ਬੈਨ ਹੋ ਸਕਦਾ ਹੈ X, ਸਮਾਜ ‘ਚ ਗੰਦਗੀ ਫੈਲਾਉਣ ਦੇ ਦੋਸ਼! ਇਸ ਦੇਸ਼ ਵਿੱਚ ਐਲਨ ਮਸਕ ਦੀ ਸਾਈਟ ਬੈਨ ਕਰਨ ਦੀ ਤਿਆਰੀ

06/15/2024 2:15:28 PM

ਜਲੰਧਰ, ਐਲਨ ਮਸਕ ਜਦੋਂ ਤੋਂ X ਦਾ ਮਾਲਕ ਬਣਿਆ ਹੈ, X ਵਿਵਾਦਾਂ ਵਿੱਚ ਰਿਹਾ ਹੈ। ਕਈ ਵਾਰ ਐਕਸ ਆਪਣੀਆਂ ਨੀਤੀਆਂ ਨੂੰ ਲੈ ਕੇ ਵਿਵਾਦਾਂ ਵਿੱਚ ਰਿਹਾ ਹੈ ਅਤੇ ਐਲਨ ਮਸਕ ਦਾ ਵਿਵਾਦਾਂ ਨਾਲ ਲੰਬਾ ਸਬੰਧ ਰਿਹਾ ਹੈ। ਹੁਣ ਐਕਸ ਨੂੰ ਲੈ ਕੇ ਇੰਡੋਨੇਸ਼ੀਆ ਵਿੱਚ ਇੱਕ ਵਿਵਾਦ ਸ਼ੁਰੂ ਹੋ ਗਿਆ ਹੈ ਅਤੇ ਇਹ ਵਿਵਾਦ X ਦੀ ਨਵੀਂ ਨੀਤੀ ਨੂੰ ਲੈ ਕੇ ਹੈ। ਐਲਨ ਮਸਕ ਨੇ ਕੁਝ ਦਿਨ ਪਹਿਲਾਂ ਹੀ ਆਪਣੇ ਪਲੇਟਫਾਰਮ X 'ਤੇ ਬਾਲਗ ਸਮੱਗਰੀ (ਅਡਲਟ ਕੰਟੈਂਟ) ਨੂੰ ਮਨਜ਼ੂਰੀ ਦਿੱਤੀ ਹੈ।

ਨੀਤੀ ਬਦਲਣੀ ਪਵੇਗੀ

ਐਕਸ ਦੀ ਇਸ ਨੀਤੀ ਨੂੰ ਲੈ ਕੇ ਇੰਡੋਨੇਸ਼ੀਆ ਸਰਕਾਰ ਨੇ ਐਲਨ ਮਸਕ ਨੂੰ ਚੇਤਾਵਨੀ ਦਿੱਤੀ ਹੈ। ਸਰਕਾਰ ਨੇ ਕਿਹਾ ਹੈ ਕਿ ਜੇਕਰ ਐਲਨ ਮਸਕ ਆਪਣੀ ਅਡਲਟ ਪਾਲਸੀ ‘ਚ ਬਦਲਾਓ ਨਹੀਂ ਕਰਦਾ ਤਾਂ ਐਕਸ 'ਤੇ ਪਾਬੰਦੀ ਲਗਾ ਦਿੱਤੀ ਜਾਵੇਗੀ। ਇਹ ਜਾਣਕਾਰੀ ਇੰਡੋਨੇਸ਼ੀਆ ਦੇ ਸੰਚਾਰ ਅਤੇ ਸੂਚਨਾ ਵਿਗਿਆਨ ਮੰਤਰੀ ਬੁਡੀ ਅਰੀ ਸੇਤਿਆਦੀ ਨੇ ਦਿੱਤੀ ਹੈ।

ਅਡਲਟ ਕੰਟੈਂਟ ਵਿਰੁੱਧ 2008 ਵਿੱਚ ਬਣਾਇਆ ਗਿਆ ਸੀ ਕਾਨੂੰਨ

ਇੰਡੋਨੇਸ਼ੀਆ ਵਿੱਚ, ਇਸ ਕਿਸਮ ਦੀ ਸਮੱਗਰੀ ਬਾਰੇ ਇੱਕ ਕਾਨੂੰਨ 2008 ਵਿੱਚ ਬਣਾਇਆ ਗਿਆ ਸੀ ਅਤੇ ਉਦੋਂ ਤੋਂ ਇਸ 'ਤੇ ਬੈਨ ਹੈ। ਨਵੀਂ ਨੀਤੀ ਦੇ ਤਹਿਤ, X ਉਪਭੋਗਤਾ ਹੁਣ ਪਲੇਟਫਾਰਮ 'ਤੇ ਅਡਲਟ ਸਮੱਗਰੀ ਨੂੰ ਸ਼ੇਅਰ ਕਰ ਸਕਦਦੇ ਹਨ ਅਤੇ ਦੇਖ ਵੀ ਸਕਦੇ ਹਨ। ਭਾਰਤ ਵਿੱਚ ਵੀ X ਨੂੰ ਬੈਨ ਕੀਤਾ ਜਾ ਸਕਦਾ ਹੈ, ਕਿਉਂਕਿ ਭਾਰਤ ਵਿੱਚ ਔਨਲਾਈਨ ਅਡਲਟ ਕੰਟੈਂਟ ਪਹਿਲਾਂ ਹੀ ਪਾਬੰਦੀਸ਼ੁਦਾ ਹੈ।

ਪਹਿਲੀ ਵਾਰ ਬੈਨ ਨਹੀਂ ਹੋ ਰਿਹਾ X

ਇੰਡੋਨੇਸ਼ੀਆ ਦੇ ਸੰਚਾਰ ਅਤੇ ਸੂਚਨਾ ਵਿਗਿਆਨ ਮੰਤਰੀ ਨੇ ਆਪਣੇ ਇਕ ਬਿਆਨ ਵਿੱਚ ਕਿਹਾ ਹੈ ਕਿ ਇਸ ਸਬੰਧੀ ਐਕਸ ਨੂੰ ਇਕ ਖਤ ਵੀ ਭੇਜਿਆ ਜਾ ਚੁੱਕਾ ਹੈ ਪਰ ਕੰਪਨੀ ਨੇ ਇਸ ਖਤ ਦਾ ਹਾਲੇ ਤਕ ਕੋਈ ਜਵਾਨ ਨਹੀਂ ਦਿੱਤਾ ਹੈ। ਅਜਿਹੇ 'ਚ ਜਲਦ ਹੀ ਐਕਸ ਨੂੰ ਬੈਨ ਕੀਤਾ ਜਾ ਸਕਦਾ ਹੈ। ਇਹ ਪਹਿਲੀ ਵਾਰ ਨਹੀਂ ਹੈ ਜਦੋਂ ਇੰਡੋਨੇਸ਼ੀਆ ਵਿੱਚ ਸਰਕਾਰ ਵਲੋਂ ਐਲਨ ਮਸਕ ਨੂੰ ਕੋਈ ਧਮਕੀ ਦਿੱਤੀ ਗਈ ਹੈ। ਇਸ ਤੋਂ ਪਹਿਲਾਂ, ਜਦੋਂ ਟਵਿੱਟਰ ਦਾ ਨਾਮ ਬਦਲ ਕੇ X.com ਕਰ ਦਿੱਤਾ ਗਿਆ ਸੀ, ਤਾਂ ਉਸ ਵੇਲੇ ਵੀ ਇੰਡੋਨੇਸ਼ੀਆ ਵਿੱਚ ਇਸਨੂੰ ਅਡਲਟ ਸਾਈਟ ਮੰਨਦੇ ਹੋਏ ਬਲਾਕ ਕਰ ਦਿੱਤਾ ਗਿਆ ਸੀ, ਹਾਲਾਂਕਿ ਬਾਅਦ ਵਿੱਚ ਇਸਨੂੰ ਅਨਬਲਾਕ ਕਰ ਦਿੱਤਾ ਗਿਆ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8


DILSHER

Content Editor

Related News