ਵਿਸ਼ਵ ਕੱਪ ਦੇ ਓਪਨਿੰਗ ਮੈਚ 'ਚ ਹੀ ਇੰਗਲੈਂਡ ਦੇ ਖਿਡਾਰੀ ਨੇ ਇਕ ਹੱਥ ਨਾਲ ਫੜਿਆ ਹੈਰਾਨੀਜਨਕ ਕੈਚ (ਦੇਖੋ ਵੀਡੀਓ)

Friday, May 31, 2019 - 11:06 AM (IST)

ਸਪੋਰਟਸ ਡੈਸਕ : ਵਿਸ਼ਵ ਕੱਪ ਦੇ ਪਹਿਲੇ ਮੈਚ 'ਚ ਇੰਗਲੈਂਡ ਨੇ ਦੱਖਣ ਅਫਰੀਕਾ ਨੂੰ 104 ਦੌੜਾਂ ਨਾਲ ਹਰਾ ਦਿੱਤਾ। ਇਸ ਜਿੱਤ ਦੇ ਨਾਲ ਹੀ ਇੰਗਲੈਂਡ ਨੇ ਇਹ ਵਿਖਾ ਦਿੱਤਾ ਕਿ ਆਖਰ ਉਸ ਨੂੰ ਕਿਉਂ ਇਸ ਵਾਰ ਵਿਸ਼ਵ ਕੱਪ ਦਾ ਮਜ਼ਬੂਤ ਦਾਅਵੇਦਾਰ ਮੰਨਿਆ ਜਾ ਰਿਹਾ ਹੈ। ਅਜਿਹੇ 'ਚ ਇੰਗਲੈਂਡ ਦੇ ਆਲਰਾਊਂਡਰ ਖਿਡਾਰੀ ਬੇਨ ਸਟੋਕਸ ਨੇ ਮੈਚ 'ਚ ਇਕ ਹੈਰਤਅੰਗੇਜ ਕੈਚ ਫੜਿਆ, ਜਿਸ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਕਾਫ਼ੀ ਵਾਇਰਲ ਹੋ ਰਹੀ ਹੈ।PunjabKesari

ਦਰਅਸਲ ਜਦੋਂ ਇੰਗਲੈਂਡ ਦੀ ਪਾਰੀ ਦਾ 35ਵਾਂ ਓਵਰ ਇੰਗਲੈਂਡ ਦੇ ਸਪਿਨਰ ਆਦਿਲ ਰਸ਼ਿਦ ਲੈ ਕੇ ਆ ਰਹੇ ਸਨ, ਤਾਂ ਉਨ੍ਹਾਂ ਦੇ ਇਸ ਓਵਰ ਦੀ ਪਹਿਲੀ ਹੀ ਗੇਂਦ 'ਤੇ ਸਟ੍ਰਾਈਕ 'ਚ ਐਂਡੀ ਫਲੂਕਵਾਓ ਸਨ। ਐਂਡੀ ਫਲੂਕਵਾਓ ਨੇ ਮਿਡ ਵਿਕਟ ਦੀ ਦਿਸ਼ਾ 'ਚ ਇਕ ਸ਼ਾਨਦਾਰ ਸ਼ਾਟ ਖੇਡਿਆ, ਉਨ੍ਹਾਂ ਦਾ ਇਹ ਸ਼ਾਟ ਵੇਖ ਕੇ ਲਗਾ ਰਿਹਾ ਸੀ, ਕਿ ਗੇਂਦ ਅਸਾਨੀ ਨਾਲ ਛੱਕੇ ਲਈ ਚੱਲੀ ਜਾਵੇਗੀ, ਪਰ ਉਦੋਂ ਉਥੇ ਫੀਲਡਿੰਗ ਕਰ ਰਹੇ ਬੇਨ ਸਟੋਕਸ ਨੇ ਹਵਾ 'ਚ ਸੁਪਰਮੈਨ ਦੀ ਤਰ੍ਹਾਂ ਉੱਡਦੇ ਹੋਏ ਸ਼ਾਨਦਾਰ ਕੈਚ ਕਰ ਲਿਆ ਤੇ ਆਪਣੀ ਟੀਮ ਨੂੰ ਐਂਡੀ ਫਲੂਕਵਾਓ ਦਾ ਮਹਤਵਪੂਰਨ ਵਿਕਟ ਦੁਆ ਦਿੱਤੀ। ਜਿਸ ਦੀ ਵੀਡੀਓ ਵੀ ਸੋਸ਼ਲ ਮੀਡੀਆ 'ਤੇ ਕਾਫ਼ੀ ਵਾਇਰਲ ਹੋ ਰਹੀ ਹਨ ਜਿਸ ਨੂੰ ਫੈਨਜ਼ ਵੀ ਕਾਫ਼ੀ ਪੰਸਦ ਕਰ ਰਹੇ ਹਨ।


Related News