ਫਾਗਰੁਸਨ ਦੇ ਇਤਿਹਾਸਕ ਪ੍ਰਦਰਸ਼ਨ ਦੀ ਬਦੌਲਤ ਨਿਊਜ਼ੀਲੈਂਡ ਨੇ PNG ਦੀ ਪੂਰੀ ਟੀਮ ਨੂੰ 78 ਦੌੜਾਂ 'ਤੇ ਕੀਤਾ ਢੇਰ
Monday, Jun 17, 2024 - 10:41 PM (IST)

ਸਪੋਰਟਸ ਡੈਸਕ- ਵਿਸ਼ਵ ਕੱਪ 2024 ਦੇ 39ਵੇਂ ਮੈਚ 'ਚ ਨਿਊਜ਼ੀਲੈਂਡ ਤੇ ਪਾਪੂਆ ਨਿਊ ਗਿਨੀ ਵਿਚਾਲੇ ਤ੍ਰਿਨੀਦਾਦ ਵਿਖੇ ਮੈਚ ਖੇਡਿਆ ਜਾ ਰਿਹਾ ਹੈ। ਨਿਊਜ਼ੀਲੈਂਡ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ । ਪਹਿਲਾਂ ਬੱਲੇਬਾਜ਼ੀ ਕਰਨ ਉਤਰੀ ਪਾਪੂਆ ਨਿਊ ਗਿਨੀ ਨੂੰ ਪਹਿਲਾ ਝਟਕਾ ਟੋਨੀ ਊਰਾ ਦੇ ਆਊਟ ਹੋਣ ਨਾਲ ਲੱਗਾ। ਟੋਨੀ ਉਰਾ 1 ਦੌੜ ਬਣਾ ਸਾਊਥੀ ਦਾ ਸ਼ਿਕਾਰ ਬਣਿਆ।
ਪਾਪੂਆ ਨਿਊ ਗਿਨੀ ਨੂੰ ਦੂਜਾ ਝਟਕਾ ਕਪਤਾਨ ਅਸਦ ਵਾਲਾ ਦੇ ਆਊਟ ਹੋਣ ਨਾਲ ਲੱਗਾ। ਅਸਦ 6 ਦੌੜਾਂ ਬਣਾ ਲਾਕੀ ਫਰਗੂਸਨ ਵਲੋਂ ਆਊਟ ਹੋਇਆ। ਇਸ ਤੋਂ ਬਾਅਦ ਚਾਰਲਸ ਅਮਿਨੀ (17), ਸੇਸੇ ਬਾਊ (12) ਤੇ ਚੈਡ ਸੋਪਰ (1) ਵੀ ਪੈਵੇਲੀਅਨ ਪਰਤ ਗਏ। ਖਬਰ ਲਿਖੇ ਜਾਣ ਸਮੇਂ ਤਕ ਪਾਪੂਆ ਨਿਊ ਗਿਨੀ ਨੇ 5 ਵਿਕਟਾਂ ਗੁਆ ਕੇ 45 ਦੌੜਾਂ ਬਣਾ ਲਈਆਂ ਸਨ।
ਇਸ ਤੋਂ ਬਾਅਦ ਲੌਕੀ ਫਾਰਗੁਸਨ ਦੀ ਧਮਾਕੇਦਾਰ ਗੇਂਦਬਾਜ਼ੀ ਤੋਂ ਬਾਅਦ ਟ੍ਰੈਂਟ ਬੋਲਟ ਤੇ ਟਿਮ ਸਾਊਦੀ ਨੇ ਸ਼ਾਨਦਾਰ ਗੇਂਦਬਾਜ਼ੀ ਕੀਤੀ ਤੇ ਪਪੁਆ ਨਿਊ ਗਿਨੀ ਦੀ ਪੂਰੀ ਟੀਮ ਨੂੰ 78 ਦੌੜਾਂ 'ਤੇ ਢੇਰ ਕਰ ਦਿੱਤਾ। ਫਾਰਗੁਸਨ ਨੇ 4 ਓਵਰਾਂ 'ਚ ਬਿਨਾਂ ਕੋਈ ਦੌੜ ਦਿੱਤੇ 3 ਵਿਕਟਾਂ ਕੱਢ ਕੇ ਇਤਿਹਾਸ ਰਚ ਦਿੱਤਾ। ਅਜਿਹਾ ਕਰਨ ਵਾਲਾ ਉਹ ਦੁਨੀਆ ਦਾ ਪਹਿਲਾ ਗੇਂਦਬਾਜ਼ ਬਣ ਗਿਆ ਹੈ।
ਦੋਵੇਂ ਟੀਮਾਂ ਦੀ ਪਲੇਇੰਗ 11
ਨਿਊਜ਼ੀਲੈਂਡ - ਫਿਨ ਐਲਨ, ਡੇਵੋਨ ਕੋਨਵੇ (ਵਿਕਟਕੀਪਰ), ਰਚਿਨ ਰਵਿੰਦਰਾ, ਕੇਨ ਵਿਲੀਅਮਸਨ (ਕਪਤਾਨ), ਡੇਰਿਲ ਮਿਸ਼ੇਲ, ਗਲੇਨ ਫਿਲਿਪਸ, ਮਿਸ਼ੇਲ ਸੈਂਟਨਰ, ਈਸ਼ ਸੋਢੀ, ਟਿਮ ਸਾਊਥੀ, ਲਾਕੀ ਫਰਗੂਸਨ, ਟ੍ਰੇਂਟ ਬੋਲਟ
ਪਾਪੂਆ ਨਿਊ ਗਿਨੀ - ਟੋਨੀ ਉਰਾ, ਅਸਦ ਵਾਲਾ (ਕਪਤਾਨ), ਚਾਰਲਸ ਅਮੀਨੀ, ਸੇਸੇ ਬਾਉ, ਹੀਰੀ ਹੀਰੀ, ਚਾਡ ਸੋਪਰ, ਕਿਪਲਿਨ ਡੋਰੀਗਾ (ਵਿਕਟਕੀਪਰ), ਨੌਰਮਨ ਵੈਨੂਆ, ਅਲੇਈ ਨਾਓ, ਕਾਬੂਆ ਮੋਰੀਆ, ਸੇਮੋ ਕਾਮਿਆ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8