T.N.C.A. ਨੇ 16 ਬਾਹਰੀ ਖਿਡਾਰੀਆਂ ਨੂੰ ਮੰਜੂਰੀ ਦੇਣ ਲਈ ਕੀਤੀ ਦੋਬਾਰਾ ਅਪੀਲ

07/12/2018 1:29:32 AM

ਚੇਨਈ : ਤਾਮਿਲਨਾਡੂ ਕ੍ਰਿਕਟ ਸੰਘ ਨੇ ਅੱਜ ਪਰਬੰਧਕ ਕਮੇਟੀ ਤੋਂ ਅਪੀਲ ਕੀਤੀ ਹੈ ਕਿ, ਉਹ ਤਾਮਿਲਨਾਡੂ ਪ੍ਰੀਮਿਅਰ ਲੀਗ ਦੇ ਤੀਜੇ ਟੂਰਨਾਮੈਂਟ 'ਚ ਬਾਹਰੀ ਰਾਜਾਂ ਦੇ 16 ਖਿਡਾਰੀਆਂ ਨੂੰ ਖੇਡਣ ਲਈ ਮੰਜੂਰੀ ਦੇਣ ਤੇ ਦੋਬਾਰਾ ਵਿਚਾਰ ਕਰੇ। ਹਾਈ ਕੋਰਟ ਨੇ ਅੱਜ ਕਿਹਾ, ਕਿ ਬਿਨਾ ਕਿਸੇ ਕ੍ਰਿਕਟ ਸੰਘ ਤੋਂ ਰਜਿਸਟਰਡ ਖਿਡਾਰੀਆਂ ਨੂੰ ਟੀ.ਐੱਨ.ਪੀ.ਐੱਲ. 'ਚ ਹਿੱਸਾ ਲੈਣ ਦੀ ਮੰਜੂਰੀ ਨਹੀਂ ਮਿਲੇਗੀ।

ਟੀ. ਐਨ. ਪੀ. ਐੱਲ. ਦੇ ਪ੍ਰਧਾਨ ਰਮਨ ਨੇ ਕਿਹਾ ਕਿ, ਟੀ. ਐੱਨ. ਸੀ. ਏ. ਨੇ ਸੀ. ਓ. ਨੂੰ ਪੱਤਰ ਲਿਖ ਕੇ 16 ਬਾਹਰੀ ਖਿਡਾਰੀਆਂ ਦੇ ਮਾਮਲੇ 'ਤੇ ਦੋਬਾਰਾ ਵਿਚਾਰ ਕਰਨ ਅਤੇ ਉਨ੍ਹਾਂ ਨੂੰ ਖੇਡਣ ਦੀ ਮੰਜੂਰੀ ਦੇਣ ਲਈ ਕਿਹਾ ਹੈ। ਕਿਉਂਕਿ ਉਨ੍ਹਾਂ 'ਚੋਂ ਕਿਸੇ ਨੇ ਵੀ ਅੰਤਰਰਾਸ਼ਟਰੀ ਕ੍ਰਿਕਟ ਨਹੀਂ ਖੇਡਿਆ ਹੈ ਅਤੇ ਉਨ੍ਹਾਂ ਨੂੰ ਇਸ ਟੂਰਨਾਮੈਂਟ ਦੇ ਜਰੀਏ ਆਪਣੀ ਕਾਬਲੀਅਤ ਦਿਖਾਉਣ ਦਾ ਮੌਕਾ ਮਿਲੇਗਾ।


Related News