ਸਿੱਧਾਰਥ ਕੌਲ ਨੇ ਆਪਣੇ ਨਾਂ ਕੀਤਾ IPL ਦਾ ਸਭ ਤੋਂ ਸ਼ਰਮਨਾਕ ਰਿਕਾਰਡ
Sunday, Oct 04, 2020 - 06:10 PM (IST)

ਨਵੀਂ ਦਿੱਲੀ : ਸਨਰਾਇਜ਼ਰਸ ਹੈਦਰਾਬਾਦ ਦੇ ਤੇਜ਼ ਗੇਂਦਬਾਜ ਸਿੱਧਾਰਥ ਕੌਲ ਨੇ ਮੁੰਬਈ ਖ਼ਿਲਾਫ਼ ਖੇਡੇ ਗਏ ਮੈਚ ਵਿਚ ਆਪਣੇ ਨਿਰਧਾਰਤ ਕੋਟੇ ਦੇ 4 ਓਵਰਾਂ ਵਿਚ 64 ਦੌੜਾਂ ਲੁਟਾ ਦਿੱਤੀਆਂ। ਅਜਿਹਾ ਆਈ.ਪੀ.ਐਲ. ਦੇ ਇਤਿਹਾਸ ਵਿਚ ਸਭ ਤੋਂ ਜ਼ਿਆਦਾ ਦੌੜਾਂ ਲੁਟਾਉਣ ਦੇ ਸ਼ਰਮਨਾਕ ਰਿਕਾਰਡ ਵਿਚ ਉਹ ਆਪਣਾ ਨਾਮ ਦਰਜ ਕਰਾ ਗਏ। ਸਿੱਧਾਰਥ ਨੂੰ ਭਾਵੇਂ ਹੀ 2 ਵਿਕਟਾਂ ਮਿਲੀਆਂ ਪਰ ਉਨ੍ਹਾਂ ਨੇ 16 ਦੀ ਇਕੋਨਮੀ ਨਾਲ ਦੌੜਾਂ ਦਿੱਤੀਆਂ।
ਆਈ.ਪੀ.ਐਲ. ਇਤਿਹਾਸ ਦੇ ਸਭ ਤੋਂ ਮਹਿੰਗੇ ਗੇਂਦਬਾਜ਼
ਬਾਸਿਲ ਥੰਪੀ, ਹੈਦਰਾਬਾਦ (4 ਓਵਰ 70 ਦੌੜਾਂ)
ਮੁਜੀਬ ਉਰ ਰਹਿਮਾਨ, ਪੰਜਾਬ (4 ਓਵਰ 66 ਦੌੜਾਂ)
ਇਸ਼ਾਂਤ ਸ਼ਰਮਾ, ਹੈਦਰਾਬਾਦ (4 ਓਵਰ 66 ਦੌੜਾਂ)
ਉਮੇਸ਼ ਯਾਦਵ, ਦਿੱਲੀ (4 ਓਵਰ 65 ਦੌੜਾਂ)
ਸੰਦੀਪ ਸ਼ਰਮਾ, ਪੰਜਾਬ (4 ਓਵਰ 65 ਦੌੜਾਂ)
ਸਿੱਧਾਰਥ ਕੌਲ, ਹੈਦਰਾਬਾਦ (4 ਓਵਰ 64 ਦੌੜਾਂ)
ਇੰਝ ਦੌੜਾਂ ਦਿੱਤੀਆਂ ਸਿੱਧਾਰਥ ਨੇ
ਚੌਥਾ ਓਵਰ : 1, ਵਿਕਟ, 6, 4, 4, 6 (21 ਦੌੜਾਂ)
ਤੀਜਾ ਓਵਰ : ਨੋ ਬਾਲ (1 ਦੌੜ), 2, 4, 0, 6, 1, 0 (15 ਦੌੜਾਂ)
ਦੂਜਾ ਓਵਰ : 4, 1, 1, 4, ਵਿਕਟ, 0 (10 ਦੌੜਾਂ)
ਪਹਿਲਾ ਓਵਰ : 4, ਵਾਇਡ, 1, 4, 4, 4 (18 ਦੌੜਾਂ)
ਦੱਸ ਦੇਈਏ ਕਿ ਸਿੱਧਾਰਥ ਆਈ.ਪੀ.ਐਲ. ਵਿਚ ਹੁਣ ਤੱਕ 45 ਮੈਚ ਖੇਡ ਚੁੱਕੇ ਹਨ ਜਿਨ੍ਹਾਂ ਵਿਚ ਉਨ੍ਹਾਂ ਨੂੰ 51 ਵਿਕਟਾਂ ਮਿਲੀਆਂ ਹਨ। ਪੰਜਾਬ ਦੇ ਪਠਾਨਕੋਟ ਦੇ ਰਹਿਣ ਵਾਲੇ ਸਿੱਧਾਰਥ ਦੀ ਇਕੋਨਮੀ 8.68 ਹੈ ਜਦੋਂ ਕਿ ਔਸਤ 28.41..। ਸਿੱਧਾਰਥ ਟੀਮ ਇੰਡੀਆ ਵੱਲੋਂ 3 ਵਨਡੇ ਅਤੇ 3 ਟੀ-20 ਵੀ ਖੇਡ ਚੁੱਕੇ ਹਨ। ਵਨਡੇ ਵਿਚ ਉਨ੍ਹਾਂ ਦੀਆਂ ਵਿਕਟਾਂ ਦਾ ਖ਼ਾਤਾ ਅਜੇ ਤੱਕ ਨਹੀਂ ਖੁੱਲ੍ਹਿਆ ਹੈ, ਉਥੇ ਹੀ ਟੀ-20 ਵਿਚ ਉਨ੍ਹਾਂ ਦੇ ਨਾਮ 4 ਵਿਕਟਾਂ ਦਰਜ ਹਨ।