ਸੱਯਦ ਮੁਸ਼ਤਾਕ ਅਲੀ ਟਰਾਫੀ ਟੀ20 : ਪੰਜਾਬ ਨੇ ਗੋਆ ਨੂੰ ਹਰਾਇਆ

Friday, Mar 01, 2019 - 12:48 AM (IST)

ਸੱਯਦ ਮੁਸ਼ਤਾਕ ਅਲੀ ਟਰਾਫੀ ਟੀ20 : ਪੰਜਾਬ ਨੇ ਗੋਆ ਨੂੰ ਹਰਾਇਆ

ਇੰਦੌਰ- ਮਨਨ ਵੋਹਰਾ ਦੀ 87 ਦੌੜਾਂ ਦੀ ਸ਼ਾਨਦਾਰ ਅਰਧ ਸੈਂਕੜੇ ਵਾਲੀ ਪਾਰੀ ਤੇ ਕ੍ਰਿਸ਼ਣਾ ਦੀਆਂ 26 ਦੌੜਾਂ 'ਤੇ 4 ਵਿਕਟਾਂ ਦੀ ਬਦੌਲਤ ਪੰਜਾਬ ਨੇ ਗੋਆ ਨੂੰ ਸੱਯਦ ਮੁਸ਼ਤਾਕ ਅਲੀ ਟਰਾਫੀ ਟੀ-20 ਦੇ ਗਰੁੱਪ-ਸੀ ਮੁਕਾਬਲੇ ਵਿਚ 79 ਦੌੜਾਂ ਨਾਲ ਹਰਾ ਦਿੱਤਾ। ਪੰਜਾਬ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ ਵੋਹਰਾ ਦੇ 6 ਚੌਕਿਆਂ ਤੇ 7 ਛੱਕਿਆਂ ਦੀ ਮਦਦ ਨਾਲ 20 ਓਵਰਾਂ ਵਿਚ 7 ਵਿਕਟਾਂ ਦੇ ਨੁਕਸਾਨ 'ਤੇ 205 ਦੌੜਾਂ ਬਣਾਈਆਂ, ਜਿਸ ਦੇ ਜਵਾਬ ਵਿਚ ਗੋਆ 18 ਓਵਰਾਂ ਵਿਚ 126 ਦੌੜਾਂ ਦੇ ਸਕੋਰ 'ਤੇ ਆਲ ਆਊਟ ਹੋ ਗਈ। ਪੰਜਾਬ ਦੀ ਪਾਰੀ ਵਿਚ ਕਪਤਾਨ ਗੁਰਕੀਰਤ ਸਿੰਘ ਨੇ 23, ਸ਼ੁਭਮਨ ਗਿੱਲ ਨੇ 21 ਤੇ ਸ਼ਰਦ ਲਾਂਬਾ ਨੇ 21 ਦੌੜਾਂ ਬਣਾਈਆਂ। ਗੋਆ ਵਲੋਂ ਫੇਲਿਕਸ ਐਲੇਮਾਓ ਨੇ 50 ਦੌੜਾਂ ਦੇ ਕੇ ਦੋ ਵਿਕਟਾਂ ਤੇ ਮਲਿਲਕਸਬ ਸਿਰੂਰ ਨੇ 2 ਵਿਕਟਾਂ  ਲਈਆਂ। ਗੋਆ ਵਲੋਂ ਕਪਤਾਨ ਅਮੋਗ ਸੁਨੀਲ ਦੇਸਾਈ ਨੇ 35 ਤੇ ਅਮਿਤ ਵਰਮਾ ਨੇ 27 ਦੌੜਾਂ ਬਣਾਈਆਂ।


author

Gurdeep Singh

Content Editor

Related News