ਲੋਕ ਸਭਾ ਚੋਣਾਂ ਜਿੱਤਣ ''ਤੇ ਭਾਜਪਾ ਨੇ ਮਨਾਇਆ ਜਸ਼ਨ, ਖੁਸ਼ੀ ''ਚ ਮਨਜਿੰਦਰ ਸਿਰਸਾ ਨੇ ਵਜਾਇਆ ਢੋਲ
Thursday, Jun 06, 2024 - 02:36 PM (IST)
ਨੈਸ਼ਨਲ ਡੈਸਕ- ਜੂਨ 1984 ਘੱਲੂਘਾਰਾ ਦਿਹਾੜੇ ਨੂੰ ਲੈ ਕੇ ਸ੍ਰੀ ਅਕਾਲ ਤਖ਼ਤ ਸਾਹਿਬ ਵਲੋਂ ਕਿਸੇ ਵੀ ਤਰ੍ਹਾਂ ਦਾ ਜਸ਼ਨ ਨਾ ਮਨਾਉਣ ਦੀ ਅਪੀਲ ਕੀਤੀ ਗਈ। ਪਰ ਭਾਜਪਾ ਨੇਤਾ ਮਨਜਿੰਦਰ ਸਿੰਘ ਸਿਰਸਾ, ਹਰਮੀਤ ਕਾਲਕਾ ਅਤੇ ਉਨ੍ਹਾਂ ਦੀ ਟੀਮ ਵਲੋਂ ਘੱਲੂਘਾਰਾ ਹਫ਼ਤੇ 'ਚ ਭਾਜਪਾ ਦੇ ਲੋਕ ਸਭਾ ਚੋਣਾਂ ਜਿੱਤਣ ਦੀ ਖੁਸ਼ੀ ਵਿਚ ਢੋਲ ਵਜਾ ਕੇ ਖੁਸ਼ੀ ਮਨਾਈ ਗਈ। ਸਿਰਸਾ ਅਤੇ ਕਾਲਕਾ ਘੱਲੂਘਾਰਾ ਹਫ਼ਤੇ 'ਚ ਵੀ ਢੋਲ ਵਜਾਉਣਾ ਅਤੇ ਨੱਚਣਾ ਜ਼ਰੂਰੀ ਸਮਝ ਰਹੇ ਹਨ।
ਇਹ ਵੀ ਪੜ੍ਹੋ- ਜਥੇਦਾਰ ਗਿਆਨੀ ਰਘਬੀਰ ਸਿੰਘ ਨੇ ਸ਼ਹੀਦੀ ਹਫ਼ਤੇ ਨੂੰ ਮੁੱਖ ਰੱਖਦਿਆਂ ਲੋਕ ਸਭਾ ਉਮੀਦਵਾਰਾਂ ਲਈ ਜਾਰੀ ਕੀਤੇ ਹੁਕਮ
ਦੱਸਣਯੋਗ ਹੈ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਨੇ ਹੁਕਮ ਜਾਰੀ ਕਰਕੇ ਅਪੀਲ ਕੀਤੀ ਸੀ। ਉਨ੍ਹਾਂ ਕਿਹਾ ਸੀ ਕਿ ਜੂਨ ਦਾ ਪਹਿਲਾ ਹਫ਼ਤਾ ਸਿੱਖ ਕੌਮ ਵੱਲੋਂ ਸ਼ਹੀਦੀ ਹਫ਼ਤੇ ਦੇ ਨਾਂ ਹੇਠ ਮਨਾਇਆ ਜਾਂਦਾ ਹੈ। ਜਿਹੜੇ ਉਮੀਦਵਾਰ ਲੋਕ ਸਭਾ ਚੋਣਾਂ ਵਿਚ ਜਿੱਤ ਕੇ ਆਉਂਦੇ ਹਨ, ਉਹ ਸ਼ਹੀਦੀ ਹਫ਼ਤੇ ਦੇ ਚਲਦਿਆਂ ਇਨ੍ਹਾਂ ਦਿਹਾੜਿਆਂ ਪ੍ਰਤੀ ਸਿੱਖਾਂ ਭਾਵਨਾਵਾਂ ਦੇ ਮੱਦੇਨਜ਼ਰ ਨਤੀਜਿਆਂ ਮਗਰੋਂ ਢੋਲ-ਢਮੱਕੇ ਨਾਲ ਜਾਂ ਸਪੀਕਰ ਲਗਾ ਕੇ ਖੁਸ਼ੀ ਦਾ ਜਸ਼ਨ ਬਿਲਕੁਲ ਨਾ ਕਰਨ। ਸਗੋਂ ਗੁਰੂ ਘਰ ਨਤਮਸਤਕ ਹੋ ਕੇ ਗੁਰੂ ਸਾਹਿਬ ਦਾ ਸ਼ੁਕਰਾਨਾ ਜ਼ਰੂਰ ਕਰਨ।
ਇਹ ਵੀ ਪੜ੍ਹੋ- ਅੰਮ੍ਰਿਤਪਾਲ ਸਿੰਘ ਸਣੇ 2 ਨਵੇਂ ਲੋਕ ਸਭਾ ਮੈਂਬਰ ਜੇਲ੍ਹ 'ਚ ਬੰਦ, ਕੀ ਹੋਵੇਗੀ ਅਗਲੀ ਪ੍ਰਕੀਰਿਆ? ਜਾਣੋ ਕਾਨੂੰਨ
ਦੱਸ ਦੇਈਏ ਕਿ ਜੂਨ ਮਹੀਨੇ 'ਚ 1984 ਨੂੰ ਸ੍ਰੀ ਅਕਾਲ ਤਖਤ ਸਾਹਿਬ ਅਤੇ ਸ੍ਰੀ ਹਰਮੰਦਿਰ ਸਾਹਿਬ 'ਤੇ ਭਾਰਤੀ ਹਕੂਮਤ ਵੱਲੋਂ ਟੈਂਕਾਂ ਤੋਪਾਂ ਦੇ ਨਾਲ ਹਮਲਾ ਕੀਤਾ, ਜਿਸ ਦੌਰਾਨ ਹਜ਼ਾਰਾਂ ਸਿੰਘ-ਸਿੰਘਣੀਆਂ ਨੇ ਸ਼ਹੀਦੀਆਂ ਪ੍ਰਾਪਤ ਕੀਤੀਆਂ। ਉਨ੍ਹਾਂ ਨੂੰ ਸਮੁੱਚੇ ਸੰਸਾਰ 'ਚ ਵੱਸਦੇ ਸਿੱਖ ਸ਼ਰਧਾਂਜਲੀ ਭੇਂਟ ਕਰਦੇ ਹਨ ਅਤੇ ਜੂਨ ਦੇ ਇਸ ਪਹਿਲੇ ਹਫ਼ਤੇ ਨੂੰ ਦੁਖਦਾਈ ਯਾਦ ਵੱਜੋਂ ਮਨਾਉਂਦਾ ਹੈ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8