਨ, ਹੈਦਰਾਬਾਦ
156 ਜਸਪ੍ਰੀਤ ਬੁਮਰਾਹ, ਮੁੰਬਈ ਇੰਡੀਅਨਜ਼
149 ਇਮਰਾਨ ਤਾਹਿਰ, ਚੇਨਈ ਸੁਪਰ ਕਿੰਗਜ਼


author

Gurdeep Singh

Content Editor

Related News