ਸੁਰਤੀਥਾ ਚਮਕੀ, ਯੂ ਮੁੰਬਾ ਨੇ ਚੇਂਨਈ ਲਾਇੰਸ ਨੂੰ ਹਰਾਇਆ
Saturday, Jul 27, 2019 - 12:14 PM (IST)

ਸਪੋਰਟਸ ਡੈਸਕ— ਸਾਬਕਾ ਮਹਿਲਾ ਰਾਸ਼ਟਰੀ ਚੈਂਪੀਅਨ ਸੁਰਤੀਥਾ ਮੁੱਖਰਜੀ ਨੇ ਜਰਮਨੀ ਦੀ ਪੇਟਰਿਸਾ ਸੋਲਿਜਾ ਨੂੰ ਹਰਾ ਦਿੱਤਾ ਜਿਸ ਦੇ ਨਾਲ ਡੈਬਿਊ ਕਰ ਰਹੀ ਯੂ ਮੁੰਬਾ ਟੇਟੇ ਨੇ ਸ਼ੁੱਕਰਵਾਰ ਨੂੰ ਇੱਥੇ ਅਲਟੀਮੇਟ ਟੇਬਲ ਟੈਨਿਸ 'ਚ ਚੇਂਨਈ ਲਾਇੰਸ 'ਤੇ 9-6 ਨਾਲ ਜਿੱਤ ਹਾਸਲ ਕੀਤੀ। ਭਾਰਤ ਦੇ ਟਾਪ ਸਟਾਰ ਸ਼ਰਤ ਕਮਲ ਨੇ ਨੌਜਵਾਨ ਮਾਨਵ ਠੱਕਰ 'ਤੇ ਜਿੱਤ ਦਰਜ ਕਰ ਲਾਇੰਸ ਨੂੰ ਮੁਕਾਬਲੇ 'ਚ ਵਾਪਸ ਲਿਆ ਦਿੱਤਾ ਸੀ ਤੇ ਆਖਰੀ ਮੁਕਾਬਲੇ ਤੋਂ ਪਹਿਲਾਂ ਸਕੋਰ 6-6 ਨਾਲ ਬਰਾਬਰ 'ਤੇ ਸੀ। ਪਰ ਆਖਰ 'ਚ ਹਾਂਗਕਾਂਗ ਦੀ ਖ਼ੁਰਾਂਟ ਡੂ ਹੋਈ ਕੇਮ ਨੇ ਮਧੁਰਿਕਾ ਪਾਟਕਰ ਨੂੰ ਹਰਾ ਕੇ ਯੂ ਮੁੰਬਾ ਨੂੰ ਤਿੰਨ ਅੰਕ ਦੁਆ ਕੇ ਜਿੱਤ ਝੋਲੀ 'ਚ ਪਾਈ।