ਮਹਿਲਾ ਵਿਸ਼ਵ ਕੱਪ : ਨਿਊਜ਼ੀਲੈਂਡ ਦੀ ਸੂਜੀ ਨੇ ਬਣਾਇਆ ਵੱਡਾ ਰਿਕਾਰਡ, ਅਜਿਹਾ ਕਰਨ ਵਾਲੀ ਚੌਥੀ ਮਹਿਲਾ ਕ੍ਰਿਕਟਰ

03/26/2022 7:59:03 PM

ਕ੍ਰਾਈਸਟਚਰਚ- ਨਿਊਜ਼ੀਲੈਂਡ ਦੀ ਤਜਰਬੇਕਾਰ ਸਲਾਮੀ ਬੱਲੇਬਾਜ਼ ਸੂਜ਼ੀ ਬੇਟਸ 5 ਹਜ਼ਾਰ ਵਨ ਡੇ ਦੌੜਾਂ ਬਣਾਉਣ ਵਾਲੀ ਦੁਨੀਆ ਦੀ ਚੌਥੀ ਅਤੇ ਨਿਊਜ਼ੀਲੈਂਡ ਦੀ ਪਹਿਲੀ ਮਹਿਲਾ ਕ੍ਰਿਕਟਰ ਬਣ ਗਈ ਹੈ। ਉਸ ਤੋਂ ਇਲਾਵਾ ਉਸਦੀ ਹਮਵਤਨ ਐੱਮੀ. ਸੈਟਰਥਵੇਟ ਨੇ 4639 ਵਨ ਡੇ ਦੌੜਾਂ ਬਣਾਈਆਂ ਹਨ। 34 ਸਾਲਾ ਬੇਟਸ ਨੇ ਸ਼ਨੀਵਾਰ ਨੂੰ ਹੈਗਲੇ ਓਵਰ ਵਿਚ ਪਾਕਿਸਤਾਨ ਦੇ ਵਿਰੁੱਧ 2022 ਆਈ. ਸੀ. ਸੀ. ਮਹਿਲਾ ਕ੍ਰਿਕਟ ਵਿਸ਼ਵ ਕੱਪ ਦੇ ਆਖਰੀ ਲੀਗ ਮੈਚ ਵਿਚ ਇਹ ਰਿਕਾਰਡ ਹਾਸਲ ਕੀਤਾ।

PunjabKesari

ਇਹ ਖ਼ਬਰ ਪੜ੍ਹੋ- BCCI ਨੇ ਰੱਖਿਆ 6 ਟੀਮਾਂ ਦੀ ਮਹਿਲਾ IPL ਦਾ ਪ੍ਰਸਤਾਵ, ਸ਼ੁਰੂਆਤ ਅਗਲੇ ਸਾਲ ਤੋਂ
ਬੇਟਲ ਨੇ 14 ਚੌਕਿਆਂ ਦੀ ਮਦਦ ਨਾਲ 135 ਗੇਂਦਾਂ 'ਤੇ 126 ਦੌੜਾਂ ਦੀ ਸੈਂਕੜੇ ਵਾਲੀ ਪਾਰੀ ਖੇਡ ਕੇ ਨਿਊਜ਼ੀਲੈਂਡ ਨੂੰ ਚੁਣੌਤੀਪੂਰਨ ਸਕੋਰ ਤੱਕ ਪਹੁੰਚਾਇਆ, ਜਿਸ ਨਾਲ ਟੀਮ ਨੂੰ ਜਿੱਤ ਹਾਸਲ ਹੋਈ। ਸੱਜੇ ਹੱਥ ਦੀ ਇਸ ਬੱਲੇਬਾਜ਼ ਦੇ ਨਾਂ ਹੁਣ 5045 ਵਨ ਡੇ ਦੌੜਾਂ ਹਨ। ਜ਼ਿਕਰਯੋਗ ਹੈ ਕਿ ਭਾਰਤੀ ਮਿਤਾਲੀ ਰਾਜ 7737 ਦੌੜਾਂ ਦੇ ਨਾਲ ਇਸ ਸੂਚੀ ਵਿਚ ਪਹਿਲੇ, ਇੰਗਲੈਂਡ ਦੀ ਚਾਰਲੋਟ ਐਡਵਰਡਸ 5992 ਦੌੜਾਂ ਦੇ ਨਾਲ ਦੂਜੇ ਅਤੇ ਵੈਸਟਇੰਡੀਜ਼ ਦੀ ਸਟੇਫਨੀ ਟੇਲਰ 5250 ਦੌੜਾਂ ਨਾਲ ਤੀਜੇ ਸਥਾਨ 'ਤੇ ਬਰਕਰਾਰ ਹੈ।

ਇਹ ਖ਼ਬਰ ਪੜ੍ਹੋ-PAK v AUS : ਆਸਟਰੇਲੀਆ ਨੇ ਪਾਕਿ ਨੂੰ ਆਖਰੀ ਟੈਸਟ 'ਚ ਹਰਾਇਆ, 1-0 ਨਾਲ ਜਿੱਤੀ ਸੀਰੀਜ਼

PunjabKesari

ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।


Gurdeep Singh

Content Editor

Related News