T20 WC : ਇਹ ਸਾਡਾ ਬਦਲਾ ਹੈ, ਕ੍ਰਿਕਟ ਪ੍ਰਸ਼ੰਸਕ ਨੇ ਕਮਿੰਸ ਦੀ ਲਗਾਈ ਕਲਾਸ (ਵੀਡੀਓ)

Tuesday, Jun 25, 2024 - 03:19 PM (IST)

ਸਪੋਰਟਸ ਡੈਸਕ- ਭਾਰਤ ਖਿਲਾਫ ਸੁਪਰ 8 ਮੈਚ 'ਚ ਆਸਟ੍ਰੇਲੀਆ ਦੀ ਹਾਰ ਤੋਂ ਬਾਅਦ ਟੀਮ 'ਤੇ ਟੀ-20 ਵਿਸ਼ਵ ਕੱਪ 'ਚੋਂ ਬਾਹਰ ਹੋਣ ਦਾ ਖਤਰਾ ਮੰਡਰਾ ਰਿਹਾ ਸੀ ਅਤੇ ਅਫਗਾਨਿਸਤਾਨ ਦੀ ਬੰਗਲਾਦੇਸ਼ ਖਿਲਾਫ ਜਿੱਤ ਨੇ ਆਸਟ੍ਰੇਲੀਆ ਨੂੰ ਬਾਹਰ ਦਾ ਰਸਤਾ ਦਿਖਾ ਦਿੱਤਾ। ਪਰ ਆਸਟ੍ਰੇਲੀਆ ਦੀ ਭਾਰਤ ਤੋਂ ਹਾਰ ਤੋਂ ਬਾਅਦ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ ਜਿਸ ਵਿੱਚ ਇੱਕ ਪ੍ਰਸ਼ੰਸਕ ਨੂੰ ਪੈਟ ਕਮਿੰਸ ਨੂੰ ਇਹ ਕਹਿੰਦੇ ਹੋਏ ਸੁਣਿਆ ਜਾ ਸਕਦਾ ਹੈ ਕਿ ਇਹ 2023 ਵਿਸ਼ਵ ਕੱਪ ਦੀ ਹਾਰ ਦਾ ਬਦਲਾ ਸੀ।
ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੇ ਵੀਡੀਓ 'ਚ ਜਦੋਂ ਕਮਿੰਸ ਮੈਚ ਤੋਂ ਬਾਅਦ ਡਰੈਸਿੰਗ ਰੂਮ 'ਚ ਪਰਤ ਰਹੇ ਹਨ ਤਾਂ ਇਕ ਵਿਅਕਤੀ ਕਹਿੰਦਾ ਹੈ, ਪੈਟ, ਇਹ 2023 ਦਾ ਹੈ, ਇਹ ਸਾਡਾ ਬਦਲਾ ਹੈ, ਯਾਦ ਰੱਖੋ, ਅਹਿਮਦਾਬਾਦ, ਤੁਸੀਂ ਕੱਲ੍ਹ ਘਰ ਵਾਪਸ ਚਲੇ ਜਾਓਗੇ। ਹਾਲਾਂਕਿ ਕਮਿੰਸ ਨੇ ਪ੍ਰਸ਼ੰਸਕ ਦੇ ਜਵਾਬ ਦਾ ਕੋਈ ਜਵਾਬ ਨਹੀਂ ਦਿੱਤਾ ਅਤੇ ਡਰੈਸਿੰਗ ਰੂਮ ਵੱਲ ਚਲੇ ਗਏ। ਇਸ ਵੀਡੀਓ ਨੂੰ ਕਰੀਬ 6 ਲੱਖ ਵਾਰ ਦੇਖਿਆ ਜਾ ਚੁੱਕਾ ਹੈ।

 

ਜ਼ਿਕਰਯੋਗ ਹੈ ਕਿ ਸੇਂਟ ਲੂਸੀਆ ਦੇ ਮੈਦਾਨ 'ਤੇ ਆਸਟ੍ਰੇਲੀਆ ਖਿਲਾਫ ਖੇਡੇ ਗਏ ਸੁਪਰ 8 ਮੈਚ 'ਚ ਟੀਮ ਇੰਡੀਆ ਨੇ 24 ਦੌੜਾਂ ਨਾਲ ਜਿੱਤ ਦਰਜ ਕੀਤੀ ਸੀ। ਰੋਹਿਤ ਸ਼ਰਮਾ ਨੇ 41 ਗੇਂਦਾਂ 'ਤੇ 92 ਦੌੜਾਂ, ਸੂਰਿਆਕੁਮਾਰ ਯਾਦਵ ਨੇ 31 ਦੌੜਾਂ, ਸ਼ਿਵਮ ਦੂਬੇ ਨੇ 28 ਦੌੜਾਂ ਅਤੇ ਹਾਰਦਿਕ ਪੰਡਯਾ ਨੇ 27 ਦੌੜਾਂ ਬਣਾਈਆਂ, ਜਿਸ ਨਾਲ ਸਕੋਰ 205 ਤੱਕ ਪਹੁੰਚ ਗਿਆ। ਜਵਾਬ ਵਿੱਚ ਆਸਟ੍ਰੇਲੀਆਈ ਟੀਮ ਲਈ ਟ੍ਰੈਵਿਸ ਹੈੱਡ ਨੇ 76 ਦੌੜਾਂ ਅਤੇ ਮਿਸ਼ੇਲ ਮਾਰਸ਼ ਨੇ 37 ਦੌੜਾਂ ਬਣਾਈਆਂ ਪਰ ਉਹ ਟੀਮ ਨੂੰ ਜਿੱਤ ਵੱਲ ਨਹੀਂ ਲੈ ਜਾ ਸਕੇ। ਆਸਟ੍ਰੇਲੀਆ ਨੇ 7 ਵਿਕਟਾਂ ਗੁਆ ਕੇ ਸਿਰਫ 181 ਦੌੜਾਂ ਬਣਾਈਆਂ ਅਤੇ ਮੈਚ 24 ਦੌੜਾਂ ਨਾਲ ਹਾਰ ਗਿਆ।

 


Aarti dhillon

Content Editor

Related News