ਤਬਰੇਜ਼ ਸ਼ਮਸੀ ਦਾ ਇਸ ਅੰਦਾਜ ''ਚ ਜਸ਼ਨ ਮਨਾਉਣਾ ਹੋਇਆ ਬੈਨ

12/08/2018 2:34:47 PM

ਨਵੀਂ ਦਿੱਲੀ—ਸਾਊਥ ਅਫਰੀਕਾ ਦੇ ਚਾਈਨਾਮੈਨ ਗੇਂਦਬਾਜ਼ ਤਬਰੇਜ਼ ਸ਼ਮਸੀ ਦੇ ਜਸ਼ਨ ਮਨਾਉਣ ਦੇ ਅੰਦਾਜ 'ਤੇ ਆਈ.ਸੀ.ਸੀ. ਨੇ ਬੈਨ ਲਗਾ ਦਿੱਤਾ ਹੈ। ਤਬਰੇਜ਼ ਸ਼ਮਸੀ ਨੇ ਸਾਊਥ ਅਫਰੀਕਾ 'ਚ ਚੱਲ ਰਹੀ ਟੀ-20 ਲੀਗ 'ਚ ਪਾਰਲ ਰਾਕਸ ਲਈ ਖੇਡਦੇ ਹੋਏ ਅਜੀਬੋਗਰੀਬ ਅੰਦਾਜ 'ਚ ਜਸ਼ਨ ਮਨਾਇਆ। ਉਨ੍ਹਾਂ ਨੇ ਬੱਲੇਬਾਜ਼ ਨੂੰ ਆਊਟ ਕਰਨ ਤੋਂ ਬਾਅਦ ਆਪਣੇ ਮੂੰਹ 'ਤੇ ਮਾਸਕ ਪਹਿਨ ਲਿਆ, ਆਈ.ਸੀ.ਸੀ. ਨੇ ਬੁੱਧਵਾਰ ਨੂੰ ਤਬਰੇਜ਼ ਨੂੰ ਇਹ ਜਾਣਕਾਰੀ ਦਿੱਤੀ ਕਿ ਇਸ ਤਰ੍ਹਾਂ ਨਾਲ ਜਸ਼ਨ ਮਨਾਉਣਾ ਸਹੀ ਨਹੀਂ ਅਤੇ ਆਈ.ਸੀ.ਸੀ. ਨੇ ਇਸ 'ਤੇ ਬੈਨ ਲਗਾ ਦਿੱਤਾ ਹੈ।
 

ਸ਼ਮਸੀ ਨੇ ਅਜਿਹਾ ਜਸ਼ਨ ਪਹਿਲੀ ਵਾਰ ਨਹੀਂ ਮਨਾਇਆ ਹੈ, ਉਹ ਇੰਡੀਅਨ ਪ੍ਰੀਮੀਅਰ ਲੀਗ 'ਚ ਡੇਵਿਡ ਵਾਰਨਰ ਨੂੰ ਆਊਟ ਕਰਨ ਤੋਂ ਬਾਅਦ ਵੀ ਅਜਿਹਾ ਜਸ਼ਨ ਮਨਾ ਚੁੱਕੇ ਹਨ। ਕੈਰੇਬਿਅਨ ਪ੍ਰੀਮੀਅਰ ਲੀਗ 'ਚ ਵੀ ਇਸ ਅੰਦਾਜ਼ 'ਚ ਉਨ੍ਹਾਂ ਨੇ ਜਸ਼ਨ ਮਨਾਇਆ ਹੈ। ਸ਼ਮਸੀ ਦਾ ਜਸ਼ਨ ਕ੍ਰਿਕਟ ਦੀ ਦੁਨੀਆ 'ਚ ਕਾਫੀ ਮਸ਼ਹੂਰ ਹੈ। ਉਹ ਬਸ ਡ੍ਰਾਈਵਰ ਸੈਲੀਬ੍ਰੇਸ਼ਨ ਅਤੇ ਬੂਟਾਂ ਨੂੰ ਮੋਬਾਇਲ ਫੋਨ ਬਣਾਉਣ ਵਰਗਾ ਜਸ਼ਨ ਵੀ ਮਨ੍ਹ ਚੁੱਕੇ ਹਨ।
 

ਆਪਣੇ ਖਾਸ ਜਸ਼ਨ ਤੇ ਬੈਨ ਲੱਗਣ ਤੋਂ ਬਾਅਦ ਸ਼ਮਸੀ ਨਿਰਾਸ਼ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਉਹ ਜਸ਼ਨ ਨਾਲ ਕਿਸੇ ਬੱਲੇਬਾਜ਼ ਦੀ ਬੇਇੱਜਤੀ ਨਹੀਂ ਕਰਦੇ ਹਨ, ਉਨ੍ਹਾਂ ਕਿਹਾ,' ਮੈਚ 'ਚ ਇਕ ਗੇਂਦਬਾਜ਼ 'ਤੇ ਕਾਫੀ ਦਬਾਅ ਹੁੰਦਾ ਹੈ। ਮੈਂ ਆਪਣੇ ਜਸ਼ਨ ਨਾਲ ਦਬਾਅ ਘੱਟ ਕਰਨ ਦੀ ਕੋਸ਼ਿਸ਼ ਕਰਦਾ ਹਾਂ।'

 


suman saroa

Content Editor

Related News