ਰਵਨੀਤ ਬਿੱਟੂ ਦੇ ਮੰਤਰੀ ਬਣਨ 'ਤੇ ਮਾਨਸਾ 'ਚ ਲੱਡੂ ਵੰਡ ਕੇ ਮਨਾਏ ਗਏ ਜਸ਼ਨ
Monday, Jun 10, 2024 - 02:15 PM (IST)
ਮਾਨਸਾ(ਸੰਦੀਪ ਮਿੱਤਲ)- ਕੇਂਦਰ ਵਿੱਚ ਲਗਾਤਾਰ ਤੀਜੀ ਵਾਰ ਮੋਦੀ ਸਰਕਾਰ ਬਣਨ 'ਤੇ ਜਿੱਥੇ ਪਾਰਟੀ ਵਰਕਰਾਂ ਵਿੱਚ ਉਤਸ਼ਾਹ ਪਾਇਆ ਗਿਆ। ਉੱਥੇ ਹੀ ਮੋਦੀ ਕੈਬਨਿਟ ਵਿੱਚ ਪੰਜਾਬ ਵਿੱਚੋਂ ਨੌਜਵਾਨ ਨੇਤਾ ਸਵ: ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਦੇ ਪੋਤਰੇ ਰਵਨੀਤ ਸਿੰਘ ਬਿੱਟੂ ਨੂੰ ਕੇਂਦਰ ਵਿੱਚ ਰਾਜ ਮੰਤਰੀ ਦੀ ਸਹੁੰ ਚੁਕਾਏ ਜਾਣ 'ਤੇ ਵਰਕਰਾਂ ਅਤੇ ਆਗੂਆਂ ਵਿੱਚ ਵਿਆਹ ਵਰਗਾ ਚਾਅ ਹੈ। ਇਸ ਮੌਕੇ ਭਾਜਪਾ ਜ਼ਿਲ੍ਹਾ ਮਾਨਸਾ ਦੇ ਸੀਨੀਅਰ ਮੀਤ ਪ੍ਰਧਾਨ ਮੁਨੀਸ਼ ਕੁਮਾਰ ਬੱਬੀ ਦਾਨੇਵਾਲੀਆ ਅਤੇ ਭਾਜਪਾ ਜ਼ਿਲ੍ਹਾ ਮਾਨਸਾ ਦੇ ਸਾਬਕਾ ਪ੍ਰਧਾਨ ਸਤੀਸ਼ ਕੁਮਾਰ ਗੋਇਲ ਦੀ ਅਗਵਾਈ ਵਿੱਚ ਸ਼ਹਿਰ ਵਿੱਚ ਜਸ਼ਨ ਮਨਾਏ ਅਤੇ ਲੱਡੂ ਵੰਡ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਰਵਨੀਤ ਬਿੱਟੂ ਦੇ ਮੰਤਰੀ ਬਣਨ ਦੀ ਖੁਸ਼ੀ ਵਿੱਚ ਇੱਕ-ਦੂਜੇ ਦਾ ਮੂੰਹ ਮਿੱਠਾ ਕਰਵਾਇਆ ਗਿਆ।
ਇਹ ਵੀ ਪੜ੍ਹੋ- ਸੁਨਾਮ 'ਚ ਵੱਡਾ ਹਾਦਸਾ, ਸ਼ੈਲਰ ਦੀ ਕੰਧ ਡਿੱਗਣ ਕਾਰਨ 3 ਮਜ਼ਦੂਰਾਂ ਦੀ ਦਰਦਨਾਕ ਮੌਤ
ਇਸ ਮੌਕੇ ਆਗੂਆਂ ਨੇ ਦੇਸ਼ ਦੇ ਪ੍ਰਧਾਨ ਮੰਤਰੀ ਅਤੇ ਰਵਨੀਤ ਬਿੱਟੂ ਨੂੰ ਅਪੀਲ ਕੀਤੀ ਕਿ ਮਾਨਸਾ ਜ਼ਿਲ੍ਹੇ ਵਿੱਚ ਵਿਸ਼ੇਸ਼ ਧਿਆਨ ਦਿੰਦਿਆਂ ਹੋਇਆ ਵੱਡੇ ਉਦਯੋਗ ਲਗਾਏ ਜਾਣ ਤਾਂ ਜੋ ਬੇਰੁਜ਼ਗਾਰੀ ਨੂੰ ਠੱਲ੍ਹ ਪੈ ਸਕੇ। ਉਨ੍ਹਾਂ ਇਹ ਵੀ ਕਿਹਾ ਕਿ ਪਹਿਲ ਦੇ ਆਧਾਰ 'ਤੇ ਜ਼ਿਲ੍ਹੇ ਮੁਤਾਬਕ ਭਾਜਪਾ ਆਗੂਆਂ ਅਤੇ ਵਪਾਰੀਆਂ ਨਾਲ ਮੀਟਿੰਗਾਂ ਕਰਕੇ ਰਵਨੀਤ ਬਿੱਟੂ ਵਪਾਰੀਆਂ ਦੀਆਂ ਸਮੱਸਿਆਵਾਂ ਸੁਣ ਕੇ ਉਨ੍ਹਾਂ ਦਾ ਹੱਲ ਕਰਨ ਤਾਂ ਜੋ ਆਉਣ ਵਾਲੀਆਂ 2027 ਦੀਆਂ ਵਿਧਾਨ ਸਭਾ ਚੋਣਾਂ ਦਾ ਨੀਂਹ ਪੱਥਰ ਰੱਖਿਆ ਜਾ ਸਕੇ। ਇਸ ਮੌਕੇ ਅਮਰਜੀਤ ਸਿੰਘ ਕਟੋਦੀਆ, ਸਮੀਰ ਛਾਬੜਾ, ਮੱਖਣ ਲਾਲ, ਸੁਨੀਲ ਸ਼ਰਮਾ, ਮਾਧੋ ਮੁਰਾਰੀ, ਆਸ਼ੀਸ਼ ਅਗਰਵਾਲ, ਰੋਹਿਤ ਬਾਂਸਲ, ਅਜੈ ਗੋਤਮ, ਯਸ਼ਪਾਲ ਕਾਕਾ, ਮੰਜੂ ਮਿੱਤਲ ਤੋਂ ਇਲਾਵਾ ਹੋਰ ਵੀ ਮੌਜੂਦ ਸਨ।
ਇਹ ਵੀ ਪੜ੍ਹੋ- ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਆਉਣ ਵਾਲੇ ਸ਼ਰਧਾਲੂਆਂ ਲਈ SGPC ਨੇ ਜਾਰੀ ਕੀਤੇ ਨਵੇਂ ਆਦੇਸ਼ (ਵੀਡੀਓ)
ਪਟਾਖੇ ਅਤੇ ਆਤਿਸ਼ਬਾਜੀ ਵੀ ਕੀਤੀ
ਰਵਨੀਤ ਸਿੰਘ ਬਿੱਟੂ ਨੂੰ ਕੈਬਨਿਟ ਵਿੱਚ ਰਾਜ ਮੰਤਰੀ ਲੈਣ ਦੀ ਖੁਸ਼ੀ ਵਿੱਚ ਕਰਿਆਨਾ ਯੂਨੀਅਨ ਪੰਜਾਬ ਦੇ ਚੇਅਰਮੈਨ ਸੁਰੇਸ਼ ਕੁਮਾਰ ਨੰਦਗੜ੍ਹੀਆ ਦੀ ਅਗਵਾਈ ਵਿੱਚ ਰਾਮਦਿੱਤੇਵਾਲਾ ਚੋਂਕ ਮਾਨਸਾ ਵਿਖੇ ਪਟਾਖੇ ਅਤੇ ਆਤਿਸ਼ਬਾਜੀ ਕਰਕੇ ਜਸ਼ਨ ਮਨਾਏ ਗਏ । ਚੇਅਰਮੈਨ ਸੁਰੇਸ਼ ਨੰਦਗੜ੍ਹੀਆ ਨੇ ਕਿਹਾ ਰਵਨੀਤ ਸਿੰਘ ਬਿੱਟੂ ਪਰਿਵਾਰ ਤੌਰ ਮੇਰੇ ਨਾਲ ਜੁੜੇ ਹੋਏ ਹਨ। ਉਹਨਾਂ ਕਿਹਾ ਬਿੱਟੂ ਪੰਜਾਬ ਦੇ ਵਿਕਾਸ ਨੂੰ ਤਰਜੀਹ ਦੇਣਗੇ । ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਇੱਕ ਨੌਜਵਾਨ ਨੂੰ ਕੇਂਦਰ ਸਰਕਾਰ 'ਚ ਜਗ੍ਹਾ ਮਿਲਣਾ ਇੱਕ ਵੱਡੀ ਗੱਲ ਹੈ। ਉਨ੍ਹਾਂ ਕਿਹਾ ਕਿ ਇਸ ਨਾਲ ਮਾਨਸਾ ਜ਼ਿਲ੍ਹੇ ਦਾ ਵਿਕਾਸ ਹੋਣ ਦੀ ਵੀ ਉਮੀਦ ਰੱਖਦੇ ਹਾਂ। ਉਨ੍ਹਾਂ ਇਹ ਵੀ ਕਿਹਾ ਕਿ ਬੱਦੀ ਦੀ ਤਰ੍ਹਾਂ ਮਾਨਸਾ ਜ਼ਿਲ੍ਹੇ ਵਿੱਚ ਕਾਰਖਾਨੇ ਲੱਗਣ ਨਾਲ ਇਸ ਜ਼ਿਲ੍ਹੇ ਦੇ ਨੌਜਵਾਨਾਂ ਨੂੰ ਰੁਜ਼ਗਾਰ ਮਿਲੇਗਾ ਅਤੇ ਆਰਥਿਕ ਪੱਖੋਂ ਜ਼ਿਲ੍ਹਾ ਮਜ਼ਬੂਤ ਹੋਵੇਗਾ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8