ਸੁਪਰ ਸੀਰੀਜ਼ ਫਾਈਨਲਸ : ਸਿੰਧੂ ਨੇ ਜਿੱਤ ਨਾਲ ਖੋਲਿਆ ਖਾਤਾ

12/13/2017 9:17:38 PM

ਨਵੀਂ ਦਿੱਲੀ— ਰੀਓ ਓਲੰਪਿਕ ਦੀ ਚਾਂਦੀ ਤਮਗਾ ਜੇਤੂ ਬੈਡਮਿੰਟਨ ਖਿਡਾਰੀ ਪੀ. ਵੀ. ਸਿੰਧੂ ਨੇ ਦੁਬਈ ਸੀਰੀਜ਼ ਫਾਈਨਲਸ ਦੇ ਗਰੁੱਪ ਦਾ ਪਹਿਲਾ ਮੈਚ ਜਿੱਤ ਲਿਆ। ਬੁੱਧਵਾਰ ਨੂੰ ਸਿੰਧੂ ਨੇ ਮਹਿਲਾ ਸਿੰਗਲ ਵਰਗ ਦੇ ਗਰੁੱਪ 'ਏ' 'ਚ 9ਵੀਂ ਵਿਸ਼ਵ ਦਰਜਾ ਪ੍ਰਾਪਤ ਹੇ ਬਿੰਜਜਿਆਓ ਨੂੰ ਹਰਾ ਦਿੱਤਾ ਪਰ ਪੁਰਸ਼ ਸਿੰਗਲ ਵਰਗ ਦੇ ਵਿਸ਼ਵ ਨੰਬਰ-4 ਕਿਦਾਂਬੀ ਸ਼੍ਰੀਕਾਂਤ ਨੂੰ ਆਪਣੇ ਪਹਿਲੇ ਮੁਕਾਬਲੇ 'ਚ ਹਾਰ ਦਾ ਸਾਹਮਣਾ ਕਰਨਾ ਪਿਆ।
ਚੌਥੀ ਵਿਸ਼ਵ ਦਰਜਾ ਪ੍ਰਾਪਤ ਸਿੰਧੂ ਨੇ ਚੀਨ ਦੀ ਖਿਡਾਰੀ ਬਿੰਗਜਿਆਓ ਨੂੰ ਇਕ ਘੰਟੇ 4 ਮਿੰਟ ਤੱਕ ਚੱਲੇ ਮੈਚ 'ਚ 21-11, 16-21, 21-18 ਨਾਲ ਹਰਾ ਦਿੱਤਾ। ਇਸ ਜਿੱਤ ਦੇ ਨਾਲ ਸਿੰਧੂ ਨੇ ਹੁਣ ਤੱਕ ਕੁਲ 10 ਮੁਕਾਬਲਿਆਂ ਦੇ ਨਤੀਜੇ ਦੇ ਅੰਕੜਿਆਂ 'ਚ ਬਿੰਗਜਿਆਓ ਦੇ ਖਿਲਾਫ 5-5 ਨਾਲ ਬਰਾਬਰੀ ਕਰ ਲਈ ਹੈ।


Related News