RR vs SRH : ਰਾਜਸਥਾਨ ਨੇ ਹੈਦਰਾਬਾਦ ਨੂੰ 55 ਦੌੜਾਂ ਨਾਲ ਹਰਾਇਆ

Sunday, May 02, 2021 - 07:36 PM (IST)

RR vs SRH : ਰਾਜਸਥਾਨ ਨੇ ਹੈਦਰਾਬਾਦ ਨੂੰ 55 ਦੌੜਾਂ ਨਾਲ ਹਰਾਇਆ

ਸਪੋਰਟਸ ਡੈਸਕ— ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ. ਐੱਲ.) 2021 ਦੇ 28ਵੇਂ ਮੈਚ ’ਚ ਅੱਜ ਰਾਜਸਥਾਨ ਰਾਇਲਜ਼ ਨੇ ਸਨਰਾਈਜ਼ਰਜ਼ ਹੈਦਰਾਬਾਦ ਨੂੰ 55 ਦੌੜਾਂ ਨਾਲ ਹਰਾਇਆ। ਮੈਚ ’ਚ ਜੋਸ ਬਟਲਰ ਦੀਆਂ ਸ਼ਾਨਦਾਰ 124 ਦੌੜਾਂ ਦੀ ਬਦੌਲਤ ਰਾਜਸਥਾਨ ਨੇ ਨਿਰਧਾਰਤ 20 ਓਵਰਾਂ ’ਚ 3 ਵਿਕਟਾਂ ਦੇ ਨੁਕਸਾਨ ’ਤੇ 220 ਦੌੜਾਂ ਬਣਾਈਆਂ। ਇਸ ਤਰ੍ਹਾਂ ਰਾਜਸਥਾਨ ਨੇ ਹੈਦਰਾਬਾਦ ਨੂੰ ਜਿੱਤ ਲਈ 221 ਦੌੜਾਂ ਦਾ ਟੀਚਾ ਦਿੱਤਾ। ਟੀਚੇ ਦਾ ਪਿੱਛਾ ਕਰਨ ਉਤਰੀ ਹੈਦਰਾਬਾਦ ਦੀ ਟੀਮ ਨਿਰਧਾਰਤ 20 ਓਵਰਾਂ ’ਚ ਸਿਰਫ਼ 165 ਦੌੜਾਂ ਹੀ ਬਣਾ ਸਕੀ। ਹੈਦਰਾਬਾਦ ਨੂੰ ਪਹਿਲਾ ਝਟਕਾ ਉਦੋਂ ਲੱਗਾ ਜਦੋਂ ਮਨੀਸ਼ ਪਾਂਡੇ 31 ਦੌੜਾਂ ਦੇ ਨਿੱਜੀ ਸਕੋਰ ’ਤੇ ਮੁਸਤਫ਼ਿਜ਼ੁਰ ਵੱਲੋਂ ਬੋਲਡ ਹੋ ਗਏ। ਮਨੀਸ਼ ਨੇ ਆਪਣੀ ਪਾਰੀ ਦੇ ਦੌਰਾਨ 3 ਚੌਕੇ  ਤੇ 2 ਛੱਕੇ ਲਾਏ। ਹੈਦਰਾਬਾਦ ਦਾ ਦੂਜਾ ਵਿਕਟ ਜਾਨੀ ਬੇਅਰਸਟਾ ਦੇ ਤੌਰ ’ਤੇ ਡਿੱਗਾ। ਉਨ੍ਹਾਂ ਨੇ 30 ਦੌੜਾਂ ਦੇ ਨਿੱਜੀ ਸਕੋਰ ’ਤੇ 4 ਚੌਕੇ ਤੇ 1 ਛੱਕਾ ਲਾਇਆ। ਉਹ ਰਾਹੁਲ ਤਵੇਤੀਆ ਦੀ ਗੇਂਦ ’ਤੇ ਅਨੁਜ ਰਾਵਤ ਨੂੰ ਕੈਚ ਦੇ ਕੇ ਪਵੇਲੀਅਨ ਪਰਤ ਗਏ। ਵਿਜੇ ਸ਼ੰਕਰ ਕੋਈ ਖ਼ਾਸ ਕਮਾਲ ਨਾ ਕਰ ਸਕੇ । ਉਹ 8 ਦੌੜਾਂ ਦੇ ਨਿੱਜੀ ਸਕੋਰ ’ਤੇ ਕ੍ਰਿਸ ਮੋਰਿਸ ਦੀ ਗੇਂਦ ’ਤੇ ਮਿਲਰ ਦਾ ਸ਼ਿਕਾਰ ਬਣੇ। ਹੈਦਰਾਬਾਦ ਨੂੰ ਅਗਲਾ ਝਟਕਾ ਉਦੋਂ ਲੱਗਾ ਜਦੋਂ ਕਪਤਾਨ ਕੇਨ ਵਿਲੀਅਮਸਨ 20 ਦੌੜਾਂ ਦੇ ਨਿੱਜੀ ਸਕੋਰ ’ਤੇ ਕਾਰਤਿਕ ਤਿਆਗੀ ਦੀ ਗੇਂਦ ’ਤੇ ਕ੍ਰਿਸ ਮੋਰਿਸ ਨੂੰ ਕੈਚ ਫੜਾ ਕੇ ਪਵੇਲੀਅਨ ਪਰਤ ਗਏ। ਹੈਦਰਾਬਾਦ ਦੇ ਮੁਹੰਮਦ ਨਬੀ 17 ਦੌੜਾਂ, ਅਬਦੁਲ ਸਮਦ 10 ਦੌੜਾਂ, ਕੇਦਾਰ ਜਾਧਵ 19 ਦੌੜਾਂ ਤੇ ਰਾਸ਼ਿਦ ਖ਼ਾਨ ਸਿਫ਼ਰ ’ਤੇ ਆਊਟ ਹੋਏ।PunjabKesariਰਾਜਸਥਾਨ ਨੂੰ ਪਹਿਲਾ ਝਟਕਾ ਉਦੋਂ ਲੱਗਾ ਜਦੋਂ ਯਸ਼ਸਵੀ ਜਾਇਸਵਾਲ 12 ਦੌੜਾਂ ਦੇ ਨਿੱਜੀ ਸਕੋਰ ’ਤੇ ਰਾਸ਼ਿਦ ਖ਼ਾਨ ਵੱਲੋਂ ਐੱਲ. ਬੀ. ਡਬਲਿਊ. ਆਊਟ ਹੋ ਗਏ। ਕਪਤਾਨ ਸੰਜੂ ਸੈਮਸਨ ਨੇ 33 ਗੇਂਦਾਂ ’ਚ 48 ਦੌੜਾਂ ਦੀ ਪਾਰੀ ਖੇਡੀ। ਉਨ੍ਹਾਂ ਨੇ ਆਪਣੀ ਪਾਰੀ ਦੇ ਦੌਰਾਨ 4 ਚੌਕੇ ਤੇ ਦੋ ਛੱਕੇ ਵੀ ਲਾਏ। ਪਰ ਬਦਕਿਸਮਤੀ ਨਾਲ ਉਹ ਵਿਜੇ ਸ਼ੰਕਰ ਦੀ ਗੇਂਦ ’ਤੇ ਅਬਦੁਲ ਸਮਦ ਨੂੰ ਕੈਚ ਦੇ ਕੇ ਆਊਟ ਹੋ ਗਏ। ਜੋਸ ਬਟਲਰ 124 ਦੌੜਾਂ ਦੇ ਸਕੋਰ ’ਤੇ ਸੰਦੀਪ ਸ਼ਰਮਾ ਹੱਥੋਂ ਬੋਲਡ ਹੋ ਕੇ ਆਊਟ ਹੋਏ।


ਇਹ ਵੀ ਪੜ੍ਹੋ : ਹਰਭਜਨ ਨੂੰ ਭਾਰਤ ’ਚ ਕੋਰੋਨਾ ਮਾਮਲੇ ਵੱਧਦੇ ਦੇਖ ਚੜ੍ਹਿਆ ਗੁੱਸਾ, ਕਿਹਾ- ਚੀਨ ਨੂੰ ਪੁੱਛੋਂ ਉਸ ਨੇ ਅਜਿਹਾ ਕਿਉਂ ਕੀਤਾ

ਦੋਵੇਂ ਟੀਮਾਂ ’ਚ ਕਿਸ ਦਾ ਪਲੜਾ ਹੈ ਭਾਰੀ
ਹੈਦਰਾਬਾਦ ਤੇ ਰਾਜਸਥਾਨ ਵਿਚਾਲੇ ਕੁਲ 13 ਮੈਚ ਖੇਡੇ ਗਏ ਹਨ। ਇਨ੍ਹਾਂ ’ਚੋਂ ਹੈਦਰਾਬਾਦਨੇ 7 ਜਿੱਤੇ ਹਨ ਜਦਕਿ ਰਾਜਸਥਾਨ ਨੇ 6 ਮੈਚ ਜਿੱਤੇ ਹਨ। ਰਾਜਸਥਾਨ ਖ਼ਿਲਾਫ਼ ਹੈਦਰਾਬਾਦ ਦਾ ਸਕਸੈਸ ਰੇਟ 53 ਫ਼ੀਸਦੀ ਹੈ।

ਪਿੱਚ ਦੀ ਸਥਿਤੀ
2019 ਸੀਜ਼ਨ ’ਚ ਦਿੱਲੀ ’ਚ 7 ਮੁਕਾਬਲੇ ਹੋਏ। ਇਨ੍ਹਾਂ ’ਚੋਂ 4 ’ਚ ਬਾਅਦ ’ਚ ਬੱਲੇਬਾਜ਼ੀ ਕਰਨ ਵਾਲੀ ਟੀਮ ਜਿੱਤੀ। ਹਲਕੀ ਘਾਹ ਹੋਣ ’ਤੇ ਬੱਲੇਬਾਜ਼ੀ ਲਈ ਇਹ ਪਿੱਚ ਢੁਕਵੀਂ ਹੈ। ਚੇਜ਼ ਕਰਨਾ ਫ਼ਾਇਦੇਮੰਦ ਹੋ ਸਕਦਾ ਹੈ।
ਇਹ ਵੀ ਪੜ੍ਹੋ : ਦੱਖਣੀ ਅਫਰੀਕਾ ਦੇ ਖੇਡ ਮੰਤਰੀ ਨੇ ਕ੍ਰਿਕੇਟ ਨੂੰ ਲੈ ਕੇ ਦਿੱਤਾ ਇਹ ਵੱਡਾ ਬਿਆਨ

ਟੀਮਾਂ :

ਸਨਰਾਈਜ਼ਰਜ਼ ਹੈਦਰਾਬਾਦ : ਜੋਨੀ ਬੇਅਰਸਟੋ (ਵਿਕਟਕੀਪਰ), ਕੇਨ ਵਿਲੀਅਮਸਨ (ਕਪਤਾਨ), ਮਨੀਸ਼ ਪਾਂਡੇ, ਕੇਦਾਰ ਜਾਧਵ, ਵਿਜੇ ਸ਼ੰਕਰ, ਅਬਦੁਲ ਸਮਦ, ਮੁਹੰਮਦ ਨਬੀ, ਰਾਸ਼ਿਦ ਖਾਨ, ਭੁਵਨੇਸ਼ਵਰ ਕੁਮਾਰ, ਸੰਦੀਪ ਸ਼ਰਮਾ, ਖਲੀਲ ਅਹਿਮਦ 

ਰਾਜਸਥਾਨ ਰਾਇਲਜ਼ : ਜੋਸ ਬਟਲਰ, ਯਸ਼ਸਵੀ ਜੈਸਵਾਲ, ਸੰਜੂ ਸੈਮਸਨ (ਵਿਕਟਕੀਪਰ ਤੇ ਕਪਤਾਨ), ਅਨੁਜ ਰਾਵਤ, ਡੇਵਿਡ ਮਿਲਰ, ਰਿਆਨ ਪਰਾਗ, ਰਾਹੁਲ ਤਵੇਤੀਆ, ਕ੍ਰਿਸ ਮੌਰਿਸ, ਕਾਰਤਿਕ ਤਿਆਗੀ, ਚੇਤਨ ਸਕਾਰੀਆ, ਮੁਸਤਫਿਜ਼ੁਰ ਰਹਿਮਾਨ

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।


author

Tarsem Singh

Content Editor

Related News