ਮਸ਼ਹੂਰ ਸਾਊਥ ਅਦਾਕਾਰ ਦਾ ਹੋਇਆ ਦੇਹਾਂਤ, ਘਰ 'ਚ ਮਿਲੀ ਇਸ ਹਾਲਤ 'ਚ ਲਾਸ਼

06/14/2024 9:58:58 AM

ਬਾਲੀਵੁੱਡ ਡੈਸਕ- ਹਾਲ ਹੀ 'ਚ ਸਾਊਥ ਫਿਲਮ ਇੰਡਸਟਰੀ ਤੋਂ ਇਕ ਹੈਰਾਨ ਕਰਨ ਵਾਲੀ ਖ਼ਬਰ ਸਾਹਮਣੇ ਆਈ ਹੈ। ਸਾਊਥ ਅਦਾਕਾਰ ਪ੍ਰਦੀਪ ਵਿਜਯਨ ਇਸ ਦੁਨੀਆ 'ਚ ਨਹੀਂ ਰਹੇ।12 ਜੂਨ ਨੂੰ ਉਹ ਆਪਣੇ ਘਰ 'ਚ ਮ੍ਰਿਤਕ ਪਾਏ ਗਏ ਸਨ। ਜਦੋਂ ਦੋ ਦਿਨਾਂ ਤੱਕ ਅਦਾਕਾਰ ਬਾਰੇ ਕੋਈ ਖ਼ਬਰ ਨਹੀਂ ਮਿਲੀ ਤਾਂ ਉਸ ਦਾ ਦੋਸਤ ਉਸ ਨੂੰ ਦੇਖਣ ਲਈ ਉਸ ਦੇ ਘਰ ਪਹੁੰਚ ਗਿਆ। ਹਾਲਾਂਕਿ, ਅਦਾਕਾਰ ਦੀ ਮੌਤ ਕਿਵੇਂ ਹੋਈ ਇਸ ਬਾਰੇ ਜਾਣਕਾਰੀ ਨਹੀਂ ਮਿਲੀ ਹੈ। ਪੁਲਸ ਮੌਤ ਦੇ ਕਾਰਨਾਂ ਦਾ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੀ ਹੈ।

ਇਹ ਖ਼ਬਰ ਵੀ ਪੜ੍ਹੋ- ਅਦਾਕਾਰਾ ਸੰਨੀ ਲਿਓਨ ਦੀ ਪਰਫਾਰਮੈਂਸ 'ਤੇ ਕੇਰਲ ਯੂਨੀਵਰਸਿਟੀ ਦੇ VC ਨੇ ਲਗਾਈ ਪਾਬੰਦੀ, ਜਾਣੋ ਮਾਮਲਾ

ਪ੍ਰਦੀਪ ਵਿਜਯਨ ਚੇੱਨਈ ਦੇ ਪਲਵੱਕਮ 'ਚ ਸ਼ੰਕਰਾਪੁਰਮ ਫਸਟ ਸਟ੍ਰੀਟ 'ਚ ਇਕੱਲਾ ਰਹਿੰਦਾ ਸੀ। ਉਸ ਨੇ ਹਾਲ ਹੀ 'ਚ ਸਾਹ ਲੈਣ 'ਚ ਤਕਲੀਫ ਅਤੇ ਚੱਕਰ ਆਉਣ ਦੀ ਸ਼ਿਕਾਇਤ ਕੀਤੀ ਸੀ। ਮੀਡੀਆ ਰਿਪੋਰਟਾਂ ਮੁਤਾਬਕ ਜਦੋਂ ਕਈ ਵਾਰ ਫੋਨ ਕਰਨ ਦੇ ਬਾਵਜੂਦ ਪ੍ਰਦੀਪ ਵੱਲੋਂ ਕੋਈ ਜਵਾਬ ਨਹੀਂ ਆਇਆ ਤਾਂ ਉਸ ਦਾ ਇੱਕ ਦੋਸਤ ਉਸ ਨੂੰ ਦੇਖਣ ਲਈ ਉਸ ਦੇ ਘਰ ਪਹੁੰਚਿਆ, ਜਿੱਥੇ ਉਹ ਮ੍ਰਿਤਕ ਪਾਇਆ ਗਿਆ।

ਇਹ ਖ਼ਬਰ ਵੀ ਪੜ੍ਹੋ- ਸੈਲਫੀ ਲੈਣ ਲਈ ਫੈਨਜ਼ ਕਰ ਰਿਹਾ ਸੀ ਤਾਪਸੀ ਪੰਨੂ ਦਾ ਪਿੱਛਾ, ਅਦਾਕਾਰਾ ਨੂੰ ਆਇਆ ਗੁੱਸਾ

ਦੱਸਿਆ ਜਾ ਰਿਹਾ ਹੈ ਕਿ ਪ੍ਰਦੀਪ ਦੇ ਘਰ ਦਾ ਦਰਵਾਜ਼ਾ ਬੰਦ ਸੀ। ਦੋਸਤ ਦੇ ਕਈ ਵਾਰ ਖੜਕਾਉਣ ਦੇ ਬਾਵਜੂਦ ਅਦਾਕਾਰ ਨੇ ਦਰਵਾਜ਼ਾ ਨਹੀਂ ਖੋਲ੍ਹਿਆ, ਜਿਸ ਤੋਂ ਬਾਅਦ ਦੋਸਤ ਨੇ ਪੁਲਸ ਨੂੰ ਸੂਚਨਾ ਦਿੱਤੀ। ਪੁਲਸ ਨੇ ਫਾਇਰ ਬਿਗ੍ਰੇਡ ਦੀ ਟੀਮ ਨਾਲ ਮਿਲ ਕੇ ਘਰ ਦਾ ਦਰਵਾਜ਼ਾ ਤੋੜਿਆ | ਪੁਲਸ ਨੂੰ ਅਦਾਕਾਰ ਦੇ ਸਿਰ 'ਤੇ ਸੱਟ ਦੇ ਨਿਸ਼ਾਨ ਵੀ ਮਿਲੇ ਹਨ। ਅਦਾਕਾਰ ਦੀ ਲਾਸ਼ ਨੂੰ ਪੋਸਟਮਾਰਟਮ ਲਈ ਹਸਪਤਾਲ ਭੇਜ ਦਿੱਤਾ ਗਿਆ ਹੈ। ਫਿਲਹਾਲ ਇਸ ਮਾਮਲੇ 'ਚ ਪੁਲਸ ਦਾ ਕੋਈ ਅਧਿਕਾਰਤ ਬਿਆਨ ਸਾਹਮਣੇ ਨਹੀਂ ਆਇਆ ਹੈ।ਅਦਾਕਾਰ ਨੇ  'ਥੀਗਿਡੀ ' ਅਤੇ 'ਹੇ! ਸਿਨਾਮਿਕਾ' ਸਮੇਤ ਕਈ ਫਿਲਮਾਂ 'ਚ ਖਲਨਾਇਕ ਅਤੇ ਕਾਮੇਡੀ ਅਦਾਕਾਰ ਵਜੋਂ ਕੰਮ ਕੀਤਾ। 

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


Harinder Kaur

Content Editor

Related News