ਸਨਵੇ ਸਿਟਜ਼ਸ ਇੰਟਰਨੈਸ਼ਨਲ : ਟਾਪ ਸੀਡ ਕੋਰੋਬੋਵ ਨੂੰ ਮਾਰਕ ਨੇ ਡਰਾਅ ’ਤੇ ਰੋਕਿਆ
Wednesday, Dec 16, 2020 - 11:54 PM (IST)
ਸਿਟਜ਼ਸ (ਸਪੇਨ) (ਨਿਕਲੇਸ਼)– ਆਨ ਦਿ ਬੋਰਡ ’ਤੇ ਹੋ ਰਹੇ ਵੱਕਾਰੀ ਗ੍ਰਾਂਡ ਮਾਸਟਰ ਟੂਰਨਾਮੈਂਟ ਸਨਵੇ ਸਿਟਜ਼ਸ ਇੰਟਰਨੈਸ਼ਨਲ ਸ਼ਤਰੰਜ ’ਚ 26 ਦੇਸ਼ਾਂ ਦੇ 138 ਖਿਡਾਰੀਆਂ ਵਿਚਾਲੇ ਸ਼ਾਨਦਾਰ ਮੁਕਾਬਲੇ ਖੇਡੇ ਜਾ ਰਹੇ ਹਨ। ਲਗਾਤਾਰ ਪਹਿਲੇ 2 ਮੈਚ ਜਿੱਤ ਕੇ ਚੰਗੀ ਸ਼ੁਰੂਆਤ ਕਰਨ ਵਾਲੇ ਯੂਕ੍ਰੇਨ ਦੇ ਟਾਪ ਦਰਜਾ ਗ੍ਰਾਂਡ ਮਾਸਟਰ ਅੰਟੋਨ ਕੋਰੋਬੋਵ ਨੂੰ ਸਪੇਨ ਦੇ 21ਵਾਂ ਦਰਜਾ ਹਾਸਲ ਦੁਬਲਾਨ ਮਾਰਕ ਨਾਲ ਤੀਜਾ ਰਾਊਂਡ ਡਰਾਅ ਖੇਡਣਾ ਪਿਆ। ਹਾਲਾਂਕਿ ਦੂਜਾ ਦਰਜਾ ਬੁਲਗਾਰੀਆ ਦੇ ਈਵਾਨ ਚੇਪਾਰੀਨੋਵ ਨੇ ਬੈਲਜੀਅਮ ਦੇ ਡੇਨੀਅਲ ਦਾਰਧਾ ਨੂੰ ਮਾਤ ਦਿੰਦੇ ਹੋਏ ਲਗਾਤਾਰ ਤੀਜਾ ਅੰਕ ਹਾਸਲ ਕੀਤਾ। ਭਾਰਤੀ ਖਿਡਾਰੀਆਂ ’ਚ ਯੁਵਾ ਇੰਟਰਨੈਸ਼ਨਲ ਮਾਸਟਰ ਲਿਆਨ ਮੇਦੋਂਸਾ ਨੇ ਆਪਣੀ ਦੂਜੇ ਰਾਊਂਡ ਦੀ ਹੈਰਾਨੀਜਨਕ ਹਾਰ ਤੋਂ ਉਭਰਦੇ ਹੋਏ ਸਪੇਨ ਦੇ ਵਿਕਟਰ ਅਲਵਾਰੇਜ ਨੂੰ ਮਾਤ ਦਿੰਦੇ ਹੋਏ ਆਪਣਾ ਦੂਜਾ ਅੰਕ ਬਣਾਇਆ ਤਾਂ ਸੌਹਰਦੋ ਬਸਕ ਨੇ ਇਟਲੀ ਦੇ ਿਚਸਟ੍ਰੋਪੇ ਸੋਚਾਕੀ ਨਾਲ ਡਰਾਅ ਖੇਡਿਆ। ਟੂਰਨਾਮੈਂਟ ’ਚ ਅਜੇ 6 ਦਿਨ ਲਗਾਤਾਰ ਹੋਰ 6 ਰਾਊਂਡ ਖੇਡੇ ਜਾਣੇ ਹਨ ਅਤੇ ਭਾਰਤ ਦੇ ਲਿਆਨ ਕੋਲ ਭਾਰਤ ਦਾ 67ਵਾਂ ਗ੍ਰਾਂਡ ਮਾਸਟਰ ਬਣਨ ਦਾ ਮੌਕਾ ਹੈ। ਉਸ ਨੂੰ ਇਥੇ ਬੱਸ ਆਪਣਾ ਆਖਰੀ ਤੀਜਾ ਗ੍ਰਾਂਡ ਮਾਸਟਰ ਨਾਰਮ ਲੈਣਾ ਪਵੇਗਾ।
ਨੋਟ- ਸਨਵੇ ਸਿਟਜ਼ਸ ਇੰਟਰਨੈਸ਼ਨਲ : ਟਾਪ ਸੀਡ ਕੋਰੋਬੋਵ ਨੂੰ ਮਾਰਕ ਨੇ ਡਰਾਅ ’ਤੇ ਰੋਕਿਆ । ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਸਾਂਝੇ ਕਰੋ।