T20 WC ਜੇਤੂ ਟੀਮ ਇੰਡੀਆ ਦੇ ਮੁੰਬਈ ਪਹੁੰਚਣ ''ਤੇ ਪ੍ਰਸ਼ੰਸਕਾਂ ਵਲੋਂ ਉਤਸ਼ਾਹ ਨਾਲ ਸਵਾਗਤ

Thursday, Jul 04, 2024 - 07:08 PM (IST)

T20 WC ਜੇਤੂ ਟੀਮ ਇੰਡੀਆ ਦੇ ਮੁੰਬਈ ਪਹੁੰਚਣ ''ਤੇ ਪ੍ਰਸ਼ੰਸਕਾਂ ਵਲੋਂ ਉਤਸ਼ਾਹ ਨਾਲ ਸਵਾਗਤ

ਸਪੋਰਟਸ ਡੈਸਕ- ਟੀ20 ਵਿਸ਼ਵ ਕੱਪ ਜੇਤੂ ਟੀਮ ਅੱਜ ਵੈਸਟਇੰਡੀਜ਼ ਤੋਂ ਭਾਰਤ ਪਰਤ ਆਈ ਹੈ। ਇਸ ਤੋਂ ਬਾਅਦ ਟੀਮ ਇੰਡੀਆ ਨੇ ਪੀਐੱਮ ਮੋਦੀ ਨਾਲ ਮੁਲਾਕਾਤ ਕੀਤੀ। ਇਸ ਤੋਂ ਬਾਅਦ ਟੀਮ ਮੁੰਬਈ ਪੁੱਜੀ। ਮੁੰਬਈ 'ਚ ਲੋਕਾਂ 'ਚ ਟੀਮ ਇੰਡੀਆ ਪ੍ਰਤੀ ਉਤਸ਼ਾਹ ਸਿਖਰਾਂ 'ਤੇ ਸੀ। ਜਿਵੇਂ ਹੀ ਟੀਮ ਬੱਸ 'ਚ ਬੈਠ ਰਹੀ ਸੀ ਤਾਂ ਲੋਕਾਂ 'ਚ ਖਿਡਾਰੀਆਂ ਪ੍ਰਤੀ ਬੜਾ ਉਤਸ਼ਾਹਤ ਸਨ। ਉਨ੍ਹਾਂ ਨੂੰ ਵੇਖ ਕੇ ਉਤਸ਼ਾਹਤ ਹਨ ਤੇ ਖ਼ੂਬ ਸ਼ੋਰ ਮਚਾ ਰਹੇ ਸਨ। ਜ਼ਿਕਰਯੋਗ ਹੈ ਕਿ ਅੱਜ ਵਿਸ਼ਵ ਕੱਪ ਜੇਤੂ ਟੀਮ ਮੁੰਬਈ 'ਚ ਰੋਡ ਸ਼ੋਅ ਕਰੇਗੀ। ਇਸ ਤੋਂ ਮਗਰੋਂ ਵਾਖੜੇਕੇ ਸਟੇਡੀਅਮ 'ਚ ਵਿਸ਼ਵ ਕੱਪ ਜੇਤੂ ਟੀਮ ਨੂੰ 125 ਕਰੋੜ ਰੁਪਏ ਦੀ ਇਨਾਮੀ ਰਾਸ਼ੀ ਨਾਲ ਸਨਮਾਨਿਤ ਵੀ ਕੀਤਾ ਜਾਵੇਗਾ। 

 


author

Tarsem Singh

Content Editor

Related News