ਟੀ-20 ਵਿਸ਼ਵ ਕੱਪ : ਭਾਰਤੀਆਂ ਨੂੰ ਲੁਭਾਉਣ ਲਈ ਆਸਟਰੇਲੀਆ 34 ਲੱਖ ਡਾਲਰ ਖਰਚ ਕਰੇਗਾ
Tuesday, Jul 30, 2019 - 11:30 AM (IST)
ਮੈਲਬੋਰਨ— ਆਸਟਰੇਲੀਆ ਅਗਲੇ ਸਾਲ ਖੇਡੇ ਜਾਣ ਵਾਲੇ ਪੁਰਸ਼ ਤੇ ਮਹਿਲਾ ਆਈ. ਸੀ. ਸੀ. ਟੀ-20 ਵਿਸ਼ਵ ਕੱਪ ਵਿਚ ਭਾਰਤੀ ਸੈਲਾਨੀਆਂ ਨੂੰ ਲੁਭਾਉਣ ਲਈ ਅਗਲੇ ਮਹੀਨੇ ਇਸ਼ਤਿਹਾਰ ਮੁਹਿੰਮ ਸ਼ੁਰੂ ਕਰੇਗਾ, ਜਿਸ 'ਤੇ 34 ਲੱਖ ਅਮਰੀਕੀ ਡਾਲਰ ਖਰਚ ਕਰਨ ਦੀ ਯੋਜਨਾ ਹੈ। ਆਈ. ਸੀ. ਸੀ. ਟੀ-20 ਪੁਰਸ਼ ਤੇ ਮਹਿਲਾ ਵਿਸ਼ਵ ਕੱਪ 2020 ਦੀ ਮੇਜ਼ਬਾਨੀ ਆਸਟਰੇਲੀਆ ਨੂੰ ਮਿਲੀ ਹੈ। ਆਸਟਰੇਲੀਆ ਦੇ ਸੈਲਾਨੀ ਮੰਤਰੀ ਸਾਈਮਨ ਬਰਮਿੰਘਮ ਨੇ ਕਿਹਾ ਕਿ ਨਵੀਂ ਮੁਹਿੰਮ ਨਾਲ ਉਹ ਭਾਰਤੀ ਸੈਲਾਨੀਆਂ ਤਕ ਆਪਣੀ ਪਹੁੰਚ ਹੋਰ ਵਧਾਉਣਗੇ।

ਬਰਮਿੰਘਮ ਨੇ ਕਿਹਾ, ''ਭਾਰਤ ਪਹਿਲਾਂ ਤੋਂ ਹੀ ਆਸਟਰੇਲੀਆ ਲਈ ਸਭ ਤੋਂ ਤੇਜ਼ੀ ਨਾਲ ਵਧਦਾ ਸੈਲਾਨੀ ਬਾਜ਼ਾਰ ਹੈ। ਇਸ ਦਾ ਆਕਾਰ ਲਗਭਗ 1.7 ਅਰਬ ਆਸਟਰੇਲੀਆਈ ਡਾਲਰ ਪ੍ਰਤੀ ਸਾਲ ਹੈ ਅਤੇ ਨਵੀਂ ਇਸ਼ਤਿਹਾਰ ਮੁਹਿੰਮ ਦਾ ਇਸਤੇਮਾਲ ਮਹਿਲਾਵਾਂ ਅਤੇ ਪੁਰਸ਼ਾਂ ਦੇ ਟੂਰਨਾਮੈਂਟ ਦੀਆਂ ਗਤੀਵਿਧੀਆਂ ਲਈ ਕੀਤੀ ਜਾਵੇਗੀ। ਇਸ ਨਾਲ ਭਾਰਤ 'ਚ ਆਸਟਰੇਲੀਆ ਦੇ ਸੈਲਨੀ ਅਪੀਲ ਨੂੰ ਹੋਰ ਵਧਾਇਆ ਜਾਵੇਗਾ।
