ਟੀ-20 ਵਿਸ਼ਵ ਕੱਪ : ਜ਼ਿਆਦਾਤਰ ਭਾਰਤੀ ਕ੍ਰਿਕਟਰ 25 ਨੂੰ ਨਿਊਯਾਰਕ ਰਵਾਨਾ ਹੋਣਗੇ

05/18/2024 9:08:22 PM

ਨਵੀਂ ਦਿੱਲੀ– ਭਾਰਤ ਦੇ ਜ਼ਿਆਦਾਤਰ ਕ੍ਰਿਕਟਰ ਤੇ ਸਹਿਯੋਗੀ ਸਟਾਫ ਮੈਂਬਰ ਟੀ-20 ਵਿਸ਼ਵ ਕੱਪ ਲਈ 25 ਮਈ ਨੂੰ ਨਿਊਯਾਰਕ ਰਵਾਨਾ ਹੋਣਗੇ ਜਦਕਿ ਬਾਕੀ 26 ਮਈ ਨੂੰ ਆਈ. ਪੀ. ਐੱਲ. ਫਾਈਨਲ ਤੋਂ ਬਾਅਦ ਜਾਣਗੇ। ਇਸ ਤੋਂ ਪਹਿਲਾਂ ਆਈ. ਪੀ. ਐੱਲ. ਪਲੇਅ ਆਫ ਲਈ ਕੁਆਲੀਫਾਈ ਨਹੀਂ ਕਰ ਸਕੀਆਂ ਟੀਮਾਂ ਦੇ ਮੈਂਬਰਾਂ ਨੂੰ 21 ਮਈ ਨੂੰ ਰਵਾਨਾ ਹੋਣਾ ਸੀ ਪਰ ਬਾਅਦ ਵਿਚ ਯੋਜਨਾ ਵਿਚ ਬਦਲਾਅ ਹੋਇਆ। ਹੁਣ ਉਹ 25 ਮਈ ਨੂੰ ਰਵਾਨਾ ਹੋਣਗੇ।
ਬੀ. ਸੀ. ਸੀ. ਆਈ. ਦੇ ਇਕ ਸੂਤਰ ਨੇ ਦੱਸਿਆ, ‘‘ਰੋਹਿਤ ਸ਼ਰਮਾ, ਹਾਰਦਿਕ ਪੰਡਯਾ, ਸੂਰਯਕੁਮਾਰ ਯਾਦਵ, ਜਸਪ੍ਰੀਤ ਬੁਮਰਾਹ, ਰਿਸ਼ਭ ਪੰਤ, ਅਰਸ਼ਦੀਪ ਸਿੰਘ, ਅਕਸ਼ਰ ਪਟੇਲ ਤੇ ਸਹਿਯੋਗੀ ਸਟਾਫ 25 ਮਈ ਨੂੰ ਰਵਾਨਾ ਹੋਵੇਗਾ। ਭਾਰਤ ਨੂੰ ਪਹਿਲਾ ਮੈਚ 5 ਜੂਨ ਨੂੰ ਆਈਰਲੈਂਡ ਨਾਲ ਤੇ 9 ਜੂਨ ਨੂੰ ਪਾਕਿਸਤਾਨ ਨਾਲ ਖੇਡਣਾ ਹੈ।
ਭਾਰਤੀ ਟੀਮ ਇਸ ਤਰ੍ਹਾਂ ਹੈ : ਰੋਹਿਤ ਸ਼ਰਮਾ (ਕਪਤਾਨ), ਹਾਰਦਿਕ ਪੰਡਯਾ, ਯਸ਼ਸਵੀ ਜਾਇਸਵਾਲ, ਵਿਰਾਟ ਕੋਹਲੀ, ਸੂਰਯਕੁਮਾਰ ਯਾਦਵ, ਰਿਸ਼ਭ ਪੰਤ, ਸੰਜੂ ਸੈਮਸਨ, ਸ਼ਿਵਮ ਦੂਬੇ, ਰਵਿੰਦਰ ਜਡੇਜਾ, ਅਕਸ਼ਰ ਪਟੇਲ, ਕੁਲਦੀਪ ਯਾਦਵ, ਯੁਜਵੇਂਦਰ ਚਾਹਲ, ਅਰਸ਼ਦੀਪ ਸਿੰਘ, ਜਸਪ੍ਰੀਤ ਬੁਮਰਾਹ, ਮੁਹੰਮਦ ਸਿਰਾਜ।


Aarti dhillon

Content Editor

Related News